Jasmine Sandlas: ਜੈਸਮੀਨ ਸੈਂਡਲਾਸ ਦੀ ਭਾਰਤੀ ਪਹਿਰਾਵੇ 'ਚ ਸਾਹਮਣੇ ਆਈ ਵੀਡੀਓ, ਸੋਸ਼ਲ ਮੀਡੀਆ 'ਤੇ ਬਣੀ ਚਰਚਾ ਦਾ ਵਿਸ਼ਾ
Jasmine Sandlas Video: ਜੈਸਮੀਨ ਸੈਂਡਲਾਸ ਹਾਲ ਹੀ 'ਚ ਰਾਜਸਥਾਨ ਵਿੱਚ ਸੀ। ਉਸ ਨੇ ਕਿਸੇ ਵਿਆਹ ਦੇ ਫੰਕਸ਼ਨ 'ਤੇ ਪਰਫਾਰਮ ਕਰਨਾ ਸੀ। ਇਸ ਦੌਰਾਨ ਜੈਸਮੀਨ ਨੇ ਰਵਾਇਤੀ ਪਹਿਰਾਵੇ ਨੂੰ ਚੁਣਿਆ। ਜੈਸਮੀਨ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ
Jasmine Sandlas New Video: ਪੰਜਾਾਬੀ ਗਾਇਕਾ ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦੇ ਗੀਤਾਂ ਨਾਲੋਂ ਜ਼ਿਆਦਾ ਉਸ ਦਾ ਬੋਲਡ ਅਵਤਾਰ ਚਰਚਾ 'ਚ ਰਹਿੰਦਾ ਹੈ। ਜੈਸਮੀਨ ਦੀਆਂ ਤਸਵੀਰਾਂ ਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਰ ਹੁਣ ਜੈਸਮੀਨ ਦੀ ਇੱਕ ਹੋਰ ਵੀਡੀਓ ਚਰਚਾ ਦਾ ਵਿਸ਼ਾ ਬਣ ਰਹੀ ਹੈ।
ਇਹ ਵੀ ਪੜ੍ਹੋ: 'ਕਪਿਲ ਸ਼ਰਮਾ ਸ਼ੋਅ' 'ਚ ਮਹਿਮਾਨ ਬਣ ਪਹੁੰਚੇ ਬਿਨੂੰ ਢਿੱਲੋਂ ਤੇ ਨਿੰਜਾ, ਕਪਿਲ ਨਾਲ ਕੀਤੀ ਖੂਬ ਮਸਤੀ
ਦਰਅਸਲ, ਜੈਸਮੀਨ ਸੈਂਡਲਾਸ ਹਾਲ ਹੀ 'ਚ ਰਾਜਸਥਾਨ ਵਿੱਚ ਸੀ। ਉਸ ਨੇ ਕਿਸੇ ਵਿਆਹ ਦੇ ਫੰਕਸ਼ਨ 'ਤੇ ਪਰਫਾਰਮ ਕਰਨਾ ਸੀ। ਇਸ ਦੌਰਾਨ ਜੈਸਮੀਨ ਨੇ ਰਵਾਇਤੀ ਪਹਿਰਾਵੇ ਨੂੰ ਚੁਣਿਆ। ਜੈਸਮੀਨ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਲਹਿੰਗਾ ਚੋਲੀ ਪਹਿਨੇ ਨਜ਼ਰ ਆ ਰਹੀ ਹੈ। ਜੈਸਮੀਨ ਇਸ ਵੀਡੀਓ 'ਚ ਕਾਫੀ ਪਤਲੀ ਲੱਗ ਰਹੀ ਹੈ ਅਤੇ ਪਰਪਲ ਰੰਗ ਦਾ ਲਹਿੰਗਾ ਵੀ ਉਸ 'ਤੇ ਖੂਬ ਜਚ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਜੈਸਮੀਨ ਸੈਂਡਲਾਸ ਅਕਸਰ ਹੀ ਕਾਫੀ ਬੋਲਡ ਅਵਤਾਰ 'ਚ ਨਜ਼ਰ ਆਉਂਦੀ ਰਹਿੰਦੀ ਹੈ। ਉਸ ਨੂੰ ਆਪਣੇ ਅਤਰੰਗੀ ਪਹਿਰਾਵੇ ਕਰਕੇ ਟਰੋਲੰਿਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਹੁਣ ਉਸ ਦੇ ਇਸ ਲਹਿੰਗੇ ਚੋਲੀ ਵਾਲੇ ਲੁੱਕ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਜੈਸਮੀਨ ਦੀ ਇਸ ਨਵੇਂ ਲੁੱਕ ਦੀ ਖੂਬ ਚਰਚਾ ਵੀ ਹੋ ਰਹੀ ਹੈ ਤੇ ਤਾਰੀਫ ਵੀ।
ਜੈਸਮੀਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਗਿੱਪੀ ਗਰੇਵਾਲ ਦੇ ਗਾਣੇ 'ਜ਼ਹਿਰੀ ਵੇ' 'ਚ ਨਜ਼ਰ ਆਈ ਸੀ। ਇਹ ਗਾਣਾ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ 'ਚ ਜੈਸਮੀਨ, ਗਿੱਪੀ ਤੇ ਤਾਨੀਆ ਦੀ ਤਿੱਕੜੀ ਧਮਾਲਾਂ ਪਾਉਂਦੀ ਨਜ਼ਰ ਆ ਰਹੀ ਹੈ ।
ਇਹ ਵੀ ਪੜ੍ਹੋ: ਲਤਾ ਮੰਗੇਸ਼ਕਰ ਦੀ ਪਹਿਲੀ ਬਰਸੀ 'ਤੇ ਸੁਣੋ ਉਨ੍ਹਾਂ ਦੇ ਇਹ ਸੁਪਰਹਿੱਟ ਗਾਣੇ