Kapil Sharma: 'ਕਪਿਲ ਸ਼ਰਮਾ ਸ਼ੋਅ' 'ਚ ਮਹਿਮਾਨ ਬਣ ਪਹੁੰਚੇ ਬਿਨੂੰ ਢਿੱਲੋਂ ਤੇ ਨਿੰਜਾ, ਕਪਿਲ ਨਾਲ ਕੀਤੀ ਖੂਬ ਮਸਤੀ
Binnu Dhillon On Kapil Sharma Show: ਨਿੰਜਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਗਾਇਕ ਬਿਨੂੰ ਢਿੱਲੋਂ ਤੇ ਕਪਿਲ ਸ਼ਰਮਾ ਦੇ ਨਾਲ 'ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਨਜ਼ਰ ਆ ਰਿਹਾ ਹੈ।
Binnu Dhillon And Ninja With Kapil Sharma: ਪੰਜਾਬੀ ਇੰਡਸਟਰੀ ਇੰਨੀਂ ਦਿਨੀਂ ਕਾਫੀ ਤਰੱਕੀਆਂ ਕਰ ਰਹੀ ਹੈ। ਇਹੀ ਨਹੀਂ ਪੰਜਾਬੀ ਕਲਾਕਾਰਾਂ ਦੀ ਫੈਨ ਫਾਲੋਇੰਗ 'ਚ ਵੀ ਭਾਰੀ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਹੁਣ ਪੰਜਾਬੀ ਗੀਤਾਂ ਤੇ ਫਿਲਮਾਂ ਨੂੰ ਦੇਸ਼ ਦੁਨੀਆ 'ਚ ਖੂਬ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹੁਣ ਪੰਜਾਬੀ ਸਿਤਾਰੇ ਆਪਣੀਆਂ ਫਿਲਮਾਂ ਦੇ ਪ੍ਰਮੋਸ਼ਨ ਲਈ 'ਕਪਿਲ ਸ਼ਰਮਾ ਸ਼ੋਅ' 'ਚ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਗਰੈਮੀ ਐਵਾਰਡਜ਼ 'ਚ ਭਾਰਤ ਦੀ ਬੱਲੇ-ਬੱਲੇ, ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਰਚਿਆ ਇਤਿਹਾਸ
ਹਾਲ ਹੀ 'ਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਆਪਣੀ ਫਿਲਮ 'ਕਲੀ ਜੋਟਾ' ਦੇ ਪ੍ਰਮੋਸ਼ਨ ਲਈ 'ਦ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਹਾਲ ਹੀ ਲੈਜੇਂਡ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣੇ ਸੀ। ਹੁਣ ਪੰਜਾਬੀ ਸਿਤਾਰੇ ਬਿਨੂੰ ਢਿੱਲੋਂ ਤੇ ਗਾਇਕ ਨਿੰਜਾ ਵੀ ਕਪਿਲ ਸ਼ਰਮਾ ਦੇ ਸ਼ੋਅ 'ਚ ਮਹਿਮਾਨ ਬਣ ਪਹੁੰਚੇ ਸੀ।
ਨਿੰਜਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਗਾਇਕ ਬਿਨੂੰ ਢਿੱਲੋਂ ਤੇ ਕਪਿਲ ਸ਼ਰਮਾ ਦੇ ਨਾਲ 'ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਬਿਨੂੰ ਢਿੱਲੋਂ ਤੇ ਨਿੰਜਾ ਦੇ ਨਾਲ ਨਾਲ ਸੋਨੂੰ ਸੂਦ ਤੇ ਸੋਹੇਲ ਖਾਨ ਵੀ ਕਪਿਲ ਦੇ ਸ਼ੋਅ 'ਚ ਪਹੁੰਚੇ ਸੀ। ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਦੇਖੋ ਇਹ ਤਸਵੀਰਾਂ:
ਇਹ ਵੀ ਪੜ੍ਹੋ: ਲਤਾ ਮੰਗੇਸ਼ਕਰ ਦੀ ਪਹਿਲੀ ਬਰਸੀ 'ਤੇ ਸੁਣੋ ਉਨ੍ਹਾਂ ਦੇ ਇਹ ਸੁਪਰਹਿੱਟ ਗਾਣੇ
View this post on Instagram
ਕਾਬਿਲੇਗ਼ੌਰ ਹੈ ਕਿ ਪੰਜਾਬੀ ਸਿਤਾਰੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣਦੇ ਰਹਿੰਦੇ ਹਨ। ਹਾਲ ਹੀ 'ਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਕਪਿਲ ਨਾਲ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਹਾਲ ਹੀ ਗੁਰਦਾਸ ਮਾਨ ਨੇ ਵੀ ਕਪਿਲ ਸ਼ਰਮਾ ਦੇ ਸ਼ੋਅ 'ਚ ਸ਼ਿਰਕਤ ਕੀਤੀ ਸੀ। ਹੁਣ ਬਿਨੂੰ ਢਿੱਲੋਂ ਤੇ ਨਿੰਜਾ ਵੀ ਕਪਿਲ ਦੇ ਸ਼ੋਅ ਦਾ ਹਿੱਸਾ ਬਣੇ ਹਨ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਵੀ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਆ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬੀ ਮਾਡਲ ਕਮਲ ਚੀਮਾ ਨੇ ਬਿਆਨ ਕੀਤਾ '84 ਭਿਆਨਕ ਮੰਜ਼ਰ, ਦੱਸਿਆ ਕਿਵੇਂ ਹੋਇਆ ਸੀ ਪਰਿਵਾਰ 'ਤੇ ਹਮਲਾ