Reena Rai: ਗਣਤੰਤਰ ਦਿਵਸ 'ਤੇ ਰੀਨਾ ਰਾਏ ਨੂੰ ਆਈ ਦੀਪ ਸਿੱਧੂ ਦੀ ਯਾਦ, ਪੁਰਾਣੀ ਤਸਵੀਰ ਸ਼ੇਅਰ ਕਰ ਬੋਲੀ- 'ਉਹ ਵੀ ਕਿਆ ਦਿਨ ਸੀ...'
Republic Day 2024: ਅੱਜ ਦੇ ਦਿਨ ਉਸ ਦੀ ਪ੍ਰੇਮਿਕਾ ਰੀਨਾ ਰਾਏ ਨੇ ਆਪਣੇ ਮਰਹੂਮ ਪ੍ਰੇਮੀ ਦੀਪ ਸਿੱਧੂ ਨੂੰ ਯਾਦ ਕਤਿਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ।
Reena Rai Recalls Deceased Boyfriend Deeep Sidhu On Republic Day: ਪੰਜਾਬੀ ਅਦਾਕਾਰ ਤੇ ਸਮਾਜਸੇਵੀ ਦੀਪ ਸਿੱਧੂ ਦੀ ਮੌਤ ਨੂੰ 2 ਸਾਲ ਹੋ ਚੁੱਕੇ ਹਨ, ਪਰ ਉਸ ਦੇ ਚਾਹੁਣ ਵਾਲੇ ਉਸ ਨੂੰ ਅੱਜ ਵੀ ਨਮ ਅੱਖਾਂ ਦੇ ਨਾਲ ਯਾਦ ਕਰਦੇ ਹਨ। ਅੱਜ ਗਣਤੰਤਰ ਦਿਵਸ ਹੈ ਤੇ ਅੱਜ ਦੇ ਦਿਨ ਹੀ ਦੀਪ ਸਿੱਧੂ ਨੇ ਕਿਸਾਨ ਅੰਦੋਲਨ ਦੇ ਦੌਰਾਨ ਕੁੱਝ ਅਜਿਹਾ ਕੀਤਾ ਸੀ ਕਿ ਉਹ ਸੁਰਖੀਆਂ 'ਚ ਆ ਗਿਆ ਸੀ।
ਦੀਪ ਸਿੱਧੂ ਨੇ ਸਾਲ 2021 'ਚ ਗਣਤੰਤਰ ਦਿਵਸ 'ਤੇ ਲਾਲ ਕਿਲੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਸੀ। ਉਸ ਤੋਂ ਬਾਅਦ ਉਹ ਦੇਸ਼ਭਰ 'ਚ ਚਰਚਾ 'ਚ ਆ ਗਿਆ ਸੀ। ਅੱਜ ਦੇ ਦਿਨ ਉਸ ਦੀ ਪ੍ਰੇਮਿਕਾ ਰੀਨਾ ਰਾਏ ਨੇ ਆਪਣੇ ਮਰਹੂਮ ਪ੍ਰੇਮੀ ਦੀਪ ਨੂੰ ਯਾਦ ਕਤਿਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਦੀਪ ਸਿੱਧੂ ਦੀ ਉਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਲਾਲ ਕਿਲੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾ ਰਿਹਾ ਹੈ। ਦੇਖੌ ਇਹ ਪੋਸਟ:
ਇਸ ਦੇ ਨਾਲ ਨਾਲ ਉਸ ਨੇ ਆਪਣੀ ਵੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਲਾਲ ਕਿਲੇ ਖੜੀ ਹੈ। ਉਸ ਨੇ ਇਸ ਤਸਵੀਰ ਨੂੰ ਸ਼ੇਅਰ ਕਰ ਕਿਹਾ ਕਿ ਉਹ ਵੀ ਕਮਾਲ ਦੇ ਦਿਨ ਸੀ, ਜਦੋਂ ਦੀਪ ਉਸ ਦੇ ਨਾਲ ਹੁੰਦਾ ਸੀ। ਪਰ ਅੱਜ ਉਸ ਦੇ ਲਈ ਇਨ੍ਹਾਂ ਦਿਨਾਂ ਦੀ ਕੀ ਅਹਿਮੀਅਤ ਹੈ। ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਸੀ। ਹਾਦਸੇ ਦੇ ਸਮੇਂ ਉਸ ਦੇ ਨਾਲ ਰੀਨਾ ਰਾਏ ਵੀ ਮੌਜੂਦ ਸੀ, ਪਰ ਉਹ ਵਾਲ ਵਾਲ ਬਚ ਗਈ ਸੀ। ਪਿਛਲੇ ਸਾਲ ਉਸ ਨੇ ਦੀਪ ਸਿੱਧੂ ਦੇ ਐਕਸੀਡੈਂਟ 'ਤੇ ਕਈ ਗੱਲਾਂ ਵੀ ਦੱਸੀਆਂ ਸੀ।
ਇਹ ਵੀ ਪੜ੍ਹੋ: ਡਰਨ ਲਈ ਹੋ ਜਾਓ ਤਿਆਰ, ਇਸ ਸਾਲ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀਆਂ ਇਹ ਰੂਹ ਕੰਬਾਊ ਹੌਰਰ ਫਿਲਮਾਂ