Jassie Gill: ਜੱਸੀ ਗਿੱਲ ਆਪਣੇ ਬੇਟੇ ਜੈਜ਼ਵਿਨ ਦਾ ਡਾਇਪਰ ਬਦਲਦੇ ਆਏ ਨਜ਼ਰ, ਬੋਲੇ- 'ਪਿਤਾ ਬਣਨ ਤੋਂ ਬਾਅਦ ਸਿੱਖਿਆ ਪਿਆਰ ਦਾ ਮਤਲਬ'
Jassie Gill Video: ਜੱਸੀ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ। ਇਸ ਵੀਡੀਓ ਨੂੰ ਗਾਇਕ ਨੇ ਐਤਵਾਰ 18 ਜੂਨ ਯਾਨਿ ਕਿ 'ਫਾਦਰਜ਼ ਡੇਅ' ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ
Jassie Gill Video: ਪੰਜਾਬੀ ਗਾਇਕ ਜੱਸੀ ਗਿੱਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਜੱਸੀ ਗਿੱਲ ਸਲਮਾਨ ਖਾਨ ਨਾਲ ਉਨ੍ਹਾਂ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਜੱਸੀ ਗਿੱਲ ਹਾਲ ਹੀ 'ਚ ਦੂਜੀ ਵਾਰ ਪਿਤਾ ਵੀ ਬਣੇ ਹਨ। ਉਨ੍ਹਾਂ ਦੇ ਘਰ 10 ਮਾਰਚ ਨੂੰ ਬੇਟੇ ਜੈਜ਼ਵਿਨ ਗਿੱਲ ਨੇ ਜਨਮ ਲਿਆ ਸੀ। ਹੁਣ ਬੇਟੇ ਦੇ ਆਉਣ ਨਾਲ ਗਿੱਲ ਪਰਿਵਾਰ ਪੂਰਾ ਹੋ ਗਿਆ ਹੈ।
ਇਸ ਦਰਮਿਆਨ ਜੱਸੀ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਕਿ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ। ਇਸ ਵੀਡੀਓ ਨੂੰ ਗਾਇਕ ਨੇ ਐਤਵਾਰ 18 ਜੂਨ ਯਾਨਿ ਕਿ 'ਫਾਦਰਜ਼ ਡੇਅ' ਦੇ ਮੌਕੇ 'ਤੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਵੀਡੀਓ 'ਚ ਗਾਇਕ ਆਪਣੇ ਨਵਜੰਮੇ ਬੇਟੇ ਦਾ ਡਾਇਪਰ ਬਦਲਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਨ੍ਹਾਂ ਦੀ ਧੀ ਰੂਜਸ ਕੌਰ ਗਿੱਲ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਕਮੈਂਟ ਲਾਈਕ ਕਰਕੇ ਫੈਨਜ਼ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਹਾਲ ਹੀ 'ਚ ਗਿੱਲ ਨੇ ਆਪਣੇ ਬੇਟੇ ਦੀ ਪਹਿਲੀ ਵੀਡੀਓ ਸ਼ੇਅਰ ਕਰ ਪੂਰੀ ਦੁਨੀਆ ਨੂੰ ਉਸ ਦੀ ਪਹਿਲੀ ਝਲਕ ਦਿਖਾਈ ਸੀ।
ਕਾਬਿਲੇਗ਼ੌਰ ਹੈ ਕਿ ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਰਹੇ ਹਨ। ਇਸ ਦੇ ਨਾਲ ਨਾਲ ਜੱਸੀ ਗਿੱਲ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਬਾਲੀਵੁੱਡ ਤੱਕ ਧਮਾਲਾਂ ਪਾਈਆਂ ਹਨ। ਜੱਸੀ ਗਿੱਲ ਕੰਗਨਾ ਰਣੌਤ, ਸਲਮਾਨ ਖਾਨ ਵਰਗੇ ਦਿੱਗਜ ਕਲਾਕਾਰਾਂ ਦੇ ਨਾਲ ਵੱਡੇ ਪਰਦੇ 'ਤੇ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ।