Mankirt Aulakh: ਮਨਕੀਰਤ ਔਲਖ ਨੇ ਦਰਬਾਰ ਸਾਹਿਬ 'ਚ ਮਨਾਇਆ ਪੁੱਤਰ ਇਮਤਿਆਜ਼ ਸਿੰਘ ਦਾ ਪਹਿਲਾ ਜਨਮਦਿਨ, ਦੇਖੋ ਵੀਡੀਓ
Mankirt Aulakh Video: ਮਨਕੀਰਤ ਔਲਖ ਆਪਣੇ ਬੇਟੇ ਦੇ ਜਨਮਦਿਨ ਮੌਕੇ ਪੂਰੇ ਪਰਿਵਾਰ ਨਾਲ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ। ਇੱਥੇ ਉਹ ਪੁੱਤਰ ਦੇ ਪਹਿਲੇ ਜਨਮਦਿਨ ਮੌਕੇ ਗੁਰਬਾਣੀ ਦਾ ਪਾਠ ਸੁਣਦਾ ਨਜ਼ਰ ਆਇਆ।
Mankirt Aulakh Son Imtiyaz Aulakh Birthday: ਪੰਜਾਬੀ ਗਾਇਕ ਮਨਕੀਰਤ ਔਲਖ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਗਾਇਕ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਮਨਕੀਰਤ ਔਲਖ ਦੇ ਬੇਟੇ ਇਮਤਿਆਜ਼ ਔਲਖ ਦਾ ਅੱਜ ਯਾਨਿ 21 ਜੂਨ ਨੂੰ ਪਹਿਲਾ ਜਨਮਦਿਨ ਹੈ।
ਮਨਕੀਰਤ ਔਲਖ ਆਪਣੇ ਬੇਟੇ ਦੇ ਜਨਮਦਿਨ ਮੌਕੇ ਪੂਰੇ ਪਰਿਵਾਰ ਨਾਲ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ। ਇੱਥੇ ਉਹ ਪੁੱਤਰ ਦੇ ਪਹਿਲੇ ਜਨਮਦਿਨ ਮੌਕੇ ਗੁਰਬਾਣੀ ਦਾ ਪਾਠ ਸੁਣਦਾ ਨਜ਼ਰ ਆਇਆ। ਇਸ ਦਰਮਿਆਨ ਨੰਨ੍ਹੇ ਇਮਤਿਆਜ਼ ਨੇ ਆਪਣੀਆਂ ਸ਼ਰਾਰਤਾਂ ਤੇ ਕਿਊਟ ਅੰਦਾਜ਼ ਦੇ ਨਾਲ ਸਭ ਦਾ ਮਨ ਮੋਹ ਲਿਆ। ਮਨਕੀਰਤ ਔਲਖ ਨੇ ਖੁਦ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, 'ਹੈੱਪੀ ਬਰਥਡੇ ਪੁੱਤ ਇਮਤਿਆਜ਼ ਔਲਖ। ਮੇਰਾ ਵਾਹਿਗੁਰੂ ਹਮੇਸ਼ਾ ਤੇਰੇ ਅੰਗ ਸੰਗ ਰਹੇ ਮੇਰੇ ਪੁੱਤ।
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥' ਦੇਖੋ ਇਹ ਵੀਡੀਓ;
View this post on Instagram
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਹਾਲ ਹੀ ਮਨਕੀਰਤ ਦਾ ਗਾਣਾ 'ਲੱਕੀ ਨੰਬਰ 7' ਰਿਲੀਜ਼ ਹੋਇਆ ਸੀ। ਇਹ ਗਾਣਾ ਫਿਲਮ 'ਮੈਡਲ' ਦਾ ਹੈ। ਗਾਣੇ ਵਿੱਚ ਮਨਕੀਰਤ ਦੇ ਨਾਲ ਨਾਲ ਬਾਣੀ ਸੰਧੂ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਕਾਫੀ ਜ਼ਿਆਦਾ ਵਿਵਾਦਾਂ ਵਿੱਚ ਵੀ ਰਿਹਾ ਸੀ। ਕਿਉਂਕਿ ਗਾਣੇ ਵਿੱਚ ਰੱਜ ਕੇ ਹਥਿਆਰ ਫਲਾਂਟ ਕੀਤੇ ਗਏ ਸੀ। ਨਾਲ ਹੀ ਗਾਣੇ ਦਾ ਹਰ ਬੋਲ ਭੜਕਾਊ ਲੱਗਦਾ ਹੈ। ਇਸ ਦੇ ਨਾਲ ਨਾਲ ਮਨਕੀਰਤ ਦੀ ਫਿਲਮ 'ਬਰਾਊਨ ਬੁਆਏਜ਼' ਵੀ ਇਸੇ ਸਾਲ ਰਿਲੀਜ਼ ਹੋਣ ਵਾਲੀ ਹੈ।