(Source: Poll of Polls)
ਰਿਚਾ ਚੱਢਾ ਦੀ ਫ਼ਿਲਮ 'Shakeela' ਦਾ ਟ੍ਰੇਲਰ ਰਿਲੀਜ਼
ਇੰਦਰਜੀਤ ਲੰਕੇਸ਼ ਦੁਆਰਾ ਨਿਰਦੇਸ਼ਿਤ ਇਹ ਫਿਲਮ ਐਡਲਟ ਸਟਾਰ ਸ਼ਕੀਲਾ ਦੀ ਜ਼ਿੰਦਗੀ 'ਤੇ ਅਧਾਰਤ ਹੈ। ਜਿਸਨੇ 90 ਦੇ ਦਸ਼ਕ ਵਿਚ ਦੱਖਣੀ ਭਾਰਤੀ ਸਿਨੇਮਾ ਵਿਚ ਵੱਡਾ ਨਾਂਅ ਹਾਸਲ ਕੀਤਾ।
ਮੁੰਬਈ: ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਆਪਣੀ ਆਉਣ ਵਾਲੀ ਫਿਲਮ 'ਸ਼ਕੀਲਾ' ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ 'ਚ ਰਹੀ ਹੈ। ਹੁਣ ਉਨ੍ਹਾਂ ਦੀ ਫਿਲਮ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਟ੍ਰੇਲਰ 'ਚ ਰਿਚਾ ਐਡਲਟ ਸਟਾਰ 'ਸ਼ਕੀਲਾ' ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ।
ਇੰਦਰਜੀਤ ਲੰਕੇਸ਼ ਦੁਆਰਾ ਨਿਰਦੇਸ਼ਿਤ ਇਹ ਫਿਲਮ ਐਡਲਟ ਸਟਾਰ ਸ਼ਕੀਲਾ ਦੀ ਜ਼ਿੰਦਗੀ 'ਤੇ ਅਧਾਰਤ ਹੈ। ਜਿਸਨੇ 90 ਦੇ ਦਸ਼ਕ ਵਿਚ ਦੱਖਣੀ ਭਾਰਤੀ ਸਿਨੇਮਾ ਵਿਚ ਵੱਡਾ ਨਾਂਅ ਹਾਸਲ ਕੀਤਾ। ਇਸ ਫ਼ਿਲਮ ਦੇ ਵਿਚ ਰਿਚਾ ਚੱਢਾ ਦੇ ਨਾਲ ਪੰਕਜ ਤ੍ਰਿਪਾਠੀ ਦਾ ਅਹਿਮ ਕਿਰਦਾਰ ਹੈ। ਟ੍ਰੇਲਰ 'ਚ ਪੰਕਜ ਤ੍ਰਿਪਾਠੀ ਦਾ ਅਲਗ ਅੰਦਾਜ਼ ਨਜ਼ਰ ਆ ਰਿਹਾ ਹੈ। ਅੱਜ ਦੇ ਸਮੇ 'ਚ ਇਹ ਅਦਾਕਾਰ ਜ਼ਿਆਦਾਤਰ ਫ਼ਿਲਮਾਂ 'ਚ ਨਜ਼ਰ ਆਉਂਦਾ ਹੈ। ਪੰਕਜ ਤ੍ਰਿਪਾਠੀ ਹਰ ਵਾਰ ਦਰਸ਼ਕਾਂ ਦੀ ਉਮੀਦਾਂ 'ਤੇ ਖਰਾ ਉਤਰੇ ਹਨ।
ਫ਼ਿਲਮ 'ਸ਼ਕੀਲਾ' ਦਾ ਟ੍ਰੇਲਰ ਵਿੱਦਿਆ ਬਾਲਨ ਦੀ ਫਿਲਮ' ਡਰਟੀ ਪਿਕਚਰ 'ਦੀ ਯਾਦ ਦਿਵਾਉਂਦਾ ਹੈ। ਜਿਸ ਵਿੱਚ ਉਸਨੇ ਸਿਲਕ ਸਮਿਤਾ ਦੀ ਭੂਮਿਕਾ ਨਿਭਾਈ ਸੀ। 'ਸ਼ਕੀਲਾ' ਦੇ ਟ੍ਰੇਲਰ ਦੀ ਸ਼ੁਰੂਆਤ 'ਚ ਸਿਲਕ ਸਮਿਤਾ ਦੀ ਖ਼ੁਦਕੁਸ਼ੀ ਦੀ ਖਬਰ ਦਿਖਾਈ ਗਈ ਹੈ। ਜਿਸ ਤੋਂ ਬਾਅਦ 'ਸ਼ਕੀਲਾ' ਦਾ ਸਫ਼ਰ ਦਿਖਾਇਆ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ