Karan Aujla: ਕਰਨ ਔਜਲਾ ਕਰਨ ਜਾ ਰਹੇ ਵੱਡਾ ਧਮਾਕਾ, ਵਿਦੇਸ਼ੀ ਕਲਾਕਾਰ ਨਾਲ ਕੋਲੈਬੋਰੇਸ਼ਨ ਦਾ ਕੀਤਾ ਐਲਾਨ, ਨਵੀਂ ਐਲਬਮ ਦੀ ਤਿਆਰੀ?
Karan Aujla Songs: ਕਰਨ ਔਜਲਾ ਨਵੇਂ ਪ੍ਰੋਜੈਕਟ ਦੀ ਤਿਆਰੀ ਵਿੱਚ ਹੈ। ਕਰਨ ਔਜਲਾ ਨੇ ਡੱਚ ਡੀਜੇ ਤੇ ਰਿਕਾਰਡ ਪ੍ਰੋਡਿਊਸਰ ਟਿਐਸਟੋ ਨਾਲ ਕੋਲੈਬ ਕਰਨ ਦਾ ਐਲਾਨ ਕੀਤਾ ਹੈ। ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਡੀਜੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ।
![Karan Aujla: ਕਰਨ ਔਜਲਾ ਕਰਨ ਜਾ ਰਹੇ ਵੱਡਾ ਧਮਾਕਾ, ਵਿਦੇਸ਼ੀ ਕਲਾਕਾਰ ਨਾਲ ਕੋਲੈਬੋਰੇਸ਼ਨ ਦਾ ਕੀਤਾ ਐਲਾਨ, ਨਵੀਂ ਐਲਬਮ ਦੀ ਤਿਆਰੀ? punjabi singer karan aujla announces collaboration with dutch dj and record producer tiesto Karan Aujla: ਕਰਨ ਔਜਲਾ ਕਰਨ ਜਾ ਰਹੇ ਵੱਡਾ ਧਮਾਕਾ, ਵਿਦੇਸ਼ੀ ਕਲਾਕਾਰ ਨਾਲ ਕੋਲੈਬੋਰੇਸ਼ਨ ਦਾ ਕੀਤਾ ਐਲਾਨ, ਨਵੀਂ ਐਲਬਮ ਦੀ ਤਿਆਰੀ?](https://feeds.abplive.com/onecms/images/uploaded-images/2023/12/15/9340b5f4bdb3b2586d6713995f63556b1702635515608469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Karan Aujla New Song: ਕਰਨ ਔਜਲਾ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਇਸ ਸਾਲ ਕਾਫੀ ਚਰਚਾ 'ਚ ਰਹੀ ਸੀ। ਇਸ ਐਲਬਮ ਨੇ ਕਰਨ ਔਜਲਾ ਨੂੰ ਗਲੋਬਲ ਸਟਾਰ ਬਣਾਇਆ। ਕਰਨ ਦੇ ਗੀਤਾਂ ਨੂੰ 184 ਦੇਸ਼ਾਂ 'ਚ ਲੋਕਾਂ ਨੇ ਸੁਣਿਆ। ਇੱਥੋਂ ਤੱਕ ਕਿ ਉਸ ਦੇ ਗਾਣਿਆਂ 'ਤੇ ਵਿਦੇਸ਼ੀ ਗੋਰੇ ਵੀ ਥਿਰਕਦੇ ਨਜ਼ਰ ਆਏ ਸੀ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਰਣਜੀਤ ਬਾਵਾ ਦਾ ਗੀਤ 'ਮਾਵਾਂ ਠੰਢੀਆਂ ਛਾਵਾਂ' ਰਿਲੀਜ਼, ਗੀਤ ਸੁਣ ਅੱਖਾਂ 'ਚ ਆ ਜਾਣਗੇ ਹੰਝੂ
ਇਸ ਤੋਂ ਬਾਅਦ ਹੁਣ ਕਰਨ ਔਜਲਾ ਨਵੇਂ ਪ੍ਰੋਜੈਕਟ ਦੀ ਤਿਆਰੀ ਵਿੱਚ ਹੈ। ਕਰਨ ਔਜਲਾ ਨੇ ਡੱਚ ਡੀਜੇ ਤੇ ਰਿਕਾਰਡ ਪ੍ਰੋਡਿਊਸਰ ਟਿਐਸਟੋ ਨਾਲ ਕੋਲੈਬ ਕਰਨ ਦਾ ਐਲਾਨ ਕੀਤਾ ਹੈ। ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਡੀਜੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕੈਪਸ਼ਨ ਲਿਖੀ, 'ਟਿਐਸਟੋ ਨਾਲ ਕੋਲੈਬੋਰੇਸ਼ਨ ਦਾ ਐਲਾਨ ਕਰਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਗਾਣੇ ਚਲਾਓ ਤੇ ਖੂਬਸੂਰਤ ਧੁਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ।' ਦੇਖੋ ਇਹ ਪੋਸਟ:
View this post on Instagram
ਕਰਨ ਔਜਲਾ ਦੀ ਇਸ ਪੋਸਟ ਨੇ ਫੈਨਜ਼ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਕਿਉਂਕਿ ਗਾਇਕ ਨੇ ਪੋਸਟ ਸ਼ੇਅਰ ਕਰਦਿਆਂ ਇਹ ਵੀ ਕਿਹਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਮਿਊਜ਼ਿਕਲ ਐਡਵੈਂਚਰ ਹੋਣ ਵਾਲਾ ਹੈ। ਕਰਨ ਔਜਲਾ ਟਿਐਸਟੋ ਨਾਲ ਕੋਲੈਬ ਕਰਕੇ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਹਾਲ ਹੀ 'ਚ ਕੈਨੇਡਾ ਤੋਂ ਦੁਬਈ ਆਪਣੇ ਪਰਿਵਾਰ ਸਮੇਤ ਸ਼ਿਫਟ ਹੋਇਆ ਹੈ। ਉਸ ਨੇ ਸੁਰੱਖਿਆ ਕਾਰਨਾਂ ਕਰਕੇ ਦੁਬਈ ਸ਼ਿਫਟ ਹੋਣ ਦਾ ਫੈਸਲਾ ਕੀਤਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਇਸ ਸਾਲ ਦੀ ਬੈਸਟ ਪੰਜਾਬੀ ਐਲਬਮ ਰਹੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)