![ABP Premium](https://cdn.abplive.com/imagebank/Premium-ad-Icon.png)
Sunanda Sharma: ਸੁਨੰਦਾ ਸ਼ਰਮਾ ਨੇ ਦੱਸੇ ਅਰੇਂਜ ਮੈਰਿਜ ਦੇ ਨੁਕਸਾਨ, ਬੋਲੀ- ਵਿਆਹ ਤੋਂ ਬਾਅਦ ਹੀ ਖੁੱਲਦੀ ਅਸਲੀਅਤ
Sunanda Sharma Video: ਹਾਲ ਹੀ 'ਚ ਸੁਨੰਦਾ ਸ਼ਰਮਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫੀ ਚਰਚਾ ਵਿੱਚ ਹੈ, ਜਿਸ ਵਿੱਚ ਸੁਨੰਦਾ ਸ਼ਰਮਾ ਨੇ ਅਰੇਂਜ ਮੈਰਿਜ (ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਨਾ) ਦੇ ਨੁਕਸਾਨ ਦੱਸੇ ਹਨ।
![Sunanda Sharma: ਸੁਨੰਦਾ ਸ਼ਰਮਾ ਨੇ ਦੱਸੇ ਅਰੇਂਜ ਮੈਰਿਜ ਦੇ ਨੁਕਸਾਨ, ਬੋਲੀ- ਵਿਆਹ ਤੋਂ ਬਾਅਦ ਹੀ ਖੁੱਲਦੀ ਅਸਲੀਅਤ punjabi singer sunanda sharma shares video on social media telling everyone the side effects of arranged marriage Sunanda Sharma: ਸੁਨੰਦਾ ਸ਼ਰਮਾ ਨੇ ਦੱਸੇ ਅਰੇਂਜ ਮੈਰਿਜ ਦੇ ਨੁਕਸਾਨ, ਬੋਲੀ- ਵਿਆਹ ਤੋਂ ਬਾਅਦ ਹੀ ਖੁੱਲਦੀ ਅਸਲੀਅਤ](https://feeds.abplive.com/onecms/images/uploaded-images/2023/02/26/fa0ec62d671e0bc06ee2307bd666e39e1677406203275469_original.jpg?impolicy=abp_cdn&imwidth=1200&height=675)
Sunanda Sharma Video: ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਉਹ ਉਨ੍ਹਾਂ ਪੰਜਾਬੀ ਕਲਾਕਾਰਾਂ 'ਚੋਂ ਇੱਕ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸ਼ੇਅਰ, ਕਿਹਾ- ਦੁਨੀਆ ਸੜਦੀ, ਆਪਾਂ ਹੱਸਦੇ
ਹਾਲ ਹੀ 'ਚ ਸੁਨੰਦਾ ਸ਼ਰਮਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫੀ ਚਰਚਾ ਵਿੱਚ ਹੈ, ਜਿਸ ਵਿੱਚ ਸੁਨੰਦਾ ਸ਼ਰਮਾ ਨੇ ਅਰੇਂਜ ਮੈਰਿਜ (ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਨਾ) ਦੇ ਨੁਕਸਾਨ ਦੱਸੇ ਹਨ। ਉਸ ਦੀ ਇਸ ਵੀਡੀਓ 'ਤੇ ਫੈਨਜ਼ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਹਨ। ਪਰ ਨਾਲ ਨਾਲ ਵੀਡੀਓ 'ਚ ਸੁਨੰਦਾ ਆਪਣੇ ਕਿਊਟ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ। ਦੇਖੋ ਇਹ ਵੀਡੀਓ:
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ, ਸਾਈਕਲ ਚਲਾਉਂਦੇ ਆਏ ਨਜ਼ਰ
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਸੁਨੰਦਾ ਸ਼ਰਮਾ ਦੇ ਪਿਤਾ ਦੀ ਸਿਹਤ ਖਰਾਬ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਬਾਰੇ ਸੁਨੰਦਾ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਹੀ ਸੁਨੰਦਾ ਸੋਸ਼ਲ ਮੀਡੀਆ 'ਤੇ ਵੀ ਘੱਟ ਨਜ਼ਰ ਆਉਂਦੀ ਸੀ, ਪਰ ਹੁਣ ਉਹ ਫਿਰ ਤੋਂ ਸੋਸ਼ਲ ਮੀਡੀਆ 'ਤੇ ਪਹਿਲਾਂ ਵਾਂਗ ਐਕਟਿਵ ਰਹਿੰਦੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਫਿਲਹਾਲ ਕਾਫੀ ਸਮੇਂ ਤੋਂ ਸਨਿੰਦਾ ਕੋਈ ਨਵਾਂ ਗਾਣਾ ਲੈਕੇ ਨਹੀਂ ਆਈ ਹੈ। ਅਜਿਹੇ 'ਚ ਫੈਨਜ਼ ਸੁਨੰਦਾ ਦੇ ਨਵੇਂ ਗਾਣੇ ਦੀ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦਾ ਕੰਗਨਾ ਰਣੌਤ ਨੂੰ ਜਵਾਬ, ਕਿਹਾ- ਹਰ ਮੁੱਦੇ 'ਤੇ ਬਹਿਸ ਲਈ ਤਿਆਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)