Dev Kharoud: ਸ਼੍ਰੀ ਬਰਾੜ ਜਲਦ ਫਿਲਮਾਂ 'ਚ ਕਰਨ ਜਾ ਰਿਹਾ ਐਂਟਰੀ, ਦੇਵ ਖਰੌੜ ਨਾਲ ਕਰੇਗਾ ਕੰਮ
Dev Kharoud New Movie: ਦੱਸ ਦਈਏ ਕਿ ਇਸ ਫਿਲਮ ਵਿੱਚ ਦੇਵ ਖਰੌੜ, ਪ੍ਰਿੰਸ ਕੰਵਲਜੀਤ ਸਿੰਘ ਤੇ ਬਾਲੀਵੁੱਡ ਅਦਾਕਾਰ ਰਾਹੁਲ ਦੇਵ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਮਨਦੀਪ ਬੇਨੀਪਾਲ ਨੇ ਡਾਇਰੈਕਟ ਕੀਤਾ ਹੈ
![Dev Kharoud: ਸ਼੍ਰੀ ਬਰਾੜ ਜਲਦ ਫਿਲਮਾਂ 'ਚ ਕਰਨ ਜਾ ਰਿਹਾ ਐਂਟਰੀ, ਦੇਵ ਖਰੌੜ ਨਾਲ ਕਰੇਗਾ ਕੰਮ punjabi singer shree brar debut as a film writer in punjabi film industry working with dev kharoud details inside Dev Kharoud: ਸ਼੍ਰੀ ਬਰਾੜ ਜਲਦ ਫਿਲਮਾਂ 'ਚ ਕਰਨ ਜਾ ਰਿਹਾ ਐਂਟਰੀ, ਦੇਵ ਖਰੌੜ ਨਾਲ ਕਰੇਗਾ ਕੰਮ](https://feeds.abplive.com/onecms/images/uploaded-images/2023/02/10/0ab9fe07a8f85eb0c7c44b79015f6a2c1676015553103469_original.jpg?impolicy=abp_cdn&imwidth=1200&height=675)
Dev Kharoud Shree Brar Movie: ਪੰਜਾਬੀ ਗਾਇਕ ਸ਼੍ਰੀ ਬਰਾੜ ਦਾ ਨਾਂ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਰਿਹਾ ਹੈ। ਗਾਇਕ ਨੂੰ ਉਸ ਦੇ ਗਾਣੇ 'ਬੇੜੀਆਂ' ਕਰਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸੀ। ਇਸ ਗਾਣੇ 'ਚ ਉਸ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਉਸ ਨੂੰ ਧਮਕੀਆਂ ਮਿਲੀਆਂ ਸੀ।
ਹੁਣ ਸ਼੍ਰੀ ਬਰਾੜ ਦੀ ਜਲਦ ਹੀ ਫਿਲਮਾਂ 'ਚ ਐਂਟਰੀ ਹੋਣ ਜਾ ਰਹੀ ਹੈ। ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸ ਨੂੰ ਪਰਦੇ 'ਤੇ ਐਕਟਰ ਦੇ ਰੂਪ 'ਚ ਦੇਖਣ ਨੂੰ ਨਹੀਂ ਮਿਲੇਗਾ, ਸਗੋਂ ਉਸ ਨੇ ਫਿਲਮ ਦੀ ਕਹਾਣੀ ਲਿਖੀ ਹੈ। ਦੱਸ ਦਈਏ ਕਿ ਇਸ ਫਿਲਮ ਵਿੱਚ ਦੇਵ ਖਰੌੜ, ਪ੍ਰਿੰਸ ਕੰਵਲਜੀਤ ਸਿੰਘ ਤੇ ਬਾਲੀਵੁੱਡ ਅਦਾਕਾਰ ਰਾਹੁਲ ਦੇਵ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਮਨਦੀਪ ਬੇਨੀਪਾਲ ਨੇ ਡਾਇਰੈਕਟ ਕੀਤਾ ਹੈ, ਜਦਕਿ ਫਿਲਮ ਦੀ ਕਹਾਣੀ ਸ਼੍ਰੀ ਬਰਾੜ ਨੇ ਲਿਖੀ ਹੈ।
ਦੇਵ ਖਰੌੜ ਨੇ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇੱਕ ਪੋਸਟ ਸ਼ੇਅਰ ਕੀਤੀ ਹੈ। ਦੇਵ ਨੇ ਦੱਸਿਆ ਕਿ ਇਹ ਫਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਪਰ ਹਾਲੇ ਤੱਕ ਇਸ ਫਿਲਮ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਦੇਵ ਖਰੌੜ ਦੀਆ ਕਈ ਫਿਲਮਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ। ਦੇਵ ਖਰੌੜ ਪੰਜਾਬੀ ਸਿਨੇਮਾ ਦਾ ਚਮਕਦਾਰ ਸਿਤਾਰਾ ਹਨ। ਜਿਨ੍ਹਾਂ ਨੂੰ ਰੁਪਿੰਦਰ ਗਾਂਧੀ ਦ ਗੈਂਗਸਟਰ ਵਰਗੀਆਂ ਫਿਲਮਾਂ ਤੋਂ ਪਛਾਣ ਮਿਲੀ ਸੀ। ਇਸ ਸਾਲ ਦੇਵ ਦੀਆਂ 'ਮੌੜ', 'ਬਲੈਕੀਆ 2' ਵਰਗੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਦੱਸ ਦਈਏ ਕਿ ਦੇਵ ਖਰੌੜ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਫੈਨਜ਼ ਉਨ੍ਹਾਂ ਦੀਆਂ ਫਿਲਮਾਂ ਦੇ ਰਿਲੀਜ਼ ਹੋਣ ਦਾ ਬੇਸਵਰੀ ਨਾਲ ਇੰਤਜ਼ਾਰ ਕਰਦੇ ਹਨ।
ਇਹ ਵੀ ਪੜ੍ਹੋ: ਹਿਮਾਂਸ਼ੀ ਖੁਰਾਣਾ ਜਲਦ ਕਰਾਉਣ ਜਾ ਰਹੀ ਵਿਆਹ? ਸਿਧਾਰਥ-ਕਿਆਰਾ ਦੀ ਫੋਟੋ ਸ਼ੇਅਰ ਕਰ ਦਿੱਤਾ ਹਿੰਟ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)