ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'ਦੇਖ ਦਿੱਲੀਏ' ਗੀਤ ਰਾਹੀਂ ਗਾਇਕ ਜੱਸ ਬਾਜਵਾ ਦੀ ਦਿੱਲੀ ਨੂੰ ਲਲਕਾਰ, YouTube 'ਤੇ ਕਿਸਾਨੀ ਗੀਤ ਬਣੇ ਟ੍ਰੈਂਡ
ਗਾਇਕ ਜੱਸ ਬਾਜਵਾ ਨੇ ਕਿਸਾਨੀ ਅੰਦੋਲਨ ਲਈ ਇੱਕ ਹੋਰ ਗੀਤ ਪੇਸ਼ ਕੀਤਾ ਹੈ। ਦੇਖ ਦਿੱਲੀਏ ਗੀਤ ਰਾਹੀਂ ਜੱਸ ਬਾਜਵਾ ਨੇ ਦਿੱਲੀ ਤੇ ਕੇਂਦਰ ਨੂੰ ਲਲਕਾਰਿਆ ਹੈ। ਇਸ ਗੀਤ ਨੂੰ ਲੋਕ ਕਾਫੀ ਹੁੰਗਾਰਾ ਦੇ ਰਹੇ ਹਨ, ਕਿਉਂਕਿ ਇਸ ਗੀਤ 'ਚ ਜੱਸ ਬਾਜਵਾ ਨੇ ਚਲ ਰਹੇ ਅੰਦੋਲਨ ਦੀ ਤਸਵੀਰ ਦਰਸਾਈ ਹੈ। ਪੰਜਾਬੀ ਗਾਇਕ ਨੇ ਕਿਸਾਨੀ ਗੀਤਾਂ ਨੂੰ ਫਿਲਹਾਲ ਟ੍ਰੈਂਡ ਬਣਾ ਦਿੱਤਾ ਹੈ।
!['ਦੇਖ ਦਿੱਲੀਏ' ਗੀਤ ਰਾਹੀਂ ਗਾਇਕ ਜੱਸ ਬਾਜਵਾ ਦੀ ਦਿੱਲੀ ਨੂੰ ਲਲਕਾਰ, YouTube 'ਤੇ ਕਿਸਾਨੀ ਗੀਤ ਬਣੇ ਟ੍ਰੈਂਡ Singer Jass Bajwa's challenge to Delhi with 'Dekh Dilliye' song, Kisani song becomes a trend on YouTube 'ਦੇਖ ਦਿੱਲੀਏ' ਗੀਤ ਰਾਹੀਂ ਗਾਇਕ ਜੱਸ ਬਾਜਵਾ ਦੀ ਦਿੱਲੀ ਨੂੰ ਲਲਕਾਰ, YouTube 'ਤੇ ਕਿਸਾਨੀ ਗੀਤ ਬਣੇ ਟ੍ਰੈਂਡ](https://static.abplive.com/wp-content/uploads/sites/5/2021/01/10203646/jass-bajwa-farmers.jpg?impolicy=abp_cdn&imwidth=1200&height=675)
ਗਾਇਕ ਜੱਸ ਬਾਜਵਾ ਨੇ ਕਿਸਾਨੀ ਅੰਦੋਲਨ ਲਈ ਇੱਕ ਹੋਰ ਗੀਤ ਪੇਸ਼ ਕੀਤਾ ਹੈ। ਦੇਖ ਦਿੱਲੀਏ ਗੀਤ ਰਾਹੀਂ ਜੱਸ ਬਾਜਵਾ ਨੇ ਦਿੱਲੀ ਤੇ ਕੇਂਦਰ ਨੂੰ ਲਲਕਾਰਿਆ ਹੈ। ਇਸ ਗੀਤ ਨੂੰ ਲੋਕ ਕਾਫੀ ਹੁੰਗਾਰਾ ਦੇ ਰਹੇ ਹਨ, ਕਿਉਂਕਿ ਇਸ ਗੀਤ 'ਚ ਜੱਸ ਬਾਜਵਾ ਨੇ ਚਲ ਰਹੇ ਅੰਦੋਲਨ ਦੀ ਤਸਵੀਰ ਦਰਸਾਈ ਹੈ। ਪੰਜਾਬੀ ਗਾਇਕ ਨੇ ਕਿਸਾਨੀ ਗੀਤਾਂ ਨੂੰ ਫਿਲਹਾਲ ਟ੍ਰੈਂਡ ਬਣਾ ਦਿੱਤਾ ਹੈ।
ਹਰ ਦਿਨ ਨਵਾਂ ਗੀਤ ਰਿਲੀਜ਼ ਕੀਤਾ ਜਾਂਦਾ ਹੈ। ਕਿਸਾਨ ਅੰਦੋਲਨ 'ਚ ਵੀ ਜਾ ਕੇ ਪੰਜਾਬੀ ਗਾਇਕ ਆਪਣੇ ਗੀਤਾਂ ਨਾਲ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ। ਗਾਇਕ ਜੱਸ ਬਾਜਵਾ ਨੇ ਪੰਜਾਬ 'ਚ ਕੀਤੇ ਗਏ ਪ੍ਰਦਰਸ਼ਨਾਂ 'ਚ ਵੀ ਹਿੱਸਾ ਲਿਆ ਸੀ। ਉਸ ਦੌਰਾਨ 'ਜੱਟਾ ਤਕੜਾ ਹੋਜਾ' ਗੀਤ ਨਾਲ ਇਸ ਗਾਇਕ ਨੇ ਪੰਜਾਬ ਦੇ ਕਿਸਾਨਾਂ ਦਾ ਹੌਂਸਲਾ ਵਧਾਇਆ ਸੀ।
ਫਿਰ ਕਈ ਪੰਜਾਬੀ ਕਲਾਕਾਰਾਂ ਨੇ ਕਿਸਾਨ ਅੰਦੋਲਨ ਲਈ 'ਕਿਸਾਨ ਐਂਥਮ' ਵੀ ਪੇਸ਼ ਕੀਤਾ ਸੀ। ਮਨਕਿਰਤ ਔਲਖ, ਜੋਰਡਨ ਸੰਧੂ, ਅਫਸਾਨਾ ਖ਼ਾਨ, ਫਾਜ਼ਿਲਪੁਰੀਆ, ਦਿਲਪ੍ਰੀਤ ਢਿੱਲੋਂ ਦੇ ਨਾਲ ਜੱਸ ਬਾਜਵਾ ਨੇ ਵੀ ਇਸ ਗੀਤ ਨੂੰ ਗਾਇਆ ਸੀ ਪਰ ਹੁਣ ਇਕ ਵਾਰ ਫਿਰ ਤੋਂ 'ਦੇਖ ਦਿੱਲੀਏ' ਨਾਲ ਜੱਸ ਬਾਜਵਾ ਕਾਫੀ ਵਾਹ-ਵਾਹੀ ਬਟੌਰ ਰਿਹਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)