ਚੱਪਲ ਪਾ ਕੇ ਨਾਰੀਅਲ ਤੋੜਨਾ ਸ਼ਹਿਨਾਜ਼ ਗਿੱਲ ਨੂੰ ਪਿਆ ਮਹਿੰਗਾ, ਟ੍ਰੋਲਰਜ਼ ਬੋਲੇ- 'ਛੋਟੀ ਬੱਚੀ ਹੋ ਕਯਾ'
Shehnaaz Gill: ਸ਼ਹਿਨਾਜ਼ ਗਿੱਲ ਜੋ ਕਿ ਇਨ੍ਹੀਂ ਦਿਨੀਂ ਕਾਫੀ ਬਿਜ਼ੀ ਚੱਲ ਰਹੀ ਹੈ। ਆਪਣੇ ਪਰਸਨਲ ਅਤੇ ਪ੍ਰੋਫੈਸ਼ਨਲ ਕੰਮਾਂ ਕਰਕੇ ਅੱਜ ਕੱਲ੍ਹ ਕਾਫੀ ਸੁਰਖੀਆਂ 'ਚ ਹੈ।
Shehnaaz Gill: ਸ਼ਹਿਨਾਜ਼ ਗਿੱਲ ਜੋ ਕਿ ਇਨ੍ਹੀਂ ਦਿਨੀਂ ਕਾਫੀ ਬਿਜ਼ੀ ਚੱਲ ਰਹੀ ਹੈ। ਆਪਣੇ ਪਰਸਨਲ ਅਤੇ ਪ੍ਰੋਫੈਸ਼ਨਲ ਕੰਮਾਂ ਕਰਕੇ ਅੱਜ ਕੱਲ੍ਹ ਕਾਫੀ ਸੁਰਖੀਆਂ 'ਚ ਹੈ। ਇਕ ਪਾਸੇ ਜਿੱਥੇ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਹ ਜ਼ਿੰਦਗੀ 'ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲੋਕ ਉਹਨਾਂ ਦੇ ਹੌਂਸਲੇ ਦੀ ਤਾਰੀਫ ਕਰਦੇ ਨਹੀਂ ਥੱਕਦੇ। ਪਰ ਇਸ ਵਾਰ ਉਹਨਾਂ ਨੂੰ ਲੋਕਾਂ ਦੀ ਟ੍ਰਲਿੰਗ ਦਾ ਸ਼ਿਕਾਰ ਹੋਣਾ ਪਿਆ ਹੈ।
ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਬ੍ਰਹਮਾ ਕੁਮਾਰੀ ਦੇ ਮੁੰਬਈ ਹਸਪਤਾਲ 'ਚ ਆਪਰੇਸ਼ਨ ਥੀਏਟਰ ਦੇ ਉਦਘਾਟਨ ਦੌਰਾਨ ਪਹੁੰਚੀ ਸੀ ਜਿੱਥੋਂ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ ਉਦਘਾਟਨ ਦੌਰਾਨ ਸ਼ਹਿਨਾਜ਼ ਨੂੰ ਨਾਰੀਅਲ ਤੋੜਨ ਲਈ ਕਿਹਾ ਗਿਆ ਸੀ। ਜਿਸ ਨੂੰ ਲੈ ਕੇ ਸ਼ਹਿਨਾਜ਼ ਕਾਫੀ ਐਕਸਾਈਟਡ ਨਜ਼ਰ ਆ ਰਹੀ ਹੈ ਅਤੇ ਨਾਰੀਅਲ ਨੂੰ ਆਪਣੇ ਹੱਥ ਵਿਚ ਲੈ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਉਹ ਇਸ ਨੂੰ ਸਹੀ ਢੰਗ ਨਾਲ ਨਹੀਂ ਕਰ ਸਕੀ ਉੱਥੇ ਹੀ ਨਾਰੀਅਲ ਤੋੜਨ ਦੌਰਾਨ ਸ਼ਹਿਨਾਜ਼ ਨੇ ਸਲਿੱਪਰ ਪਹਿਨੇ ਹੋਏ ਸੀ ਜਿਸ ਨੂੰ ਲੈ ਕੇ ਯੂਜ਼ਰਸ ਵੱਲੋਂ ਉਹਨਾਂ 'ਤੇ ਰਿਐਕਸ਼ਨ ਦੇ ਕੇ ਟ੍ਰੋਲ ਕੀਤਾ ਗਿਆ ਹੈ।
View this post on Instagram
ਇੱਕ ਯੂਜ਼ਰ ਨੇ ਲਿਖਿਆ ਕਿ, ''ਚੱਪਲ ਪਹਿਨ ਕੇ ਨਾਰੀਅਲ ਨਹੀਂ ਤੋੜੇ ਜਾਂਦੇ ਕੋਈ ਇਨਹੇ ਬਤਾਏ"। ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਉਹ ਛੋਟੀ ਬੱਚੀ ਦੀ ਤਰ੍ਹਾਂ ਕਿਉਂ ਵਿਵਹਾਰ ਕਰ ਰਹੀ ਹੈ।