Neeru Bajwa: ਨੀਰੂ ਬਾਜਵਾ ਹੈਰੀ ਨਾਲ ਮਨਾ ਰਹੀ ਵਿਆਹ ਦੀ 8ਵੀਂ ਵਰ੍ਹੇਗੰਢ, ਪਤੀ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ
Neeru Bajwa Wedding Anniversary: ਨੀਰੂ ਬਾਜਵਾ ਅੱਜ ਯਾਨਿ 9 ਫਰਵਰੀ ਨੂੰ ਆਪਣੇ ਪਤੀ ਹੈਰੀ ਜਵੰਧਾ ਨਾਲ ਵਿਆਹ ਦੀ 8ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਨੇ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ
Neeru Bajwa Marriage Anniversary: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਕਲੀ ਜੋਟਾ' ਰਿਲੀਜ਼ ਹੋਈ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਹੀ ਨਹੀਂ ਇਸ ਫਿਲਮ ਨੇ ਰਿਲੀਜ਼ ਦੇ ਇੱਕ ਹਫਤੇ ਦੌਰਾਨ ਹੀ ਕਰੋੜਾਂ ਦੀ ਕਮਾਈ ਕਰ ਲਈ ਹੈ। ਇਸ ਫਿਲਮ 'ਚ ਨੀਰੂ ਨੇ ਰਾਬੀਆ ਬਣ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਆਰ ਨੇਤ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ, ਭਾਰੀ ਸੁਰੱਖਿਆ ਬਲ ਨਾਲ ਘਿਰਿਆ ਨਜ਼ਰ ਆਇਆ ਗਾਇਕ
ਇਸ ਦੇ ਨਾਲ ਨਾਲ ਅੱਜ ਯਾਨਿ 9 ਫਰਵਰੀ ਨੂੰ ਨੀਰੂ ਆਪਣੇ ਪਤੀ ਹੈਰੀ ਜਵੰਧਾ ਨਾਲ ਵਿਆਹ ਦੀ 8ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਨੇ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਮੈਂਟ ਕਰਕੇ ਇਸ ਜੋੜੇ ਨੂੰ ਵਧਾਈ ਦੇ ਰਹੇ ਹਨ। ਤਸਵੀਰਾਂ ਸ਼ੇਅਰ ਕਰਦਿਆਂ ਨੀਰੂ ਨੇ ਕੈਪਸ਼ਨ 'ਚ ਲਿੱਖਿਆ, 'ਹੈੱਪੀ ਐਨੀਵਰਸਰ ਮਾਈ ਰਾਇਲ ਹੌਟਨੈੱਸ'। ਦੇਖੋ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਹੈਰੀ ਤੋਂ ਪਹਿਲਾਂ ਨੀਰੂ ਟੀਵੀ ਕਲਾਕਾਰ ਅਮਿਤ ਸਾਧ ਨੂੰ ਪਿਆਰ ਕਰਦੀ ਸੀ। ਦੋਵਾਂ ਦਾ ਰਿਸ਼ਤਾ 6-7 ਸਾਲ ਚੱਲਿਆ, ਪਰ ਬਾਅਦ ਵਿੱਚ ਦੋਵਾਂ ਦਾ ਬਰੇਕਅੱਪ ਹੋ ਗਿਆ। ਇਸ ਤੋਂ ਬਾਅਦ ਨੀਰੂ ਦੀ ਜ਼ਿੰਦਗੀ 'ਚ ਹੈਰੀ ਜਵੰਧਾ ਦੀ ਐਂਟਰੀ ਹੋਈ। ਨੀਰੂ ਨੇ ਹਾਲ ਹੀ 'ਚ ਕਪਿਲ ਸ਼ਰਮਾ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ 'ਉਨ੍ਹਾਂ ਨੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਜ਼ਿੰਦਗੀ 'ਚ ਕਦੇ ਦੁਬਾਰਾ ਪਿਆਰ ਹੋਵੇਗਾ, ਪਰ ਹੈਰੀ ਨੂੰ ਮਿਲ ਕੇ ਉਨ੍ਹਾਂ ਦੀ ਸੋਚ ਬਦਲ ਗਈ।' ਨੀਰੂ ਬਾਜਵਾ ਦਾ ਵਿਆਹ ਹੈਰੀ ਨਾਲ 2015 ਚ ਹੋਇਆ ਸੀ। ਸਾਲ 2017 'ਚ ਨੀਰੂ ਦੇ ਘਰ ਬੇਟੀ ਅਨਾਇਰਾ ਨੇ ਜਨਮ ਲਿਆ। ਇਸ ਤੋਂ ਬਾਅਦ 2020 'ਚ ਲੌਕਡਾਊਨ ਦੌਰਾਨ ਨੀਰੂ ਘਰ ਜੁੜਵਾਂ ਧੀਆਂ ਨੇ ਜਨਮ ਲਿਆ।