Sunanda Sharma: ਸੁਨੰਦਾ ਸ਼ਰਮਾ ਨੇ ਵੀਡੀਓ ਰਾਹੀਂ ਕੁੜੀਆਂ ਨੂੰ ਦੱਸਿਆ ਜ਼ਿੰਦਗੀ ਜਿਉਣ ਦਾ ਸੀਕ੍ਰੇਟ, ਕਿਹਾ- ਪਹਿਲਾਂ ਆਪਣੇ ਆਪ ਨੂੰ ਪਿਆਰ ਕਰੋ
Sunanda Sharma Video: ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਲੜਕੀਆਂ ਨੂੰ ਖਾਸ ਮੈਸੇਜ ਦਿੰਦੀ ਨਜ਼ਰ ਆ ਰਹੀ ਹੈ। ਸੁਨੰਦਾ ਨੇ ਕਿਹਾ ਕਿ ਪਹਿਲਾ ਸਥਾਨ ਆਪਣੇ ਆਪ ਨੂੰ ਦਿਓ।
Sunanda Sharma: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਮੇਹਨਤ ਤੇ ਕਾਬਲੀਅਤ ਦੇ ਦਮ ਤੇ ਇੰਡਸਟਰੀ `ਚ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਉਸ ਦੇ ਦੇਸ਼ ਦੁਨੀਆ `ਚ ਫ਼ੈਨਜ਼ ਹਨ। ਇਹੀ ਨਹੀਂ ਸੁਨੰਦਾ ਦੀ ਸੋਸ਼ਲ ਮੀਡੀਆ ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ ਤੇ ਹੀ ਗਾਇਕਾ ਦੇ 7 ਮਿਲੀਅਨ ਯਾਨਿ 70 ਲੱਖ ਫ਼ਾਲੋਅਰਜ਼ ਹਨ।
ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਲੜਕੀਆਂ ਨੂੰ ਖਾਸ ਮੈਸੇਜ ਦਿੰਦੀ ਨਜ਼ਰ ਆ ਰਹੀ ਹੈ। ਸੁਨੰਦਾ ਨੇ ਕਿਹਾ ਕਿ ਪਹਿਲਾ ਸਥਾਨ ਆਪਣੇ ਆਪ ਨੂੰ ਦਿਓ। ਪਹਿਲਾਂ ਖੁਦ ਨੂੰ ਪਿਆਰ ਕਰੋ। ਵੀਡੀਓ ਸ਼ੇਅਰ ਕਰ ਗਾਇਕਾ ਨੇ ਕੈਪਸ਼ਨ `ਚ ਲਿਖਿਆ, "ਹੁਣੇ ਤੋਂ ਸ਼ੁਰੂ ਕਰਦੋ, ਫ਼ਾਇਦੇ `ਚ ਰਹੋਗੇ।"
View this post on Instagram
ਕਾਬਿਲੇਗ਼ੌਰ ਹੈ ਕਿ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਫ਼ਰੀਕ ਹੈ। ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਉਹ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਸ ਦੇ ਨਾਲ ਨਾਲ ਉਸ ਨੇ ਆਪਣੀ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ ।
ਇਹ ਵੀ ਪੜ੍ਹੋ: ਸੋਨਮ ਬਾਜਵਾ ਜਲਦ ਕਰ ਰਹੀ ਟੀਵੀ ਤੇ ਵਾਪਸੀ, `ਦਿਲ ਦੀਆਂ ਗੱਲਾਂ 2` ਦਾ ਕੀਤਾ ਐਲਾਨ