Pathaan Teaser: ਸ਼ਾਹਰੁਖ ਖਾਨ ਦੇ ਜਨਮਦਿਨ ਤੇ ਰਿਲੀਜ਼ ਹੋਇਆ ਪਠਾਨ ਦਾ ਟੀਜ਼ਰ, ਫ਼ੈਨਜ਼ ਹੋਏ ਖੁਸ਼
`ਪਠਾਨ` ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਸ਼ਾਹਰੁਖ ਨੇ ਫ਼ਿਲਮ ਦਾ ਟੀਜ਼ਰ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਟੀਜ਼ਰ ਰਿਲੀਜ਼ ਕਰਦਿਆਂ ਕੈਪਸ਼ਨ `ਚ ਲਿਖਿਆ, "ਕੁਰਸੀ ਦੀ ਪੇਟੀ ਬੰਨ੍ਹ ਲਵੋ, ਕਿਉਂਕਿ ਪਠਾਨ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।"
Shahrukh Khan Pathaan Teaser Out Now: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅੱਜ ਯਾਨਿ 2 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ ਸ਼ਾਹਰੁਖ ਨੇ ਫ਼ੈਨਜ਼ ਨੂੰ ਖਾਸ ਤੋਹਫ਼ਾ ਵੀ ਦਿਤਾ ਹੈ। ਜੀ ਹਾਂ ਕਿੰਗ ਖਾਨ ਦੀ ਫ਼ਿਲਮ `ਪਠਾਨ` ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਸ਼ਾਹਰੁਖ ਨੇ ਫ਼ਿਲਮ ਦਾ ਟੀਜ਼ਰ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਟੀਜ਼ਰ ਰਿਲੀਜ਼ ਕਰਦਿਆਂ ਕੈਪਸ਼ਨ `ਚ ਲਿਖਿਆ, "ਕੁਰਸੀ ਦੀ ਪੇਟੀ ਬੰਨ੍ਹ ਲਵੋ, ਕਿਉਂਕਿ ਪਠਾਨ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।"
Apni kursi ki peti baandh lijiye…#PathaanTeaser OUT NOW! Celebrate #Pathaan with #YRF50 only at a big screen near you on 25th January, 2023. Releasing in Hindi, Tamil and Telugu. @deepikapadukone | @TheJohnAbraham | #SiddharthAnand | @yrf pic.twitter.com/eZ0TojKGga
— Shah Rukh Khan (@iamsrk) November 2, 2022
ਟੀਜ਼ਰ ਦੀ ਗੱਲ ਕਰੀਏ ਤਾਂ ਇਸ ਵਿੱਚ ਸ਼ਾਹਰੁਖ ਦਾ ਦਮਦਾਰ ਕਿਰਦਾਰ ਨਜ਼ਰ ਆ ਰਿਹਾ ਹੈ। ਦੂਜੇ ਪਾਸੇ, ਜੌਨ ਅਬਰਾਹਮ ਵਿਲਨ ਦੇ ਕਿਰਦਾਰ `ਚ ਨਜ਼ਰ ਆ ਰਹੇ ਹਨ। ਟੀਜ਼ਰ `ਚ ਦੋਵੇਂ ਕਲਾਕਾਰਾਂ ਨੂੰ ਇੱਕ ਦੂਜੇ ਨਾਲ ਭਿੜਦੇ ਹੋਏ ਦੇਖਿਆ ਜਾ ਸਕਦਾ ਹੈ।
ਦਸ ਦਈਏ ਕਿ ਇਸ ਫ਼ਿਲਮ ਨੂੰ ਸ਼ਾਹਰੁਖ ਦੀ ਕਮਬੈਕ ਫ਼ਿਲਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਆਖਰੀ ਫ਼ਿਲਮ `ਜ਼ੀਰੋ` 2018 `ਚ ਰਿਲੀਜ਼ ਹੋਈ ਸੀ। ਸ਼ਾਹਰੁਖ ਖਾਨ ਇਸ ਫ਼ਿਲਮ ;ਚ ਅਨੁਸ਼ਕਾ ਸ਼ਰਮਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਇਹ ਫ਼ਿਲਮ ਬਾਕਸ ਆਫ਼ਿਸ ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ। ਉਸ ਤੋਂ 5 ਸਾਲ ਬਾਅਦ ਯਾਨਿ 2023 `ਚ ਪਠਾਨ ਫ਼ਿਲਮ ਸਿਨੇਮਾਘਰਾਂ `ਚ ਰਿਲੀਜ਼ ਹੋਵੇਗੀ।
ਖਬਰਾਂ ਮੁਤਾਬਕ ਪਠਾਨ ਫ਼ਿਲਮ `ਚ ਸਲਮਾਨ ਖਾਨ ਤੇ ਰਿਤਿ ਰੌਸ਼ਨ ਮਹਿਮਾਨ ਭੂਮਿਕਾਵਾਂ `ਚ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਨਾਲ ਫ਼ਿਲਮ ਦੀ ਮੁੱਖ ਕਾਸਟ ਦੀ ਗੱਲ ਕਰੀਏ ਤਾਂ ਇਸ ਫ਼ਿਲਮ `ਚ ਸ਼ਾਹਰੁਖ ਖਾਨ ਦੇ ਨਾਲ ਨਾਲ ਦੀਪਿਕਾ ਪਾਦੁਕੋਣ ਤੇ ਜੌਨ ਅਬਰਾਹਮ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀਆਂ ਇਹ ਗੱਲਾਂ ਤੁਹਾਨੂੰ ਜ਼ਿੰਦਗੀ `ਚ ਕੁੱਝ ਕਰਨ ਲਈ ਕਰਨਗੀਆਂ ਪ੍ਰੇਰਿਤ, ਦੇਖੋ ਵੀਡੀਓ