Punjabi Singer Ninja: ਪੰਜਾਬੀ ਗਾਇਕ ਨਿੰਜਾ ਨੇ ਖੁਦ ਕੱਢੀਆਂ ਜਲੇਬੀਆਂ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
Punjabi Singer Ninja New Video: ਨਿੰਜਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਜਲੇਬੀਆਂ ਕੱਢਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਹਰ ਕੋਈ ਹੱਸ-ਹੱਸ ਲੋਟਪੋਟ ਹੋ ਰਿਹਾ ਹੈ।
Punjabi Singer Ninja Video: ਪੰਜਾਬੀ ਗਾਇਕ ਨਿੰਜਾ (Ninja) ਮਿਊਜ਼ਿਕ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਹੈ। ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਚੱਲਦੇ ਵੀ ਖੂਬ ਨਾਮ ਕਮਾਇਆ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਅਕਸਰ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਇਸ ਵਿਚਕਾਰ ਉਹ ਆਪਣੇ ਪਰਿਵਾਰ ਨਾਲ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ। ਜੋ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤੀਆਂ ਜਾਂਦੀਆਂ ਹਨ। ਨਿੰਜਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਜਲੇਬੀਆਂ ਕੱਢਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਹਰ ਕੋਈ ਹੱਸ-ਹੱਸ ਲੋਟਪੋਟ ਹੋ ਰਿਹਾ ਹੈ।
ਇਹ ਵੀ ਪੜ੍ਹੋ: ਰੁਬੀਨਾ ਬਾਜਵਾ ਤੇ ਉਸ ਦੇ ਪਤੀ ਗੁਰਬਖਸ਼ ਚਾਹਲ ਦੇ ਟਵਿਟਰ ਅਕਾਊਂਟ ਸਸਪੈਂਡ, ਹੈਰਾਨ ਕਰਨ ਵਾਲੀ ਹੈ ਵਜ੍ਹਾ
ਦਰਅਸਲ, ਪੰਜਾਬੀ ਗਾਇਕ ਨਿੰਜਾ ਦਾ ਇਹ ਵੀਡੀਓ ਲੋਹੜੀ ਮੌਕੇ ਦਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਨਾਲ ਖੂਬ ਮਸਤੀ ਕੀਤੀ। ਕਲਾਕਾਰ ਨੇ ਵੀਡੀਓ ਸ਼ੇਅਰ ਕਰ ਲਿਖਿਆ, ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਓਹਾਰ ਦੀਆਂ ਲੱਖ ਲੱਖ ਮੁਬਾਰਕਾਂ... ਹਮੇਸ਼ਾ ਹੱਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ..🙏
View this post on Instagram
ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਕਮੈਂਟ ਕਰ ਗਾਇਕ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਮਜ਼ਾਕੀਆ ਕਮੈਂਟ ਕਰਦੇ ਹੋਏ ਲਿਖਿਆ, ਕਯਾ ਬਾਤ... ਗਾਇਕ ਬਣਿਆ ਹਲਵਾਈ😂... ਚਲੋ ਹੁਣ ਅਲੱਗ-ਅਲੱਗ ਬੁੱਕ ਕਰਨ ਦੀ ਲੋੜ੍ਹ ਨਹੀਂ🤭😜... ਦੂਜੇ ਯੂਜ਼ਰ ਨੇ ਕਮੈਂਟ ਕਰ ਕਿਹਾ ਵੀਰੇ ਤੁਹਾਨੂੰ ਤਾਂ ਪੂਰੀ ਪ੍ਰੈਕਟਿਸ ਆ...
ਵਰਕਫਰੰਟ ਦੀ ਗੱਲ ਕਰਿਏ ਤਾਂ ਨਿੰਜਾ ਦਾ ਹਾਲ ਹੀ ਵਿੱਚ ਗੀਤ ਪੰਜਾਬ ਰਿਲੀਜ਼ ਹੋਇਆ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾਂ ਹੁੰਗਾਰਾ ਮਿਲਿਆ ਹੈ। ਗਾਇਕੀ ਦੇ ਨਾਲ-ਨਾਲ ਨਿੰਜਾ ਅਦਾਕਾਰੀ ਦੇ ਖੇਤਰ ਵਿੱਚ ਵੀ ਵੱਖਰੀ ਪਛਾਣ ਬਣਾ ਚੁੱਕੇ ਹਨ।
ਇਹ ਵੀ ਪੜ੍ਹੋ: 'ਸ਼ਹਿਜ਼ਾਦਾ' 'ਚ ਕਾਰਤਿਕ ਆਰੀਅਨ ਦੀ ਆਵਾਜ਼ ਬਣੇ ਦਿਲਜੀਤ ਦੋਸਾਂਝ, ਕਾਰਤਿਕ ਨੇ ਪੋਸਟ ਸ਼ੇਅਰ ਕਰ ਕਹੀ ਇਹ ਗੱਲ