Karan Aujla: ਸਪੌਟੀਫਾਈ ਦੇ ਬਿਲਬੋਰਡ 'ਤੇ ਨਜ਼ਰ ਆਏ ਕਰਨ ਔਜਲਾ, ਗਾਇਕ ਨੇ ਤਸਵੀਰ ਸ਼ੇਅਰ ਕਰ ਫੈਨਜ਼ ਦਾ ਕੀਤਾ ਧੰਨਵਾਦ
ਕਰਨ ਔਜਲਾ ਦੇ ਨਾਂ ਨਾਲ; ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਦਰਅਸਲ, ਕਰਨ ਔਜਲਾ ਹੁਣ ਸਪੌਟੀਫਾਈ ਕੈਨੇਡਾ ਦੇ ਬਿਲਬੋਰਡ 'ਤੇ ਨਜ਼ਰ ਆਇਆ। ਗਾਇਕ ਨੇ ਇਹ ਖੁਸ਼ੀ ਤਸਵੀਰ ਸਾਂਝੀ ਕਰ ਫੈਨਜ਼ ਨਾਲ ਸ਼ੇਅਰ ਕੀਤੀ।
Karan Aujla On Spotify Billboard: ਪੰਜਾਬੀ ਸਿੰਗਰ ਕਰਨ ਔਜਲਾ ਦਾ ਨਾਂ ਇੰਨੀਂ ਦਿਨੀਂ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਔਜਲਾ ਦੀ ਈਪੀ 'ਫੋਰ ਯੂ' ਰਿਲੀਜ਼ ਹੋਈ ਹੈ। ਇਸ ਈਪੀ ਦੇ ਗੀਤਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੁਣ ਕਰਨ ਔਜਲਾ ਦੇ ਨਾਂ ਨਾਲ; ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਦਰਅਸਲ, ਕਰਨ ਔਜਲਾ ਹੁਣ ਸਪੌਟੀਫਾਈ ਕੈਨੇਡਾ ਦੇ ਬਿਲਬੋਰਡ 'ਤੇ ਨਜ਼ਰ ਆਇਆ। ਗਾਇਕ ਨੇ ਇਹ ਖੁਸ਼ੀ ਤਸਵੀਰ ਸਾਂਝੀ ਕਰ ਫੈਨਜ਼ ਨਾਲ ਸ਼ੇਅਰ ਕੀਤੀ। ਪੋਸਟ ਸ਼ੇਅਰ ਕਰਦਿਆਂ ਔਜਲਾ ਨੇ ਕੈਪਸ਼ਨ 'ਚ ਲਿੱਖਿਆ, 'ਸਪੌਟੀਫਾਈ ਕੈਨੇਡਾ ਕਹਿੰਦਾ ਹੈ ਕਿ ਮੇਰੀ ਐਲਬਮ ਕਾਫੀ ਵਧੀਆ ਚੱਲ ਰਹੀ ਹੈ। ਤੁਹਾਡੇ ਸਭ ਦੇ ਪਿਆਰ ਲਈ ਧੰਨਵਾਦ।' ਦੇਖੋ ਔਜਲਾ ਦੀ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਕਰਨ ਔਜਲਾ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਦਰਅਸਲ, ਕਾਫੀ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਸੀ ਕਿ ਕਰਨ ਔਜਲਾ ਦਾ ਵਿਆਹ 3 ਫਰਵਰੀ 2023 ਨੂੰ ਹੋਣ ਵਾਲਾ ਹੈ। ਪਰ ਹਾਲ ਹੀ ਗਾਇਕ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ ਸੀ। ਇਸ ਦੇ ਨਾਲ ਨਾਲ ਔਜਲਾ ਨੇ ਹਾਲ ਹੀ 'ਚ ਈਪੀ 'ਫੋਰ ਯੂ' ਰਿਲੀਜ਼ ਕੀਤੀ ਸੀ, ਜਿਸ ਨੂੰ ਪੂਰੀ ਦੁਨੀਆ 'ਚ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਗੈਰੀ ਸੰਧੂ ਨੂੰ ਭੁਲਾ ਕੇ ਜ਼ਿੰਦਗੀ 'ਚ ਅੱਗੇ ਵਧ ਗਈ ਜੈਸਮੀਨ ਸੈਂਡਲਾਸ? ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
ਕਰਨ ਔਜਲਾ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਮਿਲੀਅਨਜ਼ ਵਿੱਚ ਉਸ ਦੀ ਫੈਨ ਫਾਲੋਇੰਗ ਹੈ। ਔਜਲਾ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 4.9 ਮਿਲੀਅਨ ਯਾਨਿ 49 ਲੱਖ ਫਾਲੋਅਰਜ਼ ਹਨ।