Prabh Gill: ਪ੍ਰਭ ਗਿੱਲ ਨੇ ਲੰਬੀ ਬਰੇਕ ਤੋਂ ਬਾਅਦ ਨਵੇਂ ਗਾਣੇ ਦਾ ਕੀਤਾ ਐਲਾਨ, 'ਜ਼ਿਕਰ ਤੇਰਾ' ਨਾਲ ਵਾਪਸੀ ਕਰ ਰਹੇ ਰੋਮਾਂਸ ਦੇ ਬਾਦਸ਼ਾਹ
Prabh Gill New Song: ਪ੍ਰਭ ਗਿੱਲ ਨੇ ਆਪਣੇ ਨਵੇਂ ਗਾਣੇ 'ਜ਼ਿਕਰ ਤੇਰਾ' ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਗਾਣੇ ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਹੈ।

Prabh Gill Announces His New Song: ਪ੍ਰਭ ਗਿੱਲ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਰੋਮਾਂਸ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਪ੍ਰਭ ਗਿੱਲ ਲੰਬੀ ਬਰੇਕ ;ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਕੋਈ ਗਾਣਾ ਰਿਲੀਜ਼ ਨਹੀਂ ਕੀਤਾ ਸੀ। ਹਾਲਾਂਕਿ ਇਸ ਦੌਰਾਨ ਗਾਇਕ ਦਾ ਧਾਰਮਿਕ ਗਾਣਾ ਜ਼ਰੂਰ ਆਇਆ ਸੀ, ਪਰ ਪ੍ਰਸ਼ੰਸਕ ਰੋਮਾਂਸ ਕਿੰਗ ਦੇ ਪਿਆਰ ਭਰੇ ਗੀਤਾਂ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਪ੍ਰਭ ਗਿੱਲ ਨੇ ਪ੍ਰਸ਼ੰਸਕਾਂ ਦੇ ਇੰਤਜ਼ਾਰ ਨੂੰ ਖਤਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਹਾਲੀਵੁੱਡ ਅਦਾਕਾਰਾ ਗਲੇਂਡਾ ਜੈਕਸਨ ਦਾ 87 ਦੀ ਉਮਰ ;ਚ ਦੇਹਾਂਤ, ਦੋ ਵਾਰ ਜਿੱਤਿਆ ਸੀ ਆਸਕਰ
ਪ੍ਰਭ ਗਿੱਲ ਨੇ ਆਪਣੇ ਨਵੇਂ ਗਾਣੇ 'ਜ਼ਿਕਰ ਤੇਰਾ' ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਗਾਣੇ ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਲਿਖੀ, 'ਲੰਬੇ ਬਰੇਕ ਤੋਂ ਬਾਅਦ ਲੈਕੇ ਆ ਰਿਹਾ ਹਾਂ ਨਵਾਂ ਗਾਣਾ 'ਜ਼ਿਕਰ ਤੇਰਾ'।'
ਇਸ ਦਿਨ ਹੋ ਰਿਹਾ ਰਿਲੀਜ਼
ਦੱਸ ਦਈਏ ਕਿ ਪ੍ਰਭ ਗਿੱਲ ਦਾ ਨਵਾਂ ਗਾਣਾ 'ਜ਼ਿਕਰ ਤੇਰਾ' 23 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਪ੍ਰਸ਼ੰਸਕ ਪ੍ਰਭ ਗਿੱਲ ਦੇ ਇਸ ਗੀਤ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਾ ਅੰਦਾਜ਼ਾ ਉਨ੍ਹਾਂ ਦੀ ਪੋਸਟ 'ਤੇ ਪ੍ਰਸ਼ੰਸਕਾਂ ਦੇ ਕਮੈਂਟਸ ਦੇਖ ਕੇ ਲਗਾਇਆ ਜਾ ਸਕਦਾ ਹੈ।
ਹਾਲ ਹੀ 'ਚ ਪ੍ਰਭ ਨੂੰ ਮਿਲਿਆ ਹਮਸਫਰ
ਇਨ੍ਹੀਂ ਦਿਨੀਂ ਪ੍ਰਭ ਗਿੱਲ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਗੀਤ ਨਵੀਂ ਸਗੋਂ ਲਵ ਲਾਈਫ ਹੈ। ਦਰਅਸਲ, ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਨਾਲ ਇੱਕ ਕੁੜੀ ਨਜ਼ਰ ਆ ਰਹੀ ਸੀ। ਇਸ ਤਸਵੀਰ ਨੂੰ ਦੇਖ ਦਰਸ਼ਕ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਪ੍ਰਭ ਗਿੱਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਖੁਸ਼ੀ ਫੈਨਜ਼ ਨਾਲ ਸ਼ੇਅਰ ਕੀਤੀ ਸੀ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੀ ਇਸ ਪੋਸਟ 'ਤੇ ਖੂਬ ਪਿਆਰ ਦੀ ਬਰਸਾਤ ਕੀਤੀ ਸੀ।
ਇਹ ਵੀ ਪੜ੍ਹੋ: ਕਮੇਡੀਅਨ-ਐਕਟਰ ਕਪਿਲ ਸ਼ਰਮਾ ਦੇ ਖਰਚੇ ਨਹੀਂ ਹੋ ਰਹੇ ਪੂਰੇ, ਹੁਣ ਘਰ ਚਲਾਉਣ ਲਈ ਸ਼ੁਰੂ ਕੀਤਾ ਇਹ ਕੰਮ






















