Sonu Sood: ਸੋਨੂੰ ਸੂਦ ਫਿਰ ਬਣੇ ਮਸੀਹਾ, ਅੱਖ ਦੇ ਕੈਂਸਰ ਨਾਲ ਜੂਝ ਰਹੇ ਬੱਚੇ ਦੀ ਮਦਦ ਦਾ ਐਲਾਨ
Sonu Sood News: ਲਾਕਡਾਊਨ ਤੋਂ ਬਾਅਦ ਵੀ ਅਦਾਕਾਰ ਲੋਕਾਂ ਦੀ ਮਦਦ ਕਰਦਾ ਰਿਹਾ ਅਤੇ ਹੁਣ ਮੁੜ ਤੋਂ ਇੱਕ ਗਰੀਬ ਪਰਿਵਾਰ ਦੇ ਬੱਚੇ ਦੀ ਮਦਦ ਦੇ ਲਈ ਅਦਾਕਾਰ ਅੱਗੇ ਆਇਆ ਹੈ।
Sonu Sood Helps Child Battling With Eye Cancer: ਸੋਨੂੰ ਸੂਦ ਜ਼ਰੂਰਤਮੰਦ ਲੋਕਾਂ ਦੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ ।ਉਹ ਅਕਸਰ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਲਾਕਡਾਊਨ ਦੇ ਦੌਰਾਨ ਅਦਾਕਾਰ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਸੀ। ਲਾਕਡਾਊਨ ਤੋਂ ਬਾਅਦ ਵੀ ਅਦਾਕਾਰ ਲੋਕਾਂ ਦੀ ਮਦਦ ਕਰਦਾ ਰਿਹਾ ਅਤੇ ਹੁਣ ਮੁੜ ਤੋਂ ਇੱਕ ਗਰੀਬ ਪਰਿਵਾਰ ਦੇ ਬੱਚੇ ਦੀ ਮਦਦ ਦੇ ਲਈ ਅਦਾਕਾਰ ਅੱਗੇ ਆਇਆ ਹੈ।
ਜਿਸ ਦਾ ਇੱਕ ਵੀਡੀਓ ਵੀ ਅਦਾਕਾਰ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। ਆਦਿਵਾਸੀ ਕਬੀਲੇ ਦੇ ਨਾਲ ਸਬੰਧ ਰੱਖਣ ਵਾਲਾ ਸੋਨਾਬਾਬੂ ਹੇਮਬਰਮ ਤਿੰਨ ਮਹੀਨਿਆਂ ਤੋਂ ਅੱਖਾਂ ਦੇ ਕੈਂਸਰ ਤੋਂ ਪੀੜਤ ਹੈ। ਉਸ ਦੇ ਮਾਤਾ-ਪਿਤਾ ਦੁਮਕਾ, ਰਾਮਪੁਰਹਾਟ, ਕੋਲਕਾਤਾ, ਰਾਂਚੀ, ਜਮਸ਼ੇਦਪੁਰ ਤੋਂ ਨਵੀਂ ਦਿੱਲੀ ਇਲਾਜ ਕਰਵਾ ਚੁੱਕੇ ਹਨ ਪਰ ਸੋਨਾਬਾਬੂ ਨੂੰ ਹਰ ਥਾਂ ਤੋਂ ਰੈਫਰ ਕਰ ਦਿੱਤਾ ਗਿਆ ਹੈ।
झारखंड,दुमका जिले के एक गरीब आदिवासी परिवार का 2 वर्ष का सोनाबाबु हेम्ब्रम,जो पिछले तीन महीने से कैंसर से पीड़ित हैं। घर वालों ने इलाज के लिए बैल, बकरी, जमीन सब बेच दिया बावजूद पैसे के अभाव से बच्चे का इलाज अभी तक नहीं हो पाया है। माननीय @SonuSoodकृपया बच्चे की सहायता करें🙏🙏🙏 pic.twitter.com/FrhOhRoxas
— Mukesh Kumar Das🇮🇳 (@Mukeshd21170902) December 7, 2022
ਬੱਚੇ ਦੇ ਇਲਾਜ ਦੇ ਲਈ ਉਸ ਦੇ ਮਾਪਿਆਂ ਨੇ ਆਪਣੀ ਸਾਰੀ ਜਾਇਦਾਦ ਤੱਕ ਵੇਚ ਦਿੱਤੀ ਹੈ, ਪਰ ਆਰਥਿਕ ਪੱਖੋਂ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਇਹ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਤੋਂ ਅਸਮਰਥ ਹੈ । ਜਿਸ ਤੋਂ ਬਾਅਦ ਸੋਨੂੰ ਸੂਦ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਹਨ। ਸੋਨੂੰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਇਲਾਜ ਦਾ ਭਰੋਸਾ ਦਿੰਦੇ ਹੋਏ ਮੁੰਬਈ ਆਉਣ ਲਈ ਟਿਕਟਾਂ ਭੇਜਣ ਦੀ ਗੱਲ ਕਹੀ ਹੈ ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ ਦੀ ਮਾਂ ਦਾ 80 ਸਾਲ ਦੀ ਉਮਰ ‘ਚ ਦੇਹਾਂਤ, ਲੰਬੇ ਸਮੇਂ ਤੋਂ ਸੀ ਬੀਮਾਰ