ਪੜਚੋਲ ਕਰੋ
Advertisement
ਸ਼ੋਸ਼ਣ ਦੇ ਮਾਮਲੇ 'ਤੇ ਕੰਗਨਾ ਨੇ ਸੋਨਮ ਸੁਣਾਈਆਂ ਖਰੀਆਂ-ਖਰੀਆਂ
ਮੁੰਬਈ: ਬੀਤੇ ਦਿਨੀਂ ਕੰਗਨਾ ਰਨੌਤ ਨੇ ਆਪਣੀ ਫ਼ਿਲਮ ‘ਕੁਈਨ’ ਦੇ ਡਾਇਰੈਕਟਰ ਵਿਕਾਸ ਬਹਲ ‘ਤੇ ਬਤਮੀਜ਼ੀ ਦੇ ਇਲਜ਼ਾਮ ਲਾਏ ਹਨ। ਕੰਗਨਾ ਨੇ ਵਿਕਾਸ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ, "ਵਿਕਾਸ ਮੈਨੂੰ ਕਿਤੇ ਵੀ ਮਿਲਦੇ ਤਾਂ ਅਜੀਬ ਤਰੀਕੇ ਨਾਲ ਗਲ ਲਾਉਂਦੇ। ਮੇਰੇ ਵਾਲ ਸੁੰਘਦੇ ਤੇ ਕਹਿੰਦੇ ਇਸ ਖੁਸ਼ਬੂ ਨਾਲ ਉਨ੍ਹਾਂ ਨੂੰ ਪਿਆਰ ਹੈ।"
ਇਸ ਗੱਲ ਨੂੰ ਅਜੇ ਇੱਕ ਹੀ ਦਿਨ ਹੋਇਆ ਹੈ ਕਿ ਬਾਲੀਵੁੱਡ ਦੀ ਦੂਜੀ ਬੇਬਾਕ ਐਕਟਰਸ ਸੋਨਮ ਦਾ ਇਸ ‘ਤੇ ਰਿਐਕਸ਼ਨ ਵੀ ਆ ਗਿਆ। ਸੋਨਮ ਨੇ ਕਿਹਾ, "ਕੰਗਨਾ ਬਹੁਤ ਕੁਝ ਕਹਿੰਦੀ ਹੈ। ਕਦੇ-ਕਦੇ ਉਸ ‘ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮੈਨੂੰ ਕੰਗਨਾ ਦਾ ਬੇਬਾਕ ਸੁਭਾਅ ਪਸੰਦ ਹੈ। ਉਹ ਜੋ ਸੋਚਦੀ ਹੈ ਜਿਸ ‘ਤੇ ਯਕੀਨ ਕਰਦੀ ਹੈ, ਬੋਲਦੀ ਹੇ। ਮੈਂ ਉਸ ਦਾ ਮਾਨ ਕਰਦੀ ਹਾਂ। ਮੈਂ ਵਿਕਾਸ ਨੂੰ ਨਹੀਂ ਜਾਣਦੀ ਤੇ ਮੈਂ ਇਹ ਨਹੀਂ ਸਮਝ ਪਾ ਰਹੀ ਕਿ ਉਸ ਸਮੇਂ ਕੀ ਹੋਇਆ। ਜੋ ਵੀ ਕੰਗਨਾ ਨੇ ਲਿਖਿਆ ਹੈ ਜੇਕਰ ਉਹ ਸੱਚ ਹੈ ਤਾਂ ਬਹੁਤ ਬੁਰਾ ਹੋਇਆ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹਿਦੀ ਹੈ।"
ਸੋਨਮ ਦੇ ਇਸ ਬਿਆਨ ਤੋਂ ਬਾਅਦ ਕੰਗਨਾ ਦਾ ਰਿਐਕਸ਼ਨ ਆਇਆ ਹੈ। ਇਸ ‘ਚ ਉਸ ਨੇ ਸੋਨਮ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਕੰਗਨਾ ਨੇ ਕਿਹਾ, "ਕੀ ਸੋਨਮ ਕਪੂਰ ਕੋਲ ਲਾਈਸੈਂਸ ਹੈ, ਔਰਤਾਂ ‘ਤੇ ਯਕੀਨ ਕਰਨ ਤੇ ਨਾ ਕਰਨ ਦਾ। ਉਨ੍ਹਾਂ ਨੂੰ ਮੇਰੀਆਂ ਗੱਲਾਂ ‘ਚ ਯਕੀਨ ਨਹੀਂ। ਮੈਂ ਆਪਣੇ ਪਾਪਾ ਕਰਕੇ ਫੇਮਸ ਨਹੀਂ ਹੋਈ, ਮੈਂ ਆਪਣੀ ਥਾਂ ਖੁਦ ਬਣਾਈ ਹੈ ਤੇ 10 ਸਾਲ ਕੰਮ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ।"So Sonam Kapoor has license of trusting some women&some she won’t. What makes her unsure of my claims?...I'm not known because of my dad,earned my credibility after struggling for a decade:K Ranaut on S Kapoor's statement over Ranaut's sexual harassment allegations on #VikasBahl pic.twitter.com/Ci273oEN4b
— ANI (@ANI) October 8, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement