(Source: ECI/ABP News)
Jassie Gill: ਜੱਸੀ ਗਿੱਲ ਨੇ ਮਾਂ 'ਤੇ ਗਾਇਆ ਅਜਿਹਾ ਗਾਣਾ, ਸੁਣ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ
Jassie Gill Video: 14 ਮਈ ਨੂੰ ਮਦਰਜ਼ ਡੇਅ ਦੇ ਮੌਕੇ 'ਤੇ ਜੱਸੀ ਗਿੱਲ ਨੇ ਅਜਿਹਾ ਵੀਡੀਓ ਸ਼ੇਅਰ ਕੀਤਾ, ਜਿਸ ਨੂੰ ਦੇਖ ਹਰ ਕੋਈ ਇਮੋਸ਼ਨਲ ਹੋ ਰਿਹਾ ਹੈ। ਜੱਸੀ ਗਿੱਲ ਨੇ ਮਾਂ ਉੱਪਰ ਇੱਕ ਗਾਣਾ ਗਾਇਆ ਹੈ, ਜਿਸ ਨੂੰ ਸੁਣ ਕੇ ਹਰ ਅੱਖ ਨਮ ਹੋ ਰਹੀ ਹੈ
![Jassie Gill: ਜੱਸੀ ਗਿੱਲ ਨੇ ਮਾਂ 'ਤੇ ਗਾਇਆ ਅਜਿਹਾ ਗਾਣਾ, ਸੁਣ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ punjabi singer jassie gill sings songs on mother on social media on mother s day Jassie Gill: ਜੱਸੀ ਗਿੱਲ ਨੇ ਮਾਂ 'ਤੇ ਗਾਇਆ ਅਜਿਹਾ ਗਾਣਾ, ਸੁਣ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ](https://feeds.abplive.com/onecms/images/uploaded-images/2023/05/14/faa0266887fa3813d5b19727580383e91684075200024469_original.jpg?impolicy=abp_cdn&imwidth=1200&height=675)
Jassie Gill Song On Mother: ਪੰਜਾਬੀ ਸਿੰਗਰ ਤੇ ਐਕਟਰ ਜੱਸੀ ਗਿੱਲ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਉਸ ਨੇ ਆਪਣੇ ਟੈਲੇਂਟ ਦੇ ਦਮ 'ਤੇ ਬਾਲੀਵੱੁਡ ;ਚ ਵੀ ਕਾਫੀ ਨਾਮ ਕਮਾਇਆ ਹੈ।
ਅੱਜ ਯਾਨਿ 14 ਮਈ ਨੂੰ ਮਦਰਜ਼ ਡੇਅ ਦੇ ਮੌਕੇ 'ਤੇ ਜੱਸੀ ਗਿੱਲ ਨੇ ਸੋਸ਼ਲ ਮੀਡੀਆ 'ਤੇ ਅਜਿਹਾ ਵੀਡੀਓ ਸ਼ੇਅਰ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਇਮੋਸ਼ਨਲ ਹੋ ਰਿਹਾ ਹੈ। ਜੱਸੀ ਗਿੱਲ ਨੇ ਖੁਦ ਮਾਂ ਉੱਪਰ ਇੱਕ ਗਾਣਾ ਗਾਇਆ ਹੈ, ਜਿਸ ਨੂੰ ਸੁਣ ਕੇ ਹਰ ਅੱਖ ਨਮ ਹੋ ਰਹੀ ਹੈ। ਦਰਅਸਲ, ਇਸ ਗਾਣੇ ਨੂੰ ਜੱਸੀ ਨੇ ਆਪਣੀ ਸੁਰੀਲੀ ਆਵਾਜ਼ ਤੇ ਇਮੋਸ਼ਨਜ਼ ਨਾਲ ਗਾਇਆ ਹੈ। ਇਹ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਲਾਈਕ ਕਰ ਚੱੁਕੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਗਾਇਕ ਨੇ ਫੈਨਜ਼ ਨੂੰ ਮਾਂ ਦਿਵਸ ਦੀ ਵਧਾਈ ਵੀ ਦਿੱਤੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਜੱਸੀ ਗਿੱਲ ਹਮੇਸ਼ਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਲਾਕਾਰ ਨੇ ਸਿਰ 'ਤੇ ਦਸਤਾਰ ਸਜਾਏ ਹੋਏ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ, ਜਿਨ੍ਹਾਂ 'ਤੇ ਫੈਨਜ਼ ਨੇ ਰੱਜ ਕੇ ਪਿਆਰ ਬਰਸਾਇਆ ਸੀ।
ਕਾਬਿਲੇਗ਼ੌਰ ਹੈ ਕਿ ਜੱਸੀ ਗਿੱਲ ਉਨ੍ਹਾ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸ ਨੇ ਪਹਿਲਾਂ ਪੰਜਾਬੀ ਇੰਡਸਟਰੀ 'ਚ ਧਮਾਲਾਂ ਪਾਈਆਂ ਤੇ ਹੁਣ ਉਸ ਨੇ ਆਪਣੇ ਟੈਲੇਂਟ ਨਾਲ ਬਾਲੀਵੁੱਡ 'ਚ ਵੀ ਨਾਮ ਚਮਕਾਇਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਜੱਸੀ ਗਿੱਲ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਇਆ ਸੀ। ਇਸ ਫਿਲਮ 'ਚ ਜੱਸੀ ਨੇ ਸਲਮਾਨ ਦੇ ਭਰਾ ਦੀ ਭੂਮਿਕਾ ਨਿਭਾਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)