Shehnaaz Gill: ਸ਼ਹਿਨਾਜ਼ ਗਿੱਲ ਦੇ ਮੋਬਾਇਲ ਫੋਨ ਦੇ ਵਾਲਪੇਪਰ ‘ਤੇ ਸਿਧਾਰਥ ਸ਼ੁਕਲਾ ਦੀ ਤਸਵੀਰ, ਸਿਡਨਾਜ਼ ਫੈਨਜ਼ ਹੋ ਰਹੇ ਭਾਵੁਕ
Sidnaaz Fans: ਸਿਧਾਰਥ ਸ਼ੁਕਲਾ ਦੇ ਵਾਲਪੇਪਰ ਦੀ ਵਿਸ਼ੇਸ਼ਤਾ ਵਾਲੇ ਸ਼ਹਿਨਾਜ਼ ਗਿੱਲ ਦੇ ਫੋਨ ਨੇ ਸਿਡਨਾਜ਼ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦੀਆਂ ਦਿਲ ਪਿਘਲਣ ਵਾਲੀਆਂ ਪੋਸਟਾਂ ਇੰਟਰਨੈਟ ਨੂੰ ਤੋੜ ਰਹੀਆਂ ਹਨ।
Shehnaaz Gill’s Phone Wallpaper Features Sidharth Shukla: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ 2019 ‘ਚ ‘ਬਿੱਗ ਬੌਸ 13’ ‘ਚ ਆਈ ਅਤੇ ਪੂਰੇ ਹਿੰਦੁਸਤਾਨ ਦੀ ਜਾਨ ਬਣ ਗਈ। ਖਾਸ ਕਰਕੇ ਉਸ ਦੀ ਸਿਧਾਰਥ ਸ਼ੁਕਲਾ ਨਾਲ ਬੌਂਡਿੰਗ ਨੂੰ ਕਾਫੀ ਪਸੰਦ ਕੀਤਾ ਗਿਆ। ਫੈਨਜ਼ ਨੇ ਇਸ ਜੋੜੇ ਨੂੰ ਪਿਆਰ ਨਾਲ ‘ਸਿਡਨਾਜ਼’ ਨਾਂ ਦਿੱਤਾ। ਹੁਣ ਜਦਕਿ ਸਿਧਾਰਥ ਸ਼ੁਕਲਾ ਇਸ ਦੁਨੀਆ ‘ਚ ਨਹੀਂ ਹੈ, ਫਿਰ ਵੀ ਫੈਨਜ਼ ਸਿਡਨਾਜ਼ ਦੀ ਜੋੜੀ ਨੂੰ ਖੂਬ ਯਾਦ ਕਰਦੇ ਹਨ।
ਹਾਲ ਹੀ ;ਚ ਸ਼ਹਿਨਾਜ਼ ਗਿੱਲ ਫਿਰ ਤੋਂ ਸਿਧਾਰਥ ਸ਼ੁਕਲਾ ਕਰਕੇ ਸੁਰਖੀਆਂ ‘ਚ ਹੈ। ਦਰਅਸਲ, ਸ਼ਹਿਨਾਜ਼ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਾਰ ‘ਚ ਬੈਠੀ ਹੈ ਅਤੇ ਉਸ ਦੇ ਫੌਨ ਦੀ ਸਕ੍ਰੀਨ ਆਨ ਹੁੰਦਿਆਂ ਹੀ ਜੋ ਨਜ਼ਾਰਾ ਦਿਖਿਆ, ਉਸ ਨੂੰ ਦੇਖ ਸਿਡਨਾਜ਼ ਫੈਨਜ਼ ਭਾਵੁਕ ਹੋ ਰਹੇ ਹਨ। ਸ਼ਹਿਨਾਜ਼ ਗਿੱਲ ਦੇ ਫੋਨ ‘ਤੇ ਸਕ੍ਰੀਨ ਲਾਕ ਵਾਲਪੇਪਰ ਸਿਧਾਰਥ ਸ਼ੁਕਲਾ ਦੀ ਤਸਵੀਰ ਹੈ। ਮਤਲਬ ਕਿ ਸ਼ਹਿਨਾਜ਼ ਨੇ ਆਪਣੇ ਫੋਨ ਸਿਧਾਰਥ ਸ਼ੁਕਲਰ ਦੀ ਤਸਵੀਰ ਵਾਲਪੇਪਰ ਵਜੋਂ ਲਗਾਈ ਹੋਈ ਹੈ। ਸਿਧਾਰਥ ਸ਼ੁਕਲਾ ਦੇ ਫੈਨਜ਼ ਇਸ ਤਸਵੀਰ ਨੂੰ ਖੂਬ ਸ਼ੇਅਰ ਕਰ ਰਹੇ ਹਨ। ਸ਼ਹਿਨਾਜ਼ ਗਿੱਲ ਦੀ ਤਸਵੀਰ ਪੂਰੇ ਇੰਟਰਨੈਟ 'ਤੇ ਦਿਲ ਜਿੱਤ ਰਹੀ ਹੈ।
Why people had so shocking reaction after seeing SID's pic on shehnaaz phone wallpaper... Isn't she has always kept his & SidNaaz pic on her phone wallpaper so what's so shocking this time ... 😩🤏✋Their Love Which Is Beyond Life, Love Of Soul For Her Soulmate..✨🥺💗#SidNaaz pic.twitter.com/RgeFhbjhTn
— 𝐒𝐚𝐤𝐬𝐡𝐢 ☆*。HBD SIDHARTH👼👑 (@ItsSakshii) December 14, 2022
Pyaar toh sabhi log karte hai par sana jaisa pyaar koi nahi karsakta kyun ki sabhi ke paas sid jo nahi hai#SidNaaz jaisa na koi tha,hai aur na hi kahi hoga
— Mistee Creations☆ (@misteeCreations) December 14, 2022
Log heer ranjha, romeo juliet ke milsale dete hai par mere liye bas #Sidnaaz hai kyuki ye story humne unke saath jiya hai pic.twitter.com/u7lW51gS5Y
Yun toh zarurat nahin thi iski..
— Nilima (Stanning Them) (@Nilimakant) December 14, 2022
Par jaane kyun har baar aisa kuch ek sukoon de jata hai..
Mann ki aankhon se jo dekha hai hamesha..
Khuli aankhon se jab dekho toh mann kush ho jata hai..
Kehne ko toh ye ek wallpaper hai..
Par uss din ke "story" ki kahani bata jata hai.#SidNaaz pic.twitter.com/beMs8Kj7Z1
Our #SidNaaz moment 😭❤️ pic.twitter.com/lpBbQudVwx
— 「 𝐑𝐀𝐇𝐔𝐋 」🖤🔥 (@TheHottestDevil) December 14, 2022
ਸ਼ਹਿਨਾਜ਼ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇੰਨੀਂ ਦਿਨੀਂ ਆਪਣੇ ਟਾਕ ਸ਼ੋਅ ‘ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ’ ਕਰਕੇ ਖੂਬ ਚਰਚਾ ਖੱਟ ਰਹੀ ਹੈ। ਇਸ ਦੇ ਨਾਲ ਨਾਲ ਸ਼ਹਿਨਾਜ਼ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਉਹ ਸਲਮਾਨ ਖਾਨ ਨਾਲ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਨਜ਼ਰ ਆਉਣ ਵਾਲੀ ਹੈ।