Rakesh Bedi: ਮਸ਼ਹੂਰ ਅਭਿਨੇਤਾ ਨਾਲ ਹੋਈ ਆਨਲਾਈਨ ਠੱਗੀ, ਧੋਖਾਧੜੀ ਕਰਨ ਵਾਲੇ ਨੇ ਖੁਦ ਨੂੰ ਫੌਜ ਦਾ ਜਵਾਨ ਦੱਸ ਐਕਟਰ ਤੋਂ ਠੱਗ ਲਏ ਇੰਨੇਂ ਪੈਸੇ
Rakesh Bedi News: ਰਾਕੇਸ਼ ਬੇਦੀ ਜਾਣਿਆ ਪਛਾਣਿਆ ਨਾਮ ਹੈ, ਜਿਨ੍ਹਾਂ ਨੇ ਆਪਣੀ ਦਮਦਾਰ ਐਕਟਿੰਗ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਘਰ-ਘਰ 'ਚ ਖਾਸ ਪਛਾਣ ਬਣਾਈ ਹੈ।
Online Fraud With Rakesh Bedi: ਟੀਵੀ ਅਤੇ ਬਾਲੀਵੁੱਡ ਦਾ ਜਾਣਿਆ-ਪਛਾਣਿਆ ਚਿਹਰਾ ਰਾਕੇਸ਼ ਬੇਦੀ ਇੱਕ ਫੋਨ ਘੁਟਾਲੇ ਦਾ ਸ਼ਿਕਾਰ ਹੋ ਗਿਆ ਹੈ। ਇੱਕ ਘਪਲੇਬਾਜ਼ ਨੇ ਇੱਕ ਫੋਨ ਕਾਲ ਰਾਹੀਂ ਉਨ੍ਹਾਂ ਨਾਲ 75000 ਰੁਪਏ ਦੀ ਠੱਗੀ ਮਾਰੀ ਹੈ। ਰਾਕੇਸ਼ ਬੇਦੀ ਨੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ। ਰਾਕੇਸ਼ ਬੇਦੀ ਨੇ ਕਿਹਾ ਕਿ ਕਈ ਘੁਟਾਲੇ ਕਰਨ ਵਾਲੇ ਫੌਜੀ ਹੋਣ ਦਾ ਬਹਾਨਾ ਲਗਾ ਕੇ ਧੋਖਾਧੜੀ ਕਰ ਰਹੇ ਹਨ।
ਰਾਕੇਸ਼ ਬੇਦੀ ਨੇ ਓਸ਼ੀਵਾਰਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਘੁਟਾਲੇਬਾਜ਼ਾਂ ਨੇ ਉਨ੍ਹਾਂ ਨਾਲ 75,000 ਰੁਪਏ ਦੀ ਠੱਗੀ ਮਾਰੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਦੱਸਿਆ ਹੈ ਕਿ ਮੈਂ ਵੱਡੇ ਨੁਕਸਾਨ ਤੋਂ ਬਚ ਗਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਅਜਿਹੇ ਧੋਖੇਬਾਜ਼ਾਂ ਤੋਂ ਬਚਣ ਜੋ ਫੌਜ ਦੇ ਨਾਂ 'ਤੇ ਧੋਖਾਧੜੀ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ?
ਰਾਕੇਸ਼ ਬੇਦੀ ਨੂੰ ਭਾਰਤੀ ਫੌਜ ਤੋਂ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਦਾ ਫੋਨ ਆਇਆ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਪੁਣੇ ਵਾਲੇ ਫਲੈਟ 'ਚ ਇੰਟਰੈਸਟਡ ਹੈ। ਜਦੋਂ ਤੱਕ ਰਾਕੇਸ਼ ਬੇਦੀ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ, ਉਹ ਪਹਿਲਾਂ ਹੀ ਉਨ੍ਹਾਂ ਵਿਅਕਤੀ ਦੇ ਖਾਤੇ ਵਿੱਚ 75,000 ਰੁਪਏ ਟਰਾਂਸਫਰ ਕਰ ਚੁੱਕੇ ਸੀ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਲੋਕ ਅਕਸਰ ਰਾਤ ਨੂੰ ਫੋਨ ਕਰਦੇ ਹਨ। ਤਾਂ ਜੋ ਜੇਕਰ ਕਿਸੇ ਨੂੰ ਪਤਾ ਲੱਗ ਜਾਵੇ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਤਾਂ ਸ਼ਿਕਾਇਤ ਦਰਜ ਕਰਵਾਉਣ ਵਿੱਚ ਦੇਰ ਹੋ ਜਾਂਦੀ ਹੈ।
View this post on Instagram
ਰਾਕੇਸ਼ ਨੇ ਪੁਲਿਸ ਨੂੰ ਧੋਖੇਬਾਜ਼ ਨਾਲ ਸਬੰਧਤ ਵੇਰਵੇ ਜਿਵੇਂ ਕਿ ਉਸਦਾ ਨਾਮ, ਬੈਂਕ ਖਾਤਾ ਨੰਬਰ, ਫੋਟੋ ਅਤੇ ਲੈਣ-ਦੇਣ ਦੇ ਵੇਰਵੇ ਦਿੱਤੇ ਹਨ। ਰਾਕੇਸ਼ ਅਨੁਸਾਰ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਅਜਿਹੇ ਮਾਮਲੇ ਕਾਫੀ ਸਮੇਂ ਤੋਂ ਹੋ ਰਹੇ ਹਨ। ਸ਼ੁਕਰ ਹੈ ਕਿ ਮੈਂ ਜ਼ਿਆਦਾ ਪੈਸੇ ਨਹੀਂ ਗੁਆਏ।
ਫਿਲਮ ਅਤੇ ਟੀਵੀ ਦੀ ਦੁਨੀਆ ਦਾ ਜਾਣਿਆ-ਪਛਾਣਿਆ ਚਿਹਰਾ ਹੈ ਰਾਕੇਸ਼ ਬੇਦੀ
ਰਾਕੇਸ਼ ਪਿਛਲੇ 4 ਦਹਾਕਿਆਂ ਤੋਂ ਪਰਦੇ 'ਤੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਚਸ਼ਮੇ ਬਦੂਰ, ਖੱਟਾ ਮੀਠਾ, ਅਤੇ ਪ੍ਰੋਫੈਸਰ ਕੀ ਪੜੋਸਣ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰਾਕੇਸ਼ ਨੇ ਯੇ ਜੋ ਹੈ ਜ਼ਿੰਦਗੀ, ਸ਼੍ਰੀਮਾਨ ਸ਼੍ਰੀਮਤੀ ਵਰਗੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਰਾਕੇਸ਼ ਨੂੰ ਸ਼ਾਨਦਾਰ ਕਾਮਿਕ ਟਾਈਮਿੰਗ ਵਾਲੇ ਅਦਾਕਾਰਾਂ ਵਿੱਚ ਗਿਣਿਆ ਜਾਂਦਾ ਹੈ।