(Source: ECI/ABP News)
Parmish Verma: ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ `ਤੇ ਕੱਢੀ ਭੜਾਸ, ਜਾਣੋ ਪੋਸਟ ਪਾ ਕੇ ਕਿਸ ਨੂੰ ਬਣਾਇਆ ਨਿਸ਼ਾਨਾ
Parmish Verma: ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਹ ਆਪਣੇ ਵਿਰੋਧੀਆਂ `ਤੇ ਗਰਜਦੇ ਹੋਏ ਨਜ਼ਰ ਆ ਰਹੇ ਹਨ।
![Parmish Verma: ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ `ਤੇ ਕੱਢੀ ਭੜਾਸ, ਜਾਣੋ ਪੋਸਟ ਪਾ ਕੇ ਕਿਸ ਨੂੰ ਬਣਾਇਆ ਨਿਸ਼ਾਨਾ punjabi singer parmish verma shares angry post on social media see his his instagram story Parmish Verma: ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ `ਤੇ ਕੱਢੀ ਭੜਾਸ, ਜਾਣੋ ਪੋਸਟ ਪਾ ਕੇ ਕਿਸ ਨੂੰ ਬਣਾਇਆ ਨਿਸ਼ਾਨਾ](https://feeds.abplive.com/onecms/images/uploaded-images/2022/08/20/a6c79d9a726639842d397f698007828e1661002868790469_original.jpg?impolicy=abp_cdn&imwidth=1200&height=675)
Parmish Verma Social Media Post: ਪਰਮੀਸ਼ ਵਰਮਾ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ `ਚ ਬਣੇ ਹੋਏ ਹਨ। ਹਾਲ ਹੀ `ਚ ਪਰਮੀਸ਼ ਵਰਮਾ ਦੀ ਪਤਨੀ ਦੀ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋਈਆਂ ਸੀ। ਇਸ ਦੇ ਨਾਲ ਹੀ ਪਰਮੀਸ਼ ਵਰਮਾ ਦੇ ਨਵੇਂ ਗੀਤ ਦੇਖੀ ਦੇਖੀ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੁਣ ਮੁੜ ਤੋਂ ਪਰਮੀਸ਼ ਵਰਮਾ ਸੁਰਖੀਆਂ `ਚ ਆ ਗਏ ਹਨ, ਪਰ ਇਸ ਵਾਰ ਵਜ੍ਹਾ ਕੁੱਝ ਹੈ। ਦਰਅਸਲ, ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਹ ਆਪਣੇ ਵਿਰੋਧੀਆਂ `ਤੇ ਗਰਜਦੇ ਹੋਏ ਨਜ਼ਰ ਆ ਰਹੇ ਹਨ।
ਪਰਮੀਸ਼ ਵਰਮਾ ਨੇ ਇਸ ਪੋਸਟ ਦੇ ਜ਼ਰੀਏ ਆਪਣੀ ਭੜਾਸ ਕੱਢੀ ਤੇ ਜੰਮ ਕੇ ਆਪਣੇ ਵਿਰੋਧੀਆਂ ਤੇ ਨਿਸ਼ਾਨੇ ਲਾਏ। ਇਸ ਪੋਸਟ ਦੇ ਜ਼ਰੀਏ ਵਰਮਾ ਨੇ ਕਿਸ ਨੂੰ ਨਿਸ਼ਾਨਾ ਬਣਾਇਆ ਹੈ, ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਦੇਖੋ ਪਰਮੀਸ਼ ਵਰਮਾ ਦੀ ਪੋਸਟ:
ਇਸ ਪੋਸਟ `ਚ ਵਰਮਾ ਕਹਿ ਰਹੇ ਹਨ, "ਸੋਸ਼ਲ ਮੀਡੀਆ ਕੰਪਲੀਕੇਟਿਡ (ਪੇਚੀਦਾ) ਨਹੀਂ ਹੈ, ਤੁਸੀਂ ਹੋ। ਕੋਈ ਪ੍ਰਾਬਲਮ ਆ? ਕਾਲ ਕਰੋ। ਕਿਸੇ ਨੂੰ ਪਸੰਦ ਨਹੀਂ ਕਰਦੇ? ਉਸ ਦੇ ਮੂੰਹ ਨਾ ਲੱਗੋ। ਕਿਸੇ ਨੂੰ ਨਫ਼ਰਤ ਕਰਦੇ ਹੋ ਤਾਂ ਉਸ ਨੂੰ ਅਨਫ਼ਾਲੋ ਕਰੋ। ਪਬਲਿਸਿਟੀ ਚਾਹੀਦੀ ਤਾਂ ਖੁੱਲ੍ਹ ਕੇ ਚੈਲੇਂਜ ਕਰੋ।"
ਇਸ ਤੋਂ ਅੱਗੇ ਵਰਮਾ ਨੇ ਲਿਖਿਆ, "ਅੱਜ ਦੇ ਸਮੇਂ `ਚ ਸੱਚੀ ਦੋਸਤੀ ਨਾਂ ਦੀ ਕੋਈ ਚੀਜ਼ ਨਹੀਂ ਬਚੀ ਹੈ। ਫ਼ਿਰ ਵੀ ਜੇ 2-4 ਲੋਕ ਤੁਹਾਡੇ ਸੱਚੇ ਦੋਸਤ ਹਨ ਤਾਂ ਤੁਸੀਂ ਕਿਸਮਤ ਵਾਲੇ ਹੋ। ਇਹ ਦੁਨੀਆ ਨੈਗਟਿਵ ਹੈ, ਇਸ ਵਿੱਚ ਕੁੱਝ ਨਾ ਕੁੱਝ ਪੌਜ਼ਟਿਵ ਲੱਭਣ ਦੀ ਕੋਸ਼ਿਸ਼ ਕਰੋ। ਆਪਣੇ ਸਮੇਂ ਦੀ ਕਦਰ ਕਰੋ ਕਿਉਂਕਿ ਸਮਾਂ ਬੜਾ ਹੀ ਕੀਮਤੀ ਆ।"
ਇਸ ਤੋਂ ਹੇਠਾਂ ਵਰਮਾ ਨੇ ਇੱਕ ਅੰਗਰੇਜ਼ੀ ਵਿਦਵਾਨ ਜੌਰਜ ਬਰਨਾਰਡ ਸ਼ਾਅ ਦੀ ਕਥਨੀ ਦਾ ਵੀ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਲਿਖਿਆ, "ਮੈਂ ਬਹੁਤ ਸਮਾਂ ਪਹਿਲਾਂ ਹੀ ਇਹ ਗੱਲ ਸਿੱਖ ਲਈ ਕਿ ਸੂਰਾਂ ਦੇ ਮੂੰਹ ਨਾ ਲੱਗੋ। ਗੰਦੇ ਤਾਂ ਤੁਸੀਂ ਹੀ ਹੋਣਾ ਤੇ ਸੂਰ ਨੂੰ ਤਾਂ ਬੱਸ ਇਹੀ ਚਾਹੀਦਾ।"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)