Diljit Dosanjh: 'ਸ਼ਹਿਜ਼ਾਦਾ' 'ਚ ਕਾਰਤਿਕ ਆਰੀਅਨ ਦੀ ਆਵਾਜ਼ ਬਣੇ ਦਿਲਜੀਤ ਦੋਸਾਂਝ, ਕਾਰਤਿਕ ਨੇ ਪੋਸਟ ਸ਼ੇਅਰ ਕਰ ਕਹੀ ਇਹ ਗੱਲ
Diljit Dosanjh Kartik Aryan: ਕਾਰਤਿਕ ਆਰੀਅਨ ਨੇ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਆਰੀਅਨ ਦੀ ਸ਼ਕਲ..ਦੋਸਾਂਝ ਦੀ ਆਵਾਜ਼.. ਆਪਣੇ ਹੈੱਡਫੋਨ ਤਿਆਰ ਰੱਖੋ... ਮੁੰਡਾ ਸੋਣਾ ਹੂੰ ਮੈਂ... ਕੱਲ੍ਹ ਆਊਟ
Kartik Aryan Diljit Dosanjh: ਮਸ਼ਹੂਰ ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਅਤੇ ਅਦਾਕਾਰਾ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਆਪਣੀ ਫਿਲਮ (Shehzada) ਸ਼ਹਿਜ਼ਾਦਾ ਨੂੰ ਲੈ ਸੁਰਖੀਆਂ ਵਿੱਚ ਹਨ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਦਿਲਜੀਤ ਦੋਸਾਂਝ ਗੀਤ ਗਾਉਂਦੇ ਹੋਏ ਨਜ਼ਰ ਆਉਣਗੇ। ਦਰਅਸਲ, ਦਿਲਜੀਤ ਨੇ ਫਿਲਮ ਦੇ ਇੱਕ ਗੀਤ ਮੁੰਡਾ ਸੋਣਾ ਹੂੰ ਮੈਂ ਰਾਹੀਂ ਕਾਰਤਿਕ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਦੁਸਾਂਝਾਵਾਲਾ ਨੇ ਮਸਤੀ ਭਰੇ ਅੰਦਾਜ਼ ਵਿੱਚ ਗਾਇਆ ਹੈ।
ਇਹ ਵੀ ਪੜ੍ਹੋ: ਰੁਬੀਨਾ ਬਾਜਵਾ ਤੇ ਉਸ ਦੇ ਪਤੀ ਗੁਰਬਖਸ਼ ਚਾਹਲ ਦੇ ਟਵਿਟਰ ਅਕਾਊਂਟ ਸਸਪੈਂਡ, ਹੈਰਾਨ ਕਰਨ ਵਾਲੀ ਹੈ ਵਜ੍ਹਾ
ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਆਰੀਅਨ ਦੀ ਸ਼ਕਲ..ਦੋਸਾਂਝ ਦੀ ਆਵਾਜ਼.. ਆਪਣੇ ਹੈੱਡਫੋਨ ਤਿਆਰ ਰੱਖੋ... ਮੁੰਡਾ ਸੋਣਾ ਹੂੰ ਮੈਂ... ਕੱਲ੍ਹ ਆਊਟ 🎧 #ਸ਼ਹਿਜ਼ਾਦਾ ਸਿਰਫ 10 ਫਰਵਰੀ 2023 ਨੂੰ ਸਿਨੇਮਾਘਰਾਂ ਵਿੱਚ!
View this post on Instagram
ਦੱਸ ਦੇਈਏ ਕਿ ਰੋਹਿਤ ਧਵਨ ਨੇ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਸ਼ਹਿਜ਼ਾਦਾ' ਦਾ ਨਿਰਦੇਸ਼ਨ ਕੀਤਾ ਹੈ। ਇਹ ਅੱਲੂ ਅਰਜੁਨ ਦੀ ਫਿਲਮ ਆਲਾ ਵੈਕੁੰਥਪੁਰਰਾਮਲੂ ਦਾ ਅਧਿਕਾਰਤ ਹਿੰਦੀ ਰੀਮੇਕ ਹੈ। 'ਸ਼ਹਿਜ਼ਾਦਾ' 'ਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਤੋਂ ਇਲਾਵਾ ਮਨੀਸ਼ਾ ਕੋਇਰਾਲਾ, ਰੋਨਿਤ ਰਾਏ, ਰਾਜਪਾਲ ਯਾਦਵ ਅਤੇ ਸਚਿਨ ਖੇਦਕਰ ਵਰਗੇ ਸਿਤਾਰੇ ਨਜ਼ਰ ਆਉਣਗੇ। ਇਹ ਫਿਲਮ 10 ਫਰਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਓਪਿਕ ਵਿੱਚ ਕੰਮ ਕਰਦੇ ਹੋਏ ਦਿਖਾਈ ਦੇਣਗੇ। ਕਲਾਕਾਰ ਦੀ ਚਮਕੀਲਾ ਲੁੱਕ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਖੂਬ ਵਾਈਰਲ ਹੋਈਆਂ। ਫਿਲਹਾਲ ਫੈਨਜ਼ ਕਲਾਕਾਰ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।