
Parmish Verma: ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸ਼ੇਅਰ, ਕਿਹਾ- ਦੁਨੀਆ ਸੜਦੀ, ਆਪਾਂ ਹੱਸਦੇ
Parmish Verma New Video: ਗਾਇਕ ਨੇ ਹਾਲ ਹੀ 'ਚ ਢਾਈ ਕਰੋੜ ਦੀ ਮਰਸੀਡਜ਼ ਜੀ ਵੇਗਨ ਕਾਰ ਖਰੀਦੀ ਹੈ। ਇਸ ਨੂੰ ਪਰਮੀਸ਼ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਫਲਾਂਟ ਕਰਦੇ ਨਜ਼ਰ ਆ ਰਹੇ ਹਨ।

Parmish Verma Video: ਪੰਜਾਬੀ ਸਿੰਗਰ ਪਰਮੀਸ਼ ਵਰਮਾ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦਾ ਨਾਂ ਹੁਣ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਗਾਇਕ ਨੇ ਹਾਲ ਹੀ 'ਚ ਢਾਈ ਕਰੋੜ ਦੀ ਮਰਸੀਡਜ਼ ਜੀ ਵੇਗਨ ਕਾਰ ਖਰੀਦੀ ਹੈ। ਇਸ ਨੂੰ ਪਰਮੀਸ਼ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਫਲਾਂਟ ਕਰਦੇ ਨਜ਼ਰ ਆ ਰਹੇ ਹਨ।
ਹੁਣ ਫਿਰ ਤੋਂ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੀ 6-7 ਗੱਡੀਆਂ ਲਾਈਨ 'ਚ ਖੜੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਨਾਲ ਬੈਕਗਰਾਊਂਡ 'ਚ ਪਰਮੀਸ਼ ਦਾ ਨਵਾਂ ਗੀਤ 'ਨੋ ਰੀਜ਼ਨ' ਚੱਲਦਾ ਵੀ ਸੁਣਿਆ ਜਾ ਸਕਦਾ ਹੈ। ਵੀਡੀਓ 'ਚ ਪਰਮੀਸ਼ ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਤੇ ਗਾਇਕ ਅਤੇ ਦੋਸਤਾ ਲਾਡੀ ਚਾਹਲ ਵੀ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਪਰਮੀਸ਼ ਨੇ ਢਾਈ ਕਰੋੜ ਕੀਮਤ ਦੀ ਮਰਸਡੀਜ਼ ਜੀ ਵੇਗਨ ਕਾਰ ਖਰੀਦੀ ਹੈ। ਸੋਸ਼ਲ ਮੀਡੀਆ 'ਤੇ ਪਰਮੀਸ਼ ਤੇ ਉਨ੍ਹਾਂ ਦੀਆਂ ਨਵੀਂ ਕਾਰ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸੀ। ਜਦੋਂ ਤੋਂ ਪਰਮੀਸ਼ ਨੇ ਨਵੀਂ ਕਾਰ ਲਈ ਉਹ ਅਕਸਰ ਹੀ ਆਪਣੀ ਕਾਰ ਨੂੰ ਫਲਾਂਟ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਪਰਮੀਸ਼ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦਾ ਗਾਣਾ 'ਨੋ ਰੀਜ਼ਨ' ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਅਕਸਰ ਆਪਣੀ ਪਰਸਨਲ ਲਾਈਫ ਨੂੰ ਲੈਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਉਹ ਪਿਛਲੇ ਸਾਲ ਹੀ ਧੀ ਦੇ ਪਿਤਾ ਬਣੇ ਹਨ। ਇਸ ਦੇ ਨਾਲ ਨਾਲ ਪਰਮੀਸ਼ ਦਾ ਨਾਂ ਸ਼ੈਰੀ ਨਾਮ ਨਾਲ ਵਿਵਾਦ ਕਰਕੇ ਵੀ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ, ਸਾਈਕਲ ਚਲਾਉਂਦੇ ਆਏ ਨਜ਼ਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
