(Source: ECI/ABP News)
ਸੋਨਮ ਬਾਜਵਾ ਦੀ ਫ਼ਿਲਮ ਜਿੰਦ ਮਾਹੀ ਦਾ ਟ੍ਰੇਲਰ ਲੋਕਾਂ ਨੂੰ ਆ ਰਿਹਾ ਪਸੰਦ, ਅਦਾਕਾਰਾ ਨੇ ਪੋਸਟ ਪਾ ਕੇ ਫ਼ੈਨਜ਼ ਨੂੰ ਕੀਤਾ ਧੰਨਵਾਦ
ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਆਪਣੇ ਫ਼ੈਨਜ਼ ਨੂੰ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਟ੍ਰੇਲਰ ਨੂੰ ਪਿਆਰ ਦੇਣ ਲਈ ਧੰਨਵਾਦ। ਟ੍ਰੇਲਰ ਨੂੰ ਲਗਾਤਾਰ ਭਾਰੀ ਵਿਊਜ਼ ਮਿਲ ਰਹੇ ਹਨ ਅਤੇ ਹੁਣ ਵਿਊਜ਼ ਵਧ ਕੇ 60 ਲੱਖ ਤੱਕ ਪਹੁੰਚ ਚੁੱਕੇ ਹਨ।
![ਸੋਨਮ ਬਾਜਵਾ ਦੀ ਫ਼ਿਲਮ ਜਿੰਦ ਮਾਹੀ ਦਾ ਟ੍ਰੇਲਰ ਲੋਕਾਂ ਨੂੰ ਆ ਰਿਹਾ ਪਸੰਦ, ਅਦਾਕਾਰਾ ਨੇ ਪੋਸਟ ਪਾ ਕੇ ਫ਼ੈਨਜ਼ ਨੂੰ ਕੀਤਾ ਧੰਨਵਾਦ sonam bajwa gurnam bhullar ajay sarkaria new film jind mahi trailer crosses 6 million views on youtube ਸੋਨਮ ਬਾਜਵਾ ਦੀ ਫ਼ਿਲਮ ਜਿੰਦ ਮਾਹੀ ਦਾ ਟ੍ਰੇਲਰ ਲੋਕਾਂ ਨੂੰ ਆ ਰਿਹਾ ਪਸੰਦ, ਅਦਾਕਾਰਾ ਨੇ ਪੋਸਟ ਪਾ ਕੇ ਫ਼ੈਨਜ਼ ਨੂੰ ਕੀਤਾ ਧੰਨਵਾਦ](https://feeds.abplive.com/onecms/images/uploaded-images/2022/07/16/cd8f47ce83ecfcc6c765318507741b211657963820_original.jpg?impolicy=abp_cdn&imwidth=1200&height=675)
Jind Mahi Trailer Crosses 6 Million Views On YouTube: ਸੋਨਮ ਬਾਜਵਾ ਦੀ ਅਗਲੀ ਫ਼ਿਲਮ ਜਿੰਦ ਮਾਹੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੋ ਕਿ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦਾ ਟ੍ਰੇਲਰ 14 ਜੁਲਾਈ ਨੂੰ ਯੂਟਿਊਬ `ਤੇ ਜਾਰੀ ਕੀਤਾ ਗਿਆ ਸੀ। 2 ਦਿਨਾਂ `ਚ ਹੀ ਇਸ ਟ੍ਰੇਲਰ ਨੂੰ 6 ਮਿਲੀਅਨ ਯਾਨਿ 60 ਲੱਖ ਲੋਕ ਦੇਖ ਚੁੱਕੇ ਹਨ। ਇਸ ਟ੍ਰੇਲਰ ਦੇ ਹੇਠਾਂ ਕਮੈਂਟਸ ਦੇਖ ਪਤਾ ਲਗਦਾ ਹੈ ਕਿ ਇਸ ਨੂੰ ਕਿੰਨਾ ਪਸੰਦ ਕੀਤਾ ਜਾ ਰਿਹਾ ਹੈ।
ਸੋਨਮ ਬਾਜਵਾ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ `ਤੇ ਪੋਸਟ ਪਾ ਕੇ ਆਪਣੇ ਫ਼ੈਨਜ਼ ਨੂੰ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ ਟ੍ਰੇਲਰ ਨੂੰ ਪਿਆਰ ਦੇਣ ਲਈ ਧੰਨਵਾਦ। ਦਸ ਦਈਏ ਕਿ ਸੋਨਮ ਬਾਜਵਾ ਵਲੋਂ ਇੰਸਟਾਗ੍ਰਾਮ ;`ਤੇ ਪੋਸਟ ਪਾਏ ਜਾਣ ਤੱਕ ਟ੍ਰੇਲਰ ਨੂੰ 50 ਲੱਖ ਵਿਊਜ਼ ਮਿਲ ਚੁੱਕੇ ਸੀ।
View this post on Instagram
ਇਸ ਟ੍ਰੇਲਰ ਨੂੰ ਲਗਾਤਾਰ ਭਾਰੀ ਵਿਊਜ਼ ਮਿਲ ਰਹੇ ਹਨ ਅਤੇ ਹੁਣ ਵਿਊਜ਼ ਵਧ ਕੇ 60 ਲੱਖ ਤੱਕ ਪਹੁੰਚ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਟ੍ਰੇਲਰ ਨੂੰ ਕਿੰਨਾ ਪਸੰਦ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਫ਼ਿਲਮ ਦੇ ਟ੍ਰੇਲਰ ਨੂੰ ਦੇਖ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਟ੍ਰੇਲਰ ਦੀ ਸ਼ੁਰੂਆਤ `ਚ ਸੋਨਮ ਬਾਜਵਾ ਐਕਟਿਵਾ ਤੇ ਜਾ ਰਹੀ ਹੈ, ਉਸ ਨੂੰ ਰਾਹ `ਚ ਬਰਿੱਜ ਤੇ ਇੱਕ ਲੜਕਾ ਬੈਠਾ ਮਿਲਦਾ ਹੈ। ਉਹ ਜਿਸ ਅੰਦਾਜ਼ ਵਿੱਚ ਬੈਠਾ ਹੈ ਉਸ ਨੂੰ ਦੇਖ ਲਗਦਾ ਹੈ ਕਿ ਉਹ ਖੁਦਕੁਸ਼ੀ ਕਰਨ ਵਾਲਾ ਹੈ। ਸੋਨਮ ਉਸ ਨੂੰ ਬਚਾਉਣ ਦੇ ਚੱਕਰ `ਚ ਉਲਟਾ ਉਸ ਨੂੰ ਪਾਣੀ `ਚ ਸੁੱਟ ਦਿੰਦੀ ਹੈ। ਬੱਸ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਹਾਣੀ। ਫ਼ਿਲਮ `ਚ ਸੋਨਮ ਬਾਜਵਾ, ਅਜੇ ਸਰਕਾਰੀਆ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ, ਜਦਕਿ ਗੁਰਨਾਮ ਭੁੱਲਰ ਦਾ ਫ਼ਿਲਮ `ਚ ਕੈਮੀਓ ਰੋਲ ਹੈ ਯਾਨਿ ਕਿ ਉਹ ਮਹਿਮਾਨ ਭੂਮਿਕਾ ਨਿਭਾ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਇਹ ਫ਼ਿਲਮ 5 ਅਗਸਤ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਦੀ ਕਾਸਟ ਕਰੂ ਨੇ ਫ਼ਿਲਮ ਦਾ ਪ੍ਰਮੋਸ਼ਨ ਕਰਨਾ ਸ਼ੁਰੂ ਵੀ ਕਰ ਦਿਤਾ ਹੈ। ਸੋਨਮ ਬਾਜਵਾ ਨੂੰ ਸੋਸ਼ਲ ਮੀਡੀਆ `ਤੇ ਜ਼ੋਰ ਸ਼ੋਰ ਨਾਲ ਫ਼ਿਲਮ ਦਾ ਪ੍ਰਮੋਸ਼ਨ ਕਰਦੇ ਦੇਖਿਆ ਜਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)