![ABP Premium](https://cdn.abplive.com/imagebank/Premium-ad-Icon.png)
Shah Rukh Khan: ਕਿਸ ਪੰਜਾਬੀ ਸਿੰਗਰ ਦੇ ਫੈਨ ਹਨ ਕਿੰਗ ਖਾਨ ਸ਼ਾਹਰੁਖ, 'ਜਵਾਨ' 'ਚ ਗਵਾਉਣਾ ਚਾਹੁੰਦੇ ਸੀ ਗਾਣਾ, ਪਰ ਸੁਪਨਾ ਨਹੀਂ ਹੋ ਸਕਿਆ ਪੂਰਾ
Shah Rukh Khan News: ਸ਼ਾਹਰੁਖ ਖਾਨ ਦੀ ਪੂਰੀ ਦੁਨੀਆ ਫੈਨ ਹੈ, ਪਰ ਕਿੰਗ ਖਾਨ ਸ਼ਾਹਰੁਖ ਕਿਸ ਕਲਾਕਾਰ ਦੇ ਫੈਨ ਹਨ, ਇਹ ਹਰ ਕੋਈ ਜਾਨਣਾ ਚਾਹੁੰਦਾ ਹੈ। ਹਰ ਪੰਜਾਬੀ ਨੂੰ ਜਾਣ ਕੇ ਇਹ ਖੁਸ਼ੀ ਹੋਵੇਗੀ ਕਿ ਸ਼ਾਹਰੁਖ ਨੂੰ ਪੰਜਾਬੀ ਮਿਊਜ਼ਿਕ ਬਹੁਤ ਪਸੰਦ ਹੈ।
![Shah Rukh Khan: ਕਿਸ ਪੰਜਾਬੀ ਸਿੰਗਰ ਦੇ ਫੈਨ ਹਨ ਕਿੰਗ ਖਾਨ ਸ਼ਾਹਰੁਖ, 'ਜਵਾਨ' 'ਚ ਗਵਾਉਣਾ ਚਾਹੁੰਦੇ ਸੀ ਗਾਣਾ, ਪਰ ਸੁਪਨਾ ਨਹੀਂ ਹੋ ਸਕਿਆ ਪੂਰਾ shah-rukh-khan-is-bag-fan-of-this-punjabi-singer-revelas-jawan-co-actor-lehar-khan Shah Rukh Khan: ਕਿਸ ਪੰਜਾਬੀ ਸਿੰਗਰ ਦੇ ਫੈਨ ਹਨ ਕਿੰਗ ਖਾਨ ਸ਼ਾਹਰੁਖ, 'ਜਵਾਨ' 'ਚ ਗਵਾਉਣਾ ਚਾਹੁੰਦੇ ਸੀ ਗਾਣਾ, ਪਰ ਸੁਪਨਾ ਨਹੀਂ ਹੋ ਸਕਿਆ ਪੂਰਾ](https://feeds.abplive.com/onecms/images/uploaded-images/2023/11/26/c634760119be204d4d67ff73a4347ce41701022627332469_original.png?impolicy=abp_cdn&imwidth=1200&height=675)
Shah Rukh Khan Big Fan Of This Punjabi Singer: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹਨ। ਪਿਛਲੇ ਮਹੀਨੇ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਰਿਲੀਜ਼ ਹੋਈ ਸੀ, ਜਿਸ ਨੇ ਦੁਨੀਆ ਭਰ 'ਚ ਕਈ ਸਾਰੇ ਰਿਕਾਰਡ ਤੋੜੇ ਹਨ ਅਤੇ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣ ਗਈ ਹੈ। ਇਹੀ ਨਹੀਂ ਸ਼ਾਹਰੁਖ ਬਾਲੀਵੁੱਡ ਦੇ ਇਕਲੌਤੇ ਅਜਿਹੇ ਐਕਟਰ ਹਨ, ਜਿਨ੍ਹਾਂ ਦੀਆਂ ਫਿਲਮਾਂ ਨੇ 1 ਸਾਲ 'ਚ 2000 ਕਰੋੜ ਦਾ ਕਾਰੋਬਾਰ ਕੀਤਾ ਹੈ। ਉਨ੍ਹਾਂ ਦਾ ਰਿਕਾਰਡ ਹਾਲੇ ਤੱਕ ਤਾਂ ਬਾਲੀਵੁੱਡ ਦਾ ਕੋਈ ਐਕਟਰ ਨਹੀਂ ਤੋੜ ਸਕਿਆ ਹੈ।
ਸ਼ਾਹਰੁਖ ਖਾਨ ਦੀ ਪੂਰੀ ਦੁਨੀਆ ਫੈਨ ਹੈ, ਪਰ ਕਿੰਗ ਖਾਨ ਸ਼ਾਹਰੁਖ ਕਿਸ ਕਲਾਕਾਰ ਦੇ ਫੈਨ ਹਨ, ਇਹ ਹਰ ਕੋਈ ਜਾਨਣਾ ਚਾਹੁੰਦਾ ਹੈ। ਹਰ ਪੰਜਾਬੀ ਨੂੰ ਜਾਣ ਕੇ ਇਹ ਖੁਸ਼ੀ ਹੋਵੇਗੀ ਕਿ ਸ਼ਾਹਰੁਖ ਖਾਨ ਨੂੰ ਪੰਜਾਬੀ ਮਿਊਜ਼ਿਕ ਬਹੁਤ ਜ਼ਿਆਦਾ ਪਸੰਦ ਹੈ ਅਤੇ ਉਹ ਇੱਕ ਬੇਹੱਦ ਮਸ਼ਹੂਰ ਪੰਜਾਬੀ ਸਿੰਗਰ ਦੇ ਬਹੁਤ ਵੱਡੇ ਫੈਨ ਹਨ। ਉਹ ਸਿੰਗਰ ਕੋਈ ਹੋਰ ਨਹੀਂ, ਬਲਕਿ ਏਪੀ ਢਿੱਲੋਂ ਹੈ।
ਇਸ ਦਾ ਖੁਲਾਸਾ ਜਵਾਨ ਫਿਲਮ 'ਚ ਸ਼ਾਹਰੁਖ ਖਾਨ ਦੀ ਸਹਿ ਅਭਿਨੇਤਰੀ ਲਹਿਰ ਖਾਨ ਨੇ ਕੀਤਾ ਸੀ। ਉਸ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ 'ਸ਼ਾਹਰੁਖ ਖਾਨ ਏਪੀ ਢਿੱਲੋਂ ਦੇ ਫੈਨ ਹਨ। ਮੈਨੂੰ ਇਹ ਜਾਣ ਕੇ ਬਹੁਤ ਹੈਰਾਨ ਹੋਈ ਸੀ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਚਾਹੁੰਦੇ ਸੀ ਕਿ ਏਪੀ ਜਵਾਨ ਫਿਲਮ ਦਾ ਇੱਕ ਗਾਣਾ ਗਾਉਣ, ਪਰ ਇਹ ਹੋ ਨਹੀਂ ਸਕਿਆ।' ਫਿਲਹਾਲ ਇਸ ਦੇ ਪਿੱਛੇ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ। ਤੁਸੀਂ ਵੀ ਦੇਖੋ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)