Sunanda Sharma: ਥਾਈਲੈਂਡ `ਚ ਛੁੱਟੀਆਂ ਮਨਾ ਰਹੀ ਹੈ ਸੁਨੰਦਾ ਸ਼ਰਮਾ, ਗਾਇਕਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
Sunanda Sharma Thailand: ਸੁਨੰਦਾ ਸ਼ਰਮਾ ਕੰਮ ਤੋਂ ਥੋੜ੍ਹਾ ਅਰਾਮ ਲੈਕੇ ਥਾਈਲੈਂਡ `ਚ ਛੁੱੱਟੀਆਂ ਮਨਾਉਣ ਪਹੁੰਚੀ ਹੋਈ ਹੈ। ਇਥੋਂ ਗਾਇਕਾ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਫ਼ੈਨਜ਼ ਨਾਲ ਸ਼ੇਅਰ ਕੀਤੀਆਂ ਹਨ।
Sunanda Sharma In Thailand: ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਇੰਡਸਟਰੀ ਦੀਆਂ ਟੌਪ ਫ਼ੀਮੇਲ ਸਿੰਗਰਾਂ `ਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਸੁਨੰਦਾ ਸ਼ਰਮਾ ਕੰਮ ਤੋਂ ਥੋੜ੍ਹਾ ਅਰਾਮ ਲੈਕੇ ਥਾਈਲੈਂਡ `ਚ ਛੁੱੱਟੀਆਂ ਮਨਾਉਣ ਪਹੁੰਚੀ ਹੋਈ ਹੈ। ਇਥੋਂ ਗਾਇਕਾ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਫ਼ੈਨਜ਼ ਨਾਲ ਸ਼ੇਅਰ ਕੀਤੀਆਂ ਹਨ।
ਤਸਵੀਰਾਂ `ਚ ਸੁਨੰਦਾ ਬੋਟਿੰਗ ਦਾ ਅਨੰਦ ਮਾਣਦੀ ਨਜ਼ਰ ਆ ਰਹੀ ਹੈ। ਉਸ ਦੀ ਸੋਸ਼ਲ ਮੀਡੀਆ ਪੋਸਟ ਦੇ ਅਨੁਸਾਰ ਸੁਨੰਦਾ ਥਾਈਲੈਂਡ ਦੇ ਫੀ ਫੀ ਆਈਲੈਂਡ `ਚ ਹੈ। ਉੱਥੇ ਗਾਇਕਾ ਨੇ ਇਹ ਤਸਵੀਰਾਂ ਕਲਿੱਕ ਕੀਤੀਆਂ ਹਨ। ਇਨ੍ਹਾਂ ਤਸਵੀਰਾਂ `ਚ ਸੁਨੰਦਾ ਥਾਈਲੈਂਡ ਦੇ ਰੰਗ `ਚ ਪੂਰੀ ਤਰ੍ਹਾਂ ਰੰਗੀ ਹੋਈ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਨਾਲ ਸੁਨੰਦਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਗਾਇਕਾ ਥਾਈਲੈਂਡ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਹੋਏ ਕਿੰਨੀ ਖੁਸ਼ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ `ਚ ਸੁਨੰਦਾ ਨੇ ਰਾਜਸਥਾਨ `ਚ ਲਾਈਵ ਸ਼ੋਅ ਕੀਤਾ ਸੀ। ਗਾਇਕਾ ਦੇ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਨਾਲ ਹਾਲ ਹੀ ਗਾਇਕਾ ਦਾ ਪਾਲਤੂ ਕੁੱਤਾ ਚੀਚੀ ਗਵਾਚ ਗਿਆ ਸੀ, ਜਿਸ ਨੂੰ ਲੈਕੇ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਚਰਚਾ ਦਾ ਵਿਸ਼ਾ ਰਹੀ ਸੀ।
ਇਹ ਵੀ ਪੜ੍ਹੋ: ਗੈਰੀ ਸੰਧੂ ਨੂੰ ਸੋਸ਼ਲ ਮੀਡੀਆ ਪੋਸਟ ਕਰਕੇ ਹੋਣ ਪੈ ਰਿਹਾ ਟਰੋਲ, ਇਹ ਹੈ ਵਜ੍ਹਾ