ਸਿੱਧੂ ਮੂਸੇਵਾਲਾ SYL: ਮੂਸੇਵਾਲਾ ਦਾ ਗੀਤ ਨੰਬਰ 1 `ਤੇ ਕਰ ਰਿਹਾ ਟਰੈਂਡ, ਕੁੱਝ ਘੰਟਿਆਂ `ਚ ਹੀ ਡੇਢ ਕਰੋੜ ਲੋਕਾਂ ਨੇ ਦੇਖਿਆ
Sidhu Moose Wala SYL: ਗੀਤ ਨੂੰ ਰਿਲੀਜ਼ ਹੋਣ ਦੇ ਅੱਧੇ ਘੰਟੇ ਬਾਅਦ ਹੀ 10 ਲੱਖ ਲੋਕਾਂ ਨੇ ਦੇਖਿਆ ਸੀ। ਇਹ ਕੁੱਝ ਹੀ ਘੰਟਿਆਂ `ਚ 1 ਕਰੋੜ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਪੰਜਾਬੀ ਗੀਤ ਹੈ।
ਸਿੱਧੂ ਮੂਸੇਵਾਲਾ SYL: ਸਿੱਧੂ ਮੂਸੇਵਾਲਾ ਦਾ ਗੀਤ ਵੀਰਵਾਰ ਨੂੰ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ 18 ਘੰਟਿਆਂ `ਚ ਹੀ 14 ਮਿਲੀਅਨ ਯਾਨਿ ਡੇਢ ਕਰੋੜ ਦੇ ਕਰੀਬ ਲੋਕਾਂ ਨੇ ਦੇਖਿਆ ਹੈ। ਇਸ ਦੇ ਨਾਲ ਹੀ ਇਹ ਗੀਤ ਯੂਟਿਊਬ `ਤੇ ਨੰਬਰ ਇੱਕ ਤੇ ਟਰੈਂਡ ਕਰ ਰਿਹਾ ਹੈ।
SYL ਨੇ ਬਣਾਏ ਕਈ ਰਿਕਾਰਡ
ਇਸ ਗੀਤ ਨੇ ਰਿਲੀਜ਼ ਹੁੰਦੇ ਸਾਰ ਕਈ ਰਿਕਾਰਡ ਬਣਾਏ ਹਨ। ਇਹ ਕੋਈ ਪਹਿਲਾ ਪੰਜਾਬੀ ਗੀਤ ਹੈ, ਜਿਸ ਨੂੰ ਰਿਲੀਜ਼ ਹੋਣ ਦੇ ਅੱਧੇ ਘੰਟੇ ਬਾਅਦ ਹੀ 1 ਮਿਲੀਅਨ ਯਾਨਿ 10 ਲੱਖ ਲੋਕਾਂ ਨੇ ਦੇਖਿਆ ਸੀ। ਇਸ ਦੇ ਨਾਲ ਹੀ ਇਹ ਕੁੱਝ ਹੀ ਘੰਟਿਆਂ `ਚ 1 ਕਰੋੜ ਦਾ ਅੰਕੜਾ ਪਾਰ ਕਰਨ ਵਾਲਾ ਵੀ ਪਹਿਲਾ ਪੰਜਾਬੀ ਗੀਤ ਹੈ।
ਕੀ ਹੈ ਗੀਤ ਸੁਪਰਹਿੱਟ ਹੋਣ ਦਾ ਕਾਰਨ?
ਦਰਅਸਲ, ਸਿੱਧੂ ਦੇ ਇਸ ਗੀਤ ਦੇ ਰਿਲੀਜ਼ ਹੁੰਦਿਆਂ ਹੀ ਸੁਪਰਹਿੱਟ ਬਣਨ ਦੀ ਵਜ੍ਹਾ ਇਹ ਵੀ ਹੈ ਕਿ ਇੱਕ ਤਾਂ ਸਿੱਧੂ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਗੀਤ ਹੈ। ਦੂਜਾ ਕਾਰਨ ਇਹ ਕਿ ਇਸ ਗੀਤ ਦੀ ਸਿੱਧੂ ਦੇ ਫ਼ੈਨਜ਼ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਤੀਜਾ ਕਾਰਨ ਇਹ ਹੈ ਕਿ ਆਪਣੇ ਚਹੇਤੇ ਸੁਪਰਸਟਾਰ ਦੀ ਆਵਾਜ਼ ਸੁਣ ਕੇ ਫ਼ੈਨਜ਼ ਹੀ ਨਹੀਂ ਬਲਕਿ ਹੋਰ ਲੋਕ ਵੀ ਕਾਫ਼ੀ ਇਮੋਸ਼ਨਲ ਹੋ ਰਹੇ ਹਨ।
ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਨੇ ਲਿਖੇ ਅਤੇ ਇਸ ਨੂੰ ਆਪਣੀ ਆਵਾਜ਼ ਵੀ ਦਿਤੀ। ਇਹ ਗੀਤ ਰਿਲੀਜ਼ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ, ਜਿਸ ਕਰਕੇ ਇਸ ਗੀਤ ਨੂੰ ਸਿੱਧੂ ਦੇ ਯੂਟਿਊਬ ਚੈਨਲ `ਤੇ ਰਿਲੀਜ਼ ਕਰਨਾ ਪਿਆ।
ਇਸ ਗੀਤ `ਚ ਸਿੱਧੂ ਸਤਲੁਜ ਯਮੁਨਾ ਲਿੰਕ ਦਾ ਮੁੱਦਾ ਚੁੱਕਿਆ ਹੈ। ਇਸ ਦੇ ਨਾਲ ਹੀ ਮੂਸੇਵਾਲਾ ਨੇ ਆਪਣੇ ਗੀਤ `ਚ ਬੰਦੀ ਸਿੱਖਾਂ ਦੀ ਰਿਹਾਈ ਦਾ ਵੀ ਜ਼ਿਕਰ ਕੀਤਾ ਹੈ। ਇਸ ਗੀਤ `ਚ ਸਿੱਧੂ ਨੇ ਬਲਵਿੰਦ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ 1990 `ਚ ਐਸਵਾਈਐਲ ਦੀ ਉਸਾਰੀ ਕਰਦੇ ਇਜਨੀਅਰ ਨੂੰ ਗੋਲੀ ਮਾਰੀ ਸੀ।
ਬੱਬੂ ਮਾਨ ਤੇ ਲਾਇਆ ਤਵਾ
ਐਸਵਾਈਐਲ `ਚ ਮੂਸੇਵਾਲਾ ਨੇ ਬੱਬੂ ਮਾਨ ਤੇ ਤਵਾ ਲਾਇਆ ਹੈ। ਸਿੱਧੂ ਨੇ ਬੱਬੂ ਮਾਨ ਦੇ ਉਸ ਬਿਆਨ `ਤੇ ਤੰਜ ਕੱਸਿਆ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ 26 ਜਨਵਰੀ ਨੂੰ ਉਹ 26 ਜਨਵਰੀ ਨੂੰ ਲਾਲ ਕਿਲੇ ਤੋਂ ਨਿਸ਼ਾਨ ਸਾਹਿਬ ਉੱਤਰਨ `ਤੇ ਬਹੁਤ ਰੋਏ, ਇਨ੍ਹਾਂ ਤਾਂ ਉਹ ਆਪਣੇ ਮਾਪਿਆਂ ਦੇ ਪੂਰਾ ਹੋਏ ਤੇ ਵੀ ਨਹੀਂ ਰੋਏ ਸੀ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ `ਚ ਦਿਨ ਦਹਾੜੇ ਗੋਲੀਆਂ ਮਾਰ ਹੱਤਿਆ ਕਰ ਦਿਤੀ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਐਸਵਾਈਐਲ ਉਨ੍ਹਾਂ ਦਾ ਪਹਿਲਾ ਗੀਤ ਹੈ।