(Source: ECI/ABP News)
Jassie Gill: ਜੱਸੀ ਗਿੱਲ ਦੀ ਪਿਆਰੀ ਫੈਮਿਲੀ ਫੋਟੋ ਨੇ ਜਿੱਤਿਆ ਦਿਲ, ਤਸਵੀਰ ਸ਼ੇਅਰ ਕਰ ਬੋਲੇ, 'ਮੇਰੀ ਦੁਨੀਆ'
Jassie Gill Family: ਜੱਸੀ ਗਿੱਲ ਨੇ ਹਾਲ ਹੀ 'ਚ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਚ ਉਹ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ। ਇਹ ਬਹੁਤ ਹੀ ਪਿਆਰੀ ਤਸਵੀਰ ਹੈ, ਜੋ ਕਿ ਨਦੀ ਕਿਨਾਰੇ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦੇ ਆਲੇ ਦੁਆਲੇ ਖਿੱਚੀ ਗਈ ਹੈ।
![Jassie Gill: ਜੱਸੀ ਗਿੱਲ ਦੀ ਪਿਆਰੀ ਫੈਮਿਲੀ ਫੋਟੋ ਨੇ ਜਿੱਤਿਆ ਦਿਲ, ਤਸਵੀਰ ਸ਼ੇਅਰ ਕਰ ਬੋਲੇ, 'ਮੇਰੀ ਦੁਨੀਆ' punjabi singer jassie gill shares adorable family photo fans shower him with love and blessings Jassie Gill: ਜੱਸੀ ਗਿੱਲ ਦੀ ਪਿਆਰੀ ਫੈਮਿਲੀ ਫੋਟੋ ਨੇ ਜਿੱਤਿਆ ਦਿਲ, ਤਸਵੀਰ ਸ਼ੇਅਰ ਕਰ ਬੋਲੇ, 'ਮੇਰੀ ਦੁਨੀਆ'](https://feeds.abplive.com/onecms/images/uploaded-images/2023/05/24/2525b57e4845aa7d33e6da37396f228d1684938958360469_original.jpg?impolicy=abp_cdn&imwidth=1200&height=675)
Jassie Gill Family Pic: ਪੰਜਾਬੀ ਸਿੰਗਰ ਤੇ ਐਕਟਰ ਜੱਸੀ ਗਿੱਲ ਉਹ ਨਾਮ ਹੈ, ਜੋ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ 'ਚ ਹੀ ਨਹੀਂ, ਬਲਕਿ ਬਾਲੀਵੁੱਡ 'ਚ ਵੀ ਖੂਬ ਨਾਮ ਕਮਾਇਆ ਹੈ। ਉਹ ਹਾਲ ਹੀ 'ਚ ਸਲਮਾਨ ਖਾਨ ਨਾਲ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਏ ਸੀ। ਹਾਲਾਂਕਿ ਇਹ ਫਿਲਮ ਬਹੁਤ ਹੀ ਬੁਰੀ ਤਰ੍ਹਾਂ ਫਲਾਪ ਹੋਈ ਸੀ।
ਇਹ ਵੀ ਪੜ੍ਹੋ: ਗਾਇਕ ਜਸਬੀਰ ਜੱਸੀ ਪਹੁੰਚੇ ਦੁਬਈ, ਬੁਰਜ ਖਲੀਫਾ ਸਾਹਮਣੇ ਗੁਰਬਾਣੀ ਦਾ ਸ਼ਬਦ ਗਾਇਨ ਕਰਦੇ ਆਏ ਨਜ਼ਰ
ਜੱਸੀ ਗਿੱਲ ਨੇ ਹਾਲ ਹੀ 'ਚ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ। ਇਹ ਬਹੁਤ ਹੀ ਪਿਆਰੀ ਤਸਵੀਰ ਹੈ, ਜੋ ਕਿ ਨਦੀ ਕਿਨਾਰੇ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦੇ ਆਲੇ ਦੁਆਲੇ ਖਿੱਚੀ ਗਈ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਕੈਪਸ਼ਨ 'ਚ ਧਰਤੀ ਦਾ ਇਮੋਜੀ ਬਣਾਇਆ ਹੈ, ਇਸ ਦਾ ਮਤਲਬ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹੀ ਉਨ੍ਹਾਂ ਦੀ ਦੁਨੀਆ ਹੈ। ਦੇਖੋ ਜੱਸੀ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਜੱਸੀ ਗਿੱਲ ਨੇ ਆਪਣੇ ਟੈਲੇਂਟ ਦੇ ਦਮ 'ਤੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਉਹ ਹਾਲ ਹੀ 'ਚ ਸਲਮਾਨ ਖਾਨ ਨਾਲ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਏ ਸੀ। ਇਸ ਫਿਲਮ 'ਚ ਗਿੱਲ ਨੇ ਸਲਮਾਨ ਦੇ ਭਰਾ ਦੀ ਭੂਮਿਕਾ ਨਿਭਾਈ ਸੀ। ਫਿਲਮ 'ਚ ਜੱਸੀ ਗਿੱਲ ਪਲਕ ਤਿਵਾਰੀ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਇਹ ਸ਼ਹਿਨਾਜ਼ ਗਿੱਲ ਦੀ ਡੈਬਿਊ ਫਿਲਮ ਵੀ ਸੀ। ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ। ਫਿਲਮ ਨੇ ਬੜੀ ਮੁਸ਼ਕਲ ਨਾਲ 100 ਕਰੋੜ ਦੀ ਕਮਾਈ ਕੀਤੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)