Sonam Bajwa: ਪਾਕਿ ਐਕਟਰ ਅਹਿਸਾਨ ਖਾਨ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸੋਨਮ ਬਾਜਵਾ ਦੀ ਪੋਸਟ, ਬੋਲੀ- ' ਮੈਂ ਪਿਆਰ...'
Sonam Bajwa Dating Rumours: ਸੋਨਮ ਬਾਜਵਾ ਦੀਆਂ ਪਾਕਿਸਤਾਨੀ ਐਕਟਰ ਅਹਿਸਾਨ ਖਾਨ ਨਾਲ ਤਸਵੀਰਾਂ ਵਾਇਰਲ ਹੋਈਆਂ ਸੀ। ਇਸ ਤੋਂ ਬਾਅਦ ਇਹ ਚਰਚਾ ਛਿੜ ਗਈ ਸੀ ਕਿ ਆਖਰ ਦੋਵਾਂ ਵਿਚਾਲੇ ਚੱਲ ਕੀ ਰਿਹਾ ਹੈ।
Sonam Bajwa Post: ਪੰਜਾਬੀ ਅਭਿਨੇਤਰੀ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਸੋਨਮ ਬਾਜਵਾ ਆਪਣੀ ਪ੍ਰੋਫੈਸ਼ਨਲ ਲਾਈਫ ਕਰਕੇ ਨਹੀਂ, ਸਗੋਂ ਨਿੱਜੀ ਜ਼ਿੰਦਗੀ ਕਰਕੇ ਚਰਚਾ 'ਚ ਬਣੀ ਹੋਈ ਹੈ। ਹਾਲ ਹੀ 'ਚ ਸੋਨਮ ਬਾਜਵਾ ਦੀਆਂ ਪਾਕਿਸਤਾਨੀ ਐਕਟਰ ਅਹਿਸਾਨ ਖਾਨ ਨਾਲ ਤਸਵੀਰਾਂ ਵਾਇਰਲ ਹੋਈਆਂ ਸੀ। ਇਸ ਤੋਂ ਬਾਅਦ ਇਹ ਚਰਚਾ ਛਿੜ ਗਈ ਸੀ ਕਿ ਆਖਰ ਦੋਵਾਂ ਵਿਚਾਲੇ ਚੱਲ ਕੀ ਰਿਹਾ ਹੈ। ਕਿਉਂਕਿ ਦੋਵਾਂ ਵਿਚਾਲੇ ਰੋਮਾਂਟਿਕ ਕੈਮਿਸਟਰੀ ਜ਼ਬਰਦਸਤ ਸੀ, ਜੋ ਤਸਵੀਰਾਂ 'ਚ ਸਾਫ ਦੇਖਣ ਨੂੰ ਮਿਲ ਰਹੀ ਸੀ। ਦੋਵਾਂ ਨੇ ਇਕੱਠੇ ਇੱਕ ਤੋਂ ਵਧ ਕੇ ਇੱਕ ਰੋਮਾਂਟਿਕ ਪੋਜ਼ ਦਿੱਤੇ ਸੀ।
View this post on Instagram
ਇਸ ਤੋਂ ਬਾਅਦ ਸੋਨਮ ਬਾਜਵਾ ਨੇ ਹੋਰ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਾਲ 'ਚ ਕੁੱਝ ਕਾਲਾ ਤਾਂ ਜ਼ਰੂਰ ਹੈ। ਆਖਰ ਸੋਨਮ ਬਾਜਵਾ ਦੇ ਦਿਲ 'ਚ ਚੱਲ ਕੀ ਰਿਹਾ ਹੈ। ਅਹਿਸਾਨ ਖਾਨ ਨਾਲ ਰੋਮਾਂਟਿਕ ਫੋਟੋਸ਼ੂਟ ਤੋਂ ਤੁਰੰਤ ਬਾਅਦ ਹੀ ਸੋਨਮ ਬਾਜਵਾ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਲਿਿਖਿਆ ਹੋਇਆ ਸੀ 'ਲਵ' ਯਾਨਿ ਪਿਆਰ। ਇਸ ਫੋਟੋ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ 'ਚ ਲਾਲ ਗੁਲਾਬ ਦੀ ਇਮੋਜੀ ਵੀ ਬਣਾਈ ਸੀ। ਦੇਖੋ ਇਹ ਪੋਸਟ:
View this post on Instagram
ਤਾਜ਼ਾ ਤਸਵੀਰਾਂ 'ਚ ਵੀ ਦਿੱਤਾ ਹਿੰਟ!
ਸੋਨਮ ਬਾਜਵਾ ਅੱਜ ਕੱਲ੍ਹ ਜਿਸ ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕਰ ਰਹੀ ਹੈ, ਉਸ ਨੂੰ ਦੇਖ ਕੇ ਤਾਂ ਇਹ ਸਾਫ ਪਤਾ ਲੱਗਦਾ ਹੈ ਕਿ ਉਹ ਖੁਦ ਆਪਣੀ ਲਵ ਲਾਈਫ ਬਾਰੇ ਹਿੰਟ ਦੇ ਰਹੀ ਹੈ। ਉਸ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ ਸੀ 'ਰੰਗੇ ਹੱਥੀਂ ਫੜੀ ਗਈ'। ਇਹ ਪੋਸਟ ਉਸ ਨੇ ਅਹਿਸਾਨ ਖਾਨ ਨਾਲ ਫੋਟੋਸ਼ੂਟ ਤੋਂ ਬਾਅਦ ਪਾਈ ਸੀ। ਦੇਖੋ:
View this post on Instagram
ਕਾਬਿਲੇਗ਼ੌਰ ਹੈ ਕਿ ਕਾਫੀ ਲੰਬੇ ਸਮੇਂ ਤੋਂ ਸੋਨਮ ਦੀਆਂ ਡੇਟਿੰਗ ਬਾਰੇ ਅਫਵਾਹਾਂ ਚਰਚਾ 'ਚ ਹਨ। ਪਿਛਲੇ ਸਾਲ ਸੋਨਮ ਨੇ ਆਪਣੇ ਮਿਸਟਰੀ ਮੈਨ ਨਾਲ ਲੰਡਨ 'ਚ ਛੁੱਟੀਆਂ ਵੀ ਬਿਤਾਈਆਂ ਸੀ। ਇਸ ਤੋਂ ਬਾਅਦ ਹੁਣ ਉਸ ਦੀਆਂ ਰੋਮਾਂਟਿਕ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸੋਨਮ ਦੀਆਂ ਰੋਮਾਂਟਿਕ ਪੋਸਟਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਸੋਨਮ ਦੀ ਜ਼ਿੰਦਗੀ 'ਚ ਪਿਆਂਰ ਨੇ ਦਸਤਕ ਦੇ ਦਿੱਤੀ ਹੈ। ਹੁਣ ਸੋਨਮ ਦਾ ਇਹ ਪਿਆਰ ਅਹਿਸਾਨ ਖਾਨ ਹੀ ਹੈ ਜਾਂ ਕੋਈ ਹੋਰ ਇਸ ਦਾ ਪਤਾ ਤਾਂ ਆਂਉਣ ਵਾਲੇ ਵਕਤ 'ਚ ਲੱਗੇਗਾ।