(Source: ECI/ABP News)
Ranbir Kapoor: ਰਣਬੀਰ ਕਪੂਰ ਦੀ 'ਐਨੀਮਲ' ਵਿਵਾਦਾਂ 'ਚ, ਫਿਲਮ ਨੂੰ OTT 'ਤੇ ਰਿਲੀਜ਼ ਹੋਣ ਤੋਂ ਰੋਕਣ ਦੀ ਮੰਗ, ਹਾਈਕੋਰਟ ਪਹੁੰਚਿਆ ਮਾਮਲਾ
Animal: ਰਣਬੀਰ ਕਪੂਰ ਦੀ ਫਿਲਮ ਐਨੀਮਲ OTT ਰਿਲੀਜ਼ ਤੋਂ ਪਹਿਲਾਂ ਹੀ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ। ਫਿਲਮ ਦੇ ਸਹਿ-ਨਿਰਮਾਤਾ ਮੁਰਾਦ ਖੇਤਾਨੀ ਨੇ 'ਐਨੀਮਲ' ਦੀ OTT ਰਿਲੀਜ਼ 'ਤੇ ਪਾਬੰਦੀ ਲਗਾਉਣ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ।
![Ranbir Kapoor: ਰਣਬੀਰ ਕਪੂਰ ਦੀ 'ਐਨੀਮਲ' ਵਿਵਾਦਾਂ 'ਚ, ਫਿਲਮ ਨੂੰ OTT 'ਤੇ ਰਿਲੀਜ਼ ਹੋਣ ਤੋਂ ਰੋਕਣ ਦੀ ਮੰਗ, ਹਾਈਕੋਰਟ ਪਹੁੰਚਿਆ ਮਾਮਲਾ ranbir kapoor movie animal landed in legal trouble here is why Ranbir Kapoor: ਰਣਬੀਰ ਕਪੂਰ ਦੀ 'ਐਨੀਮਲ' ਵਿਵਾਦਾਂ 'ਚ, ਫਿਲਮ ਨੂੰ OTT 'ਤੇ ਰਿਲੀਜ਼ ਹੋਣ ਤੋਂ ਰੋਕਣ ਦੀ ਮੰਗ, ਹਾਈਕੋਰਟ ਪਹੁੰਚਿਆ ਮਾਮਲਾ](https://feeds.abplive.com/onecms/images/uploaded-images/2024/01/17/152abd9811a4b0429dfca8b9caff37e11705488222766469_original.png?impolicy=abp_cdn&imwidth=1200&height=675)
Ranbir Kapoor Animal Landed In Legal Trouble: ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਆਪਣੀ OTT ਰਿਲੀਜ਼ ਤੋਂ ਪਹਿਲਾਂ ਹੀ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ। ਫਿਲਮ ਦੇ ਸਹਿ-ਨਿਰਮਾਤਾ ਮੁਰਾਦ ਖੇਤਾਨੀ ਨੇ 'ਐਨੀਮਲ' ਦੀ OTT ਰਿਲੀਜ਼ 'ਤੇ ਪਾਬੰਦੀ ਲਗਾਉਣ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਮੁਰਾਦ ਖੇਤਾਨੀ ਦੀ ਕੰਪਨੀ ਸਿਨੇ 1 ਸਟੂਡੀਓ ਨੇ ਕਾਨੂੰਨੀ ਕਾਰਵਾਈ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਉਸਨੇ ਟੀ-ਸੀਰੀਜ਼ ਨਾਲ ਇਕ ਸਮਝੌਤਾ ਕੀਤਾ ਸੀ ਜਿਸ ਨੂੰ ਟੀ-ਸੀਰੀਜ਼ ਹੁਣ ਸਵੀਕਾਰ ਨਹੀਂ ਕਰ ਰਹੀ ਹੈ।
ਸਿਨੇ 1 ਸਟੂਡੀਓਜ਼ ਪ੍ਰਾਈਵੇਟ ਲਿਮਟਿਡ ਨੇ ਟੀ-ਸੀਰੀਜ਼ ਦੇ ਖਿਲਾਫ ਕੇਸ ਦਾਇਰ ਕੀਤਾ ਹੈ, ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਦੋ ਪ੍ਰੋਡਕਸ਼ਨ ਹਾਊਸਾਂ ਨੇ 'ਐਨੀਮਲ' ਬਣਾਉਣ ਲਈ ਸਮਝੌਤਾ ਕੀਤਾ ਸੀ। ਜਿਸ ਦੇ ਮੁਤਾਬਕ ਐਨੀਮਲ ਦੀ ਸਫਲਤਾ 'ਚ 35 ਪਰਸੈਂਟ ਹਿੱਸਾ ਫਿਲਮ ਕੰਪਨੀ ਸਿਨੇ 1 ਦਾ ਵੀ ਸੀ, ਪਰ ਹੁਣ ਟੀ ਸੀਰੀਜ਼ ਨੇ ਇਹ ਹਿੱਸਾ ਕੰਪਨੀ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਿਨੇ 1 ਨੇ ਦੋਸ਼ ਲਾਇਆ ਕਿ ਟੀ-ਸੀਰੀਜ਼ ਨੇ ਫਿਲਮ ਦੇ ਨਿਰਮਾਣ, ਪ੍ਰਮੋਸ਼ਨ ਅਤੇ ਰਿਲੀਜ਼ ਲਈ ਖਰਚੇ ਕੀਤੇ ਹਨ। ਪਰ Cine1 ਨੂੰ ਇਨ੍ਹਾਂ ਸਾਰੇ ਖਰਚਿਆਂ ਬਾਰੇ ਕੁਝ ਨਹੀਂ ਪਤਾ। ਟੀ-ਸੀਰੀਜ਼ ਨੇ ਸਮਝੌਤੇ ਤੋਂ ਬਾਅਦ ਹੀ ਫਿਲਮ ਰਿਲੀਜ਼ ਕੀਤੀ। ਫਿਰ ਬਾਕਸ ਆਫਿਸ 'ਤੇ ਮੁਨਾਫਾ ਹੋਇਆ ਅਤੇ ਸਿਨੇ1 ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ।
ਰਿਪੋਰਟ ਮੁਤਾਬਕ ਸੀਨੀਅਰ ਵਕੀਲ ਸੰਦੀਪ ਸੇਠੀ ਸਿਨੇ 1 ਲਈ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਸਿਨੇ 1 ਨੂੰ 'ਐਨੀਮਲ' ਦੀ ਕਮਾਈ, ਇਸਦੇ ਬਾਕਸ ਆਫਿਸ ਰਿਕਾਰਡ, ਸੰਗੀਤ, ਸੈਟੇਲਾਈਟ ਜਾਂ ਇੰਟਰਨੈਟ ਅਧਿਕਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਟੀ-ਸੀਰੀਜ਼ ਨੇ ਫਿਲਮ ਦਾ ਸਾਰਾ ਪੈਸਾ ਅਤੇ ਮੁਨਾਫਾ ਖੁਦ ਆਪਣੀ ਹੀ ਜੇਬ 'ਚ ਪਾ ਲਿਆ ਹੈ। Cine1 ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਸੁਣਵਾਈ 'ਚ ਟੀ-ਸੀਰੀਜ਼ ਦੀ ਤਰਫੋਂ ਐਡਵੋਕੇਟ ਅਮਿਤ ਸਿੱਬਲ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਸਿਨੇ 1 'ਐਨੀਮਲ' 'ਤੇ ਕੋਈ ਦਾਅਵਾ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਨੇ ਫਿਲਮ 'ਤੇ ਇਕ ਰੁਪਿਆ ਵੀ ਨਹੀਂ ਖਰਚਿਆ ਹੈ। ਉਸਨੇ ਮੁੱਖ ਇਕਰਾਰਨਾਮੇ ਵਿੱਚ ਕੀਤੇ ਇੱਕ ਸਮਝੌਤੇ ਦਾ ਜ਼ਿਕਰ ਕੀਤਾ। ਟੀ-ਸੀਰੀਜ਼ ਵਾਲਿਆਂ ਦਾ ਕਹਿਣਾ ਹੈ ਕਿ ਸਿਨੇ1 ਨੇ ਇਸ ਦੇ ਲਈ 2.6 ਕਰੋੜ ਰੁਪਏ ਵੀ ਲਏ ਸਨ। ਟੀ-ਸੀਰੀਜ਼ ਨੇ ਕਿਹਾ ਕਿ ਸਿਨੇ1 ਨੇ ਅਦਾਲਤ ਤੋਂ ਇਹ ਤੱਥ ਛੁਪਾਇਆ ਕਿ ਉਨ੍ਹਾਂ ਨੂੰ 2.6 ਕਰੋੜ ਰੁਪਏ ਵੀ ਮਿਲੇ ਹਨ।
View this post on Instagram
ਜਦਕਿ ਉਨ੍ਹਾਂ ਨੇ ਫਿਲਮ 'ਚ ਇਕ ਰੁਪਿਆ ਵੀ ਨਹੀਂ ਲਗਾਇਆ ਹੈ। Cine1 ਦਾ ਕਹਿਣਾ ਹੈ ਕਿ ਟੀ-ਸੀਰੀਜ਼ ਨੇ ਉਨ੍ਹਾਂ ਨੂੰ ਨੈੱਟਫਲਿਕਸ ਅਤੇ ਸੋਨੀ ਪਿਕਚਰਜ਼ ਦੇ ਨਾਲ ਡਿਜੀਟਲ ਅਤੇ ਸੈਟੇਲਾਈਟ ਰੀਲੀਜ਼ ਨੂੰ ਲੈ ਕੇ ਕੀਤੇ ਗਏ ਸਮਝੌਤਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਖੈਰ, ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ 18 ਜਨਵਰੀ ਨੂੰ ਹੋਵੇਗੀ। ਅਦਾਲਤ ਨੇ ਕਿਹਾ ਕਿ ਸਿਨੇ 1 ਦੇ ਮਾਲਕ ਯਾਨੀ ਮੁਰਾਦ ਖੇਤਾਨੀ ਨੂੰ ਖੁਦ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ ਹੈ। ਪਿੰਕਵਿਲਾ ਨੇ ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ 'ਭੂਲ ਭੁਲਾਇਆ 2' ਦੇ ਸਮੇਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਕੀ ਫੈਸਲਾ ਲਿਆ ਜਾਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)