ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੇ ਨਵੀਂ ਤਸਵੀਰ ਸ਼ੇਅਰ, ਕੈਪਸ਼ਨ `ਚ ਲਿਖਿਆ- ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਕੁੱਝ ਨਹੀਂ ਹੁੰਦਾ
Sidhu Moosewala: ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਉਪਰ ਨਵੀਂ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ 'ਚ ਮੂਸੇਵਾਲਾ ਜੀਪ `ਚ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਤਸਵੀਰ ਨੂੰ ਕੈਪਸ਼ਨ ਦਿਤੀ ਗਈ ਹੈ, "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ
SIdhu Moosewala New Post: ਸਿੱਧੂ ਮੂਸੇਵਾਲਾ ਨੂੰ ਦੁਨੀਆ ਛੱਡ ਕੇ ਗਏ 4 ਮਹੀਨੇ ਹੋ ਗਏ ਹਨ, ਪਰ ਉਹ ਆਪਣੇ ਗੀਤਾਂ ਰਾਹੀਆਂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ `ਚ ਜ਼ਿੰਦਾ ਹਨ। ਹਾਲ ਹੀ `ਚ ਸਿੱਧੂ ਨੂੰ ਯੂਟਿਊਬ ਵੱਲੋਂ ਡਾਇਮੰਡ ਪਲੇ ਬਟਨ ਦਿਤਾ ਗਿਆ। ਕਿਉਂਕਿ ਉਨ੍ਹਾਂ ਦੇ ਯੂਟਿਊਬ ਤੇ 1 ਕਰੋੜ ਸਬਸਕ੍ਰਾਈਬਰ ਹੋ ਗਏ ਹਨ। ਇਹ ਮਾਣ ਪ੍ਰਾਪਤ ਕਰਨ ਵਾਲੇ ਸਿੱਧੂ ਪਹਿਲੇ ਪੰਜਾਬੀ ਗਾਇਕ ਬਣੇ।
ਹੁਣ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਉਪਰ ਨਵੀਂ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਮੂਸੇਵਾਲਾ ਜੀਪ `ਚ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਤਸਵੀਰ ਨੂੰ ਕੈਪਸ਼ਨ ਦਿਤੀ ਗਈ ਹੈ, "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥"
View this post on Instagram
ਜਿਸ ਦਾ ਮਤਲਬ ਹੈ ਕਿ ਪਰਮਾਤਮਾ ਜਿਸ ਸਮੇਂ ਜੋ ਚਾਹੁੰਦਾ ਹੈ ਉਹ ਹੋ ਕੇ ਰਹਿੰਦਾ ਹੈ। ਉਸ ਦੀ ਮਰਜ਼ੀ ਦੇ ਬਿਨਾਂ ਕੁੱਝ ਨਹੀਂ ਹੋ ਸਕਦਾ ਹੈਪ ਫ਼ੈਨਜ਼ ਸਿੱਧੂ ਦੀ ਇਸ ਤਸਵੀਰ ਨੂੰ ਦੇਖ ਕਾਫ਼ੀ ਇਮੋਸ਼ਨਲ ਹੋ ਰਹੇ ਹਨ। ਉਨ੍ਹਾਂ ਦੀ ਇਸ ਤਸਵੀਰ ਨੂੰ ਦੇਖ ਫ਼ੈਨਜ਼ ਕਮੈਂਟ ਵਿੱਚ ਮਿਸ ਯੂ ਮੂਸੇਵਾਲਾ ਲਿਖ ਰਹੇ ਹਨ। ਇਸ ਦੇ ਨਾਲ ਨਾਲ ਜਸਟਿਸ ਫ਼ਾਰ ਸਿੱਧੂ ਮੂਸੇਵਾਲਾ ਹੈਸ਼ਟੈਗ ਦਾ ਕਮੈਂਟ ਵੀ ਕਰ ਰਹੇ ਹਨ।
ਸਿੱਧੂ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਜਦੋਂ ਵੀ ਮੂਸੇਵਾਲਾ ਦੀ ਕੋਈ ਪੋਸਟ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਜਾਂਦੀ ਹੈ ਤਾਂ ਉਹ ਝੱਟ ਵਾਇਰਲ ਹੋ ਜਾਂਦੀ ਹੈ। ਦਸ ਦਈਏ ਕਿ ਇੰਸਟਾਗ੍ਰਾਮ ਤੇ ਮੂਸੇਵਾਲਾ ਦੇ ਇੱਕ ਕਰੋੜ ਤੋਂ ਵੀ ਵੱਧ ਫ਼ਾਲੋਅਰਜ਼ ਹਨ।