Jenny Johal: ਜੈਨੀ ਜੌਹਲ ਨੂੰ ਹੋਇਆ ਗਲਤੀ ਦਾ ਅਹਿਸਾਸ, ਅਰਜਨ ਢਿੱਲੋਂ ਤੋਂ ਸੋਸ਼ਲ ਮੀਡੀਆ 'ਤੇ ਮੰਗੀ ਮੁਆਫੀ
Jenny Johal Apology: ਵਿਵਾਦ ਭਖਦਾ ਦੇਖ ਜੈਨੀ ਜੌਹਲ ਨੇ ਸੋਸ਼ਲ ਮੀਡੀਆ 'ਤੇ ਅਰਜਨ ਢਿੱਲੋਂ ਕੋਲੋਂ ਮੁਆਫੀ ਮੰਗ ਲਈ ਹੈ। ਜੈਨੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ
Jenny Johal Apologizes To Arjan Dhillon: ਪੰਜਾਬੀ ਗਾਇਕਾ ਜੈਨੀ ਜੌਹਲ ਲੰਮੇ ਸਮੇਂ ਤੋਂ ਲਾਈਮ ਲਾਈਟ 'ਚ ਬਣੀ ਹੋਈ ਹੈ। ਜੈਨੀ ਜੌਹਲ ਨੇ ਪਿਛਲੇ ਦਿਨੀਂ ਅਜਿਹੀ ਗਲਤੀ ਕਰ ਦਿੱਤੀ ਸੀ ਕਿ ਚਾਰੇ ਪਾਸੇ ਉਸ ਦੀ ਨਿੰਦਾ ਹੋਈ ਸੀ। ਜੈਨੀ 'ਤੇ ਅਕਸਰ ਹੀ ਸਿੱਧੂ ਮੂਸੇਵਾਲਾ ਦਾ ਨਾਂ ਲੈਕੇ ਲਾਈਮਲਾਈਟ ਲੈਣ ਦੇ ਇਲਜ਼ਾਮ ਲੱਗਦੇ ਰਹੇ ਹਨ। ਹਾਲ ਹੀ 'ਚ ਆਪਣੇ ਇੱਕ ਲਾਈਵ ਸ਼ੋਅ 'ਚ ਉਸ ਨੇ ਜੋਸ਼ ਜੋਸ਼ 'ਚ ਅਰਜਨ ਢਿੱਲੋਂ ਨਾਲ ਪੰਗਾ ਲੈ ਲਿਆ ਸੀ। ਜੈਨੀ ਨੇ ਕਿਹਾ ਸੀ ਕਿ '25-25 50 ਕੋਈ ਸਾਨੂੰ, ਸਾਥੋਂ ਤਾਹਾਂ ਦਿਖਾ ਕੋਈ ਸਾਨੂੰ'। ਜੈਨੀ ਨੇ ਕਿਹਾ ਸੀ ਕਿ ਜਿੰਨਾ ਮਰਜੀ ਆਪਣੇ ਆਪ ਨੂੰ ਤਾਹਾਂ ਦੱਸ ਲਓ, ਤੁਹਾਡੇ ਸਭ ਤੋਂ ਪਿਓ ਸਿੱਧੂ ਮੂਸੇਵਾਲਾ ਹੀ ਰਹੂਗਾ। ਇਸ ਬਿਆਨ ਜੈਨੀ ਦਾ ਜ਼ਬਰਦਸਤ ਵਿਰੋਧ ਹੋਇਆ ਸੀ।
ਇਹ ਵੀ ਪੜ੍ਹੋ: 'ਪਠਾਨ' ਦੇ ਸਾਹਮਣੇ ਨਹੀਂ ਟਿਕੀ 'ਕੇਜੀਐਫ 2', ਸ਼ਾਹਰੁਖ ਦੀ ਫਿਲਮ ਨੇ ਪਹਿਲੇ ਦਿਨ ਤੋੜੇ ਕਮਾਈ ਦੇ ਰਿਕਾਰਡ
View this post on Instagram
ਹੁਣ ਵਿਵਾਦ ਭਖਦਾ ਦੇਖ ਜੈਨੀ ਜੌਹਲ ਨੇ ਸੋਸ਼ਲ ਮੀਡੀਆ 'ਤੇ ਅਰਜਨ ਢਿੱਲੋਂ ਕੋਲੋਂ ਮੁਆਫੀ ਮੰਗ ਲਈ ਹੈ। ਜੈਨੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਲਿੱਖਿਆ, 'ਸਤਿ ਸ਼੍ਰੀ ਅਕਾਲ ਜੀ, ਅੱਜ ਤੋਂ ਕੁੱਝ ਦਿਨ ਪਹਿਲਾਂ ਇਮੋਸ਼ਨਲ ਹੋ ਕੇ ਮੇਰੇ ਕੋਲੋਂ ਅਰਜਨ ਢਿੱਲੋਂ ਲਈ ਗਲਤ ਸ਼ਬਦਾਵਲੀ ਯੂਜ਼ ਹੋ ਗਈ ਸੀ। ਉਸ ਲਈ ਮੈਂ ਮੁਆਫੀ ਮੰਗਦੀ ਹਾਂ।'
ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਨੂੰ ਹਾਲ ਹੀ 'ਚ 5911 ਰਿਕਾਰਡਜ਼ ਨੇ ਵੀ ਖਰੀਆਂ ਖਰੀਆਂ ਸੁਣਾਈਆਂ ਸੀ। 5911 ਰਿਕਾਰਡਜ਼ ਨੇ ਜੈਨੀ ਨੂੰ ਸਾਫ ਸ਼ਬਦਾਂ ਵਿੱਚ ਕਿਹਾ ਸੀ ਕਿ ਸਿੱਧੂ ਦੀ ਮੌਤ ਨੂੰ ਆਪਣੇ ਫਾਇਦੇ ਲਈ ਨਾ ਵਰਤੋ। ਇਸ ਤੋਂ ਬਾਅਦ ਜੈਨੀ ਨੇ ਅਰਜਨ ਕੋਲੋਂ ਮੁਆਫੀ ਮੰਗੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਪੋਸਟ, ਕਿਹਾ- 3 ਮਹੀਨਿਆਂ 'ਚ ਇੱਕ ਸਾਲ ਜਾਊ ਪਰ...