Glenda Jackson: ਹਾਲੀਵੁੱਡ ਅਦਾਕਾਰਾ ਗਲੇਂਡਾ ਜੈਕਸਨ ਦਾ 87 ਦੀ ਉਮਰ ;ਚ ਦੇਹਾਂਤ, ਦੋ ਵਾਰ ਜਿੱਤਿਆ ਸੀ ਆਸਕਰ
Glenda Jackson Death: ਦੋ ਵਾਰ ਅਕੈਡਮੀ ਐਵਾਰਡ ਜਿੱਤ ਚੁੱਕੀ ਅਭਿਨੇਤਰੀ ਗਲੈਂਡਾ ਜੈਕਸਨ ਨੇ 87 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਭਿਨੇਤਰੀ ਦਾ ਲੰਡਨ ਸਥਿਤ ਆਪਣੇ ਘਰ 'ਚ ਦਿਹਾਂਤ ਹੋ ਗਿਆ।
Glenda Jackson Death: ਦੋ ਵਾਰ ਅਕੈਡਮੀ ਅਵਾਰਡ ਜੇਤੂ ਅਦਾਕਾਰਾ ਗਲੈਂਡਾ ਜੈਕਸਨ ਦਾ 87 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਗਲੈਂਡਾ ਨੇ ਆਪਣੇ ਲੰਡਨ ਸਥਿਤ ਘਰ 'ਚ ਆਖਰੀ ਸਾਹ ਲਿਆ। ਗਲੈਂਡਾ ਪਿਛਲੇ ਕੁਝ ਸਮੇਂ ਤੋਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਨਾਲ ਜੂਝ ਰਹੀ ਸੀ ਅਤੇ ਇਸ ਕਾਰਨ ਉਨ੍ਹਾਂ ਦਾ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ। ਗਲੈਂਡਾ ਜੈਕਸਨ ਦੇ ਏਜੰਟ ਲਿਓਨਲ ਲਰਨਰ ਨੇ ਵੀਰਵਾਰ ਨੂੰ ਉਨ੍ਹਾਂ ਦੇ ਦਿਹਾਂਤ ਦੀ ਦੁਖਦਾਈ ਖਬਰ ਦੀ ਪੁਸ਼ਟੀ ਕੀਤੀ ਹੈ।
ਮਸ਼ਹੂਰ ਅਦਾਕਾਰਾ ਗਲੈਂਡਾ ਜੈਕਸਨ ਦਾ ਦਿਹਾਂਤ
ਗਲੈਂਡਾ ਆਪਣੇ ਆਖਰੀ ਦਿਨਾਂ 'ਚ ਕਾਫੀ ਸਰਗਰਮ ਸੀ ਅਤੇ ਲਰਨਰ ਮੁਤਾਬਕ ਗਲੈਂਡਾ ਜੈਕਸਨ ਨੇ ਹਾਲ ਹੀ 'ਚ ਫਿਲਮ 'ਦਿ ਗ੍ਰੇਟ ਏਸਕੇਪਰ' ਦੀ ਸ਼ੂਟਿੰਗ ਪੂਰੀ ਕੀਤੀ ਸੀ। ਇਸ ਫਿਲਮ 'ਚ ਗਲੈਂਡਾ ਦੇ ਕੋ-ਸਟਾਰ ਮਾਈਕਲ ਕੇਨ ਹੋਣਗੇ। ਗਲੈਂਡਾ ਦਾ ਜਨਮ ਸਾਲ 1936 ਵਿੱਚ ਬਰਗਨਹੈੱਡ, ਇੰਗਲੈਂਡ ਵਿੱਚ ਹੋਇਆ ਸੀ। ਗਲੈਂਡਾ ਲੰਡਨ ਦੀ ਰਾਇਲ ਅਕੈਡਮੀ ਆਫ਼ ਡਰਾਮੈਟਿਕ ਆਰਟ ਦੀ ਡਿਗਰੀ ਧਾਰਕ ਵੀ ਸੀ। ਗਲੈਂਡਾ 1960-70 ਦੇ ਸਾਲਾਂ ਦੌਰਾਨ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਸੀ।
ਦੋ ਵਾਰ ਜਿੱਤਿਆ ਸੀ ਆਸਕਰ
ਗਲੈਂਡਾ ਨੇ ਇੱਕ ਵਾਰ ਨਹੀਂ ਸਗੋਂ ਦੋ ਵਾਰ ਅਕੈਡਮੀ ਅਵਾਰਡ ਜਿੱਤਿਆ। ਸਾਲ 1971 ਵਿੱਚ, ਉਨ੍ਹਾਂ ਨੇ ਫਿਲਮ 'ਵੂਮੈਨ ਇਨ ਲਵ' ਲਈ ਅਤੇ ਸਾਲ 1974 ਵਿੱਚ ਫਿਲਮ 'ਏ ਟਚ ਆਫ ਕਲਾਸ' ਲਈ ਅਕੈਡਮੀ ਅਵਾਰਡ ਜਿੱਤਿਆ। ਗਲੈਂਡਾ ਨੇ ਸਿਰਫ਼ 16 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਸ਼ੁਰੂਆਤੀ ਨੌਕਰੀ ਵਜੋਂ ਇੱਕ ਮੈਡੀਕਲ ਦੀ ਦੁਕਾਨ 'ਤੇ ਵੀ ਕੰਮ ਕੀਤਾ।
ਸਿਆਸਤ 'ਚ ਵੀ ਹਾਸਲ ਕੀਤੀ ਸੀ ਕਾਮਯਾਬੀ
ਫਿਲਮਾਂ ਵਿੱਚ ਦਾਖਲ ਹੋਣ ਤੋਂ ਬਾਅਦ, ਗਲੈਂਡਾ ਨੇ ਪ੍ਰਸਿੱਧੀ ਅਤੇ ਪੈਸਾ ਦੋਵੇਂ ਕਮਾਏ। ਨਾਲ ਹੀ, ਉਨ੍ਹਾਂ ਨੇ ਹੌਲੀ ਹੌਲੀ ਆਪਣੇ ਆਪ ਨੂੰ ਇੰਗਲੈਂਡ ਵਿੱਚ ਇੱਕ ਮਸ਼ਹੂਰ ਹਸਤੀ ਵਜੋਂ ਸਥਾਪਿਤ ਕਰ ਲਿਆ ਸੀ। ਫਿਲਮਾਂ ਤੋਂ ਇਲਾਵਾ ਗਲੈਂਡਾ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਇਆ। ਗਲੈਂਡਾ ਨੇ ਬ੍ਰਿਟਿਸ਼ ਸੰਸਦ ਮੈਂਬਰ ਵਜੋਂ ਵੀ ਕੰਮ ਕੀਤਾ ਅਤੇ ਉਹ 23 ਸਾਲਾਂ ਤੱਕ ਲੇਬਰ ਪਾਰਟੀ ਦੀ ਪ੍ਰਤੀਨਿਧੀ ਵਜੋਂ ਵੀ ਰਹੀ। ਸਾਲ 1997 ਵਿੱਚ, ਗਲੈਂਡਾ ਨੇ ਟੋਨੀ ਬਲੇਅਰ ਦੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਵਜੋਂ ਵੀ ਕੰਮ ਕੀਤਾ।
ਇਹ ਵੀ ਪੜ੍ਹੋ: ਪ੍ਰਭਾਸ-ਕ੍ਰਿਤੀ ਦੀ 'ਆਦਿਪੁਰਸ਼' ਨੇ ਰਿਲੀਜ਼ ਹੁੰਦਿਆਂ ਹੀ ਜਿੱਤਿਆ ਦਿਲ, ਲੋਕ ਬੋਲੇ- 'ਬਲਾਕਬਸਟਰ ਫਿਲਮ'