Sidhu Moose Wala: ਸਿੱਧੂ ਮੂਸੇਵਾਲਾ ਤੇ ਸ਼ੁਭ ਐਪਲ ਮਿਊਜ਼ਿਕ ਦੇ 2022 ਦੇ ਟੌਪ ਕਲਾਕਾਰਾਂ ਦ ਲਿਸਟ 'ਚ ਸ਼ਾਮਲ
SIdhu Moose Wala Songs: ਸਿੱਧੂ ਮੂਸੇਵਾਲਾ ਦਾ ਗੀਤ ਦੀ ਲਾਸਟ ਰਾਈਡ (The Last Ride) ਅਤੇ ਸ਼ੁਭ (Shubh) ਦਾ ਬਾਲਰ (Baller) ਐਪਲ ਮਿਊੁਜ਼ਿਕ -2022 ਦੀ ਟੌਪ ਸੌ ਦੀ ਸੂਚੀ ‘ਚ ਸ਼ਾਮਿਲ ਹੋ ਗਏ ਹਨ।
Sidhu Moose Wala Shubh Top Artist Of Apple Music 2022: ਸਿੱਧੂ ਮੂਸੇਵਾਲਾ(Sidhu Moose Wala) ਬੇਸ਼ੱਕ ਇਸ ਸੰਸਾਰ ‘ਤੇ ਮੌਜੂਦ ਨਹੀਂ ਹਨ। ਪਰ ਉਨ੍ਹਾਂ ਦੇ ਗੀਤ ਦੁਨੀਆ ਭਰ ‘ਚ ਛਾਏ ਹੋਏ ਹਨ। ਸਿੱਧੂ ਮੂਸੇਵਾਲਾ ਦਾ ਗੀਤ ਦੀ ਲਾਸਟ ਰਾਈਡ (The Last Ride) ਅਤੇ ਸ਼ੁਭ (Shubh) ਦਾ ਬਾਲਰ (Baller) ਐਪਲ ਮਿਊੁਜ਼ਿਕ -2022 ਦੀ ਟੌਪ ਸੌ ਦੀ ਸੂਚੀ ‘ਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।
View this post on Instagram
ਸਿੱਧੂ ਮੂਸੇਵਾਲਾ ਦੇ ਗੀਤਾਂ ਨੇ ਤਾਂ ਦੁਨੀਆ ਭਰ ‘ਚ ਧਮਾਲ ਪਾਈ ਹੋਈ ਹੈ। ਉੱਥੇ ਹੀ ਸ਼ੁਭ ਵੀ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋਇਆ ਹੈ। ਉਸ ਦੇ ਅਨੇਕਾਂ ਹੀ ਗੀਤ ਰਿਲੀਜ਼ ਹੋਏ ਹਨ । ਪਰ ਉਸ ਦਾ ਗੀਤ ‘ਬਾਲਰ’ ਗੀਤ ਐਪਲ ਮਿਊਜ਼ਿਕ -2022 ਦੀ ਟੌਪ ਸੌ ਦੀ ਸੂਚੀ ‘ਚ ਸ਼ਾਮਿਲ ਹੋਇਆ ਹੈ।
View this post on Instagram
ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਸਾਲ 29ਮਈ ਨੂੰ ਕਰ ਦਿੱਤਾ ਗਿਆ ਸੀ। ਸਿੱਧੂ ਆਪਣੇ ਗੀਤਾਂ ‘ਚ ਜ਼ਿੰਦਗੀ ਦੀ ਸਚਾਈ ਬਿਆਨ ਕਰਦਾ ਸੀ ਅਤੇ ਉਹ ਆਪਣੇ ਗੀਤ ਖੁਦ ਹੀ ਲਿਖਦਾ ਸੀ । ਉਸ ਨੇ ਆਪਣੇ ਗੀਤਾਂ ਦੇ ਨਾਲ ਦੁਨੀਆ ਭਰ ‘ਚ ਵੱਖਰੀ ਪਛਾਣ ਬਣਾਈ ਸੀ।
ਦੀ ਲਾਸਟ ਰਾਈਡ ਸਿੱਧੂ ਮੂਸੇਵਾਲਾ ਦਾ ਅਜਿਹਾ ਗੀਤ ਸੀ ਜੋ ਉਸ ਦੀ ਜਿਉਂਦੇ ਜੀ ਕੱਢਿਆ ਗਿਆ ਆਖਿਰੀ ਗੀਤ ਸੀ। ਇਸ ਗੀਤ ‘ਚ ਉਸ ਨੇ ਆਪਣੀ ਜ਼ਿੰਦਗੀ ਦਾ ਸੱਚ ਬਿਆਨ ਕੀਤਾ ਸੀ ਅਤੇ ਇਸ ਦਾ ਵੀਡੀਓ ਉਸ ਦੀ ਮੌਤ ਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦਾ ਸੀ।