Mankirt Aulakh: ਮਨਕੀਰਤ ਔਲਖ ਨੇ ਦਿਖਾਈ ਆਪਣੀ ਸ਼ਾਨਦਾਰ ਹਵੇਲੀ ਦੀ ਝਲਕ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ
Mankit Aulakh Video: ਮਨਕੀਰਤ ਔਲਖ ਦਾ ਇੱਕ ਹੋਰ ਵੀਡੀਓ ਚਰਚਾ ਵਿੱਚ ਹੈ। ਮਨਕੀਰਤ ਨੇ ਆਪਣੀ ਸ਼ਾਨਦਾਰ ਹਵੇਲੀ ਦੀ ਝਲਕ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਸ ਨੇ ਵੀਡੀਓ 'ਚ ਆਪਣੀ ਆਲੀਸ਼ਾਨ ਹਵੇਲੀ ਦਿਖਾਈ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Mankit Aulakh Video: ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦਾ ਸਟਾਰ ਗਾਇਕ ਹੈ। ਉਹ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਉਹ ਇੰਨੀਂ ਦਿਨੀਂ ਆਪਣੇ ਗੀਤ 'ਕੋਕਾ' ਕਰਕੇ ਚਰਚਾ ਵਿੱਚ ਹੈ। ਇਹ ਗੀਤ ਜ਼ਬਰਦਸਤ ਹਿੱਟ ਹੋਇਆ ਹੈ ਅਤੇ ਇੰਸਟਾਗ੍ਰਾਮ 'ਤੇ ਵੀ ਇਹ ਗਾਣਾ ਖੂਬ ਵਾਇਰਲ ਹੋ ਰਿਹਾ ਹੈ। ਇਸ ਗਾਣੇ 'ਤੇ 1.5 ਮਿਲੀਅਨ ਤੋਂ ਜ਼ਿਆਦਾ ਲੋਕ ਰੀਲਾਂ ਬਣਾ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਬੱਬਲ ਰਾਏ ਨੇ ਮਾਡਲ ਸਾਰਾ ਗੁਰਪਾਲ ਦੀ ਕੀਤੀ ਕਰਾਰੀ ਬੇਇੱਜ਼ਤੀ, ਵੀਡੀਓ ਹੋ ਰਿਹਾ ਵਾਇਰਲ
ਇਸ ਦਰਮਿਆਨ ਮਨਕੀਰਤ ਔਲਖ ਦਾ ਇੱਕ ਹੋਰ ਵੀਡੀਓ ਚਰਚਾ ਵਿੱਚ ਹੈ। ਮਨਕੀਰਤ ਨੇ ਆਪਣੀ ਸ਼ਾਨਦਾਰ ਹਵੇਲੀ ਦੀ ਝਲਕ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਸ ਨੇ ਵੀਡੀਓ 'ਚ ਆਪਣੀ ਆਲੀਸ਼ਾਨ ਹਵੇਲੀ ਦਿਖਾਈ ਹੈ। ਜਿੱਥੇ ਉਹ ਸ਼ਾਨੋ ਸ਼ੌਕਤ ਦੇ ਨਾਲ ਰਹਿੰਦਾ ਹੈ। ਹਵੇਲੀ ਬਾਹਰ ਉਸ ਦੀਆਂ ਸ਼ਾਨਦਾਰ ਕਾਰਾਂ ਵੀ ਖੜੀਆਂ ਦੇਖੀਆਂ ਜਾ ਸਕਦੀਆਂ ਹਨ। ਇਹ ਵੀਡੀਓ 'ਤੇ ਲੋਕ ਖੂਬ ਕਮੈਂਟ ਕਰ ਰਹੇ ਹਨ। ਤੁਸੀਂ ਵੀ ਦੇਖੋ:
View this post on Instagram
ਜ਼ਬਰਦਸਤ ਸਕਿਉਰਟੀ 'ਚ ਘਿਿਰਿਆ ਨਜ਼ਰ ਆਂਇਆ ਗਾਇਕ
ਦੱਸ ਦਈਏ ਕਿ ਜਦੋਂ ਤੋਂ ਮਨਕੀਰਤ ਔਲਖ ਨੂੰ ਬੰਬੀਹਾ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਉਦੋਂ ਤੋਂ ਉਸ ਦੀ ਸਕਿਉਰਟੀ ਵਧਾ ਦਿੱਤੀ ਗਈ ਹੈ। ਉਹ ਹਰ ਸਮੇਂ ਜ਼ਬਰਦਸਤ ਸਕਿਉਰਟੀ ਨਾਲ ਘਿਿਰਿਆ ਨਜ਼ਰ ਆਉਂਦਾ ਹੈ। ਉਸ ਦੀ ਹਵੇਲੀ 'ਚ ਵੀ ਭਾਰੀ ਸੁਰੱਖਿਆ ਬਲ ਦੇਖਿਆ ਜਾ ਸਕਦਾ ਹੈ।
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਹ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਬਣਿਆ ਹੋਇਆ ਹੈ। ਗਾਇਕ ਨੂੰ ਬਾਰ-ਬਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਸ ਦੀ ਸੁਰੱਖਿਆ ਵਧਾਈ ਗਈ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦਾ ਗਾਣਾ 'ਕੋਕਾ' ਖੂਬ ਧਮਾਲਾਂ ਪਾ ਰਿਹਾ ਹੈ। ਇਸ ਗਾਣੇ 'ਚ ਉਹ ਪ੍ਰਾਂਜਲ ਦਹੀਆ ਨਾਲ ਨਜ਼ਰ ਆਇਆ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੈਜ਼ੀ ਬੀ 48 ਦੀ ਉਮਰ 'ਚ ਵੀ ਫੁੱਲ ਐਕਟਿਵ, ਜਿੰਮ 'ਚ ਕੀਤਾ ਜ਼ਬਰਦਸਤ ਵਰਕ ਆਊਟ, ਦੇਖੋ ਵੀਡੀਓ