(Source: ECI/ABP News/ABP Majha)
200 ਕਰੋੜ ਦੀ ਠੱਗੀ 'ਚ ਫਸੇ ਸੁਕੇਸ਼ ਨੇ ਅਦਾਕਾਰਾ ਜੈਕਲੀਨ ਨੂੰ ਦਿੱਤਾ ਸੀ 52 ਲੱਖ ਦਾ ਘੋੜਾ ਤੇ 9 ਲੱਖ ਦੀ ਬਿੱਲੀ
ED ਦੀ ਚਾਰਜਸ਼ੀਟ ਵਿੱਚ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਇਹ ਚਾਰਜਸ਼ੀਟ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਦਾਖਲ ਕੀਤੀ ਗਈ ਹੈ,
ਨਵੀਂ ਦਿੱਲੀ: ਤਿਹਾੜ ਜੇਲ੍ਹ (Tihar Jail) ਤੋਂ 200 ਕਰੋੜ ਰੁਪਏ ਦੀ ਵਸੂਲੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁਲਜ਼ਮ ਸੁਕੇਸ਼ ਚੰਦਰਸ਼ੇਖਰ (Conman Sukesh Chandrashekhar), ਉਸ ਦੀ ਪਤਨੀ ਅਭਿਨੇਤਰੀ ਲੀਨਾ ਮਾਰੀਆ ਪਾਲ ਤੇ ਛੇ ਹੋਰਾਂ ਖਿਲਾਫ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ (Money Laundering Case) ਕੇਸ ਵਿੱਚ 7000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ।
ED ਦੀ ਚਾਰਜਸ਼ੀਟ ਵਿੱਚ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਇਹ ਚਾਰਜਸ਼ੀਟ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਦਾਖਲ ਕੀਤੀ ਗਈ ਹੈ, ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ (Jacqueline Fernandez) ਤੇ ਨੋਰਾ ਫਤੇਹੀ (Nora Fatehi) ਨੂੰ ਕਰੋੜਾਂ ਰੁਪਏ ਦੇ ਤੋਹਫੇ ਦਿੱਤੇ ਹਨ।
ਰਿਪੋਰਟਾਂ ਮੁਤਾਬਕ ਚਾਰਜਸ਼ੀਟ 'ਚ ਜਾਂਚ ਏਜੰਸੀ ਨੇ ਕਿਹਾ ਕਿ ਸੁਕੇਸ਼ ਚੰਦਰਸ਼ੇਖਰ (Conman Sukesh Chandrashekhar) ਨੇ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੂੰ 10 ਕਰੋੜ ਰੁਪਏ ਦੇ ਤੋਹਫੇ ਦਿੱਤੇ ਹਨ, ਜਿਸ 'ਚ 52 ਲੱਖ ਦੀ ਕੀਮਤ ਦਾ ਘੋੜਾ ਤੇ 9 ਲੱਖ ਦੀ ਫਾਰਸੀ ਬਿੱਲੀ ਦਾ ਜ਼ਿਕਰ ਕੀਤਾ ਹੈ। ਇੰਨਾ ਹੀ ਨਹੀਂ ਚਾਰਜਸ਼ੀਟ 'ਚ ਨੋਰਾ ਫਤੇਹੀ ਨੂੰ ਕਰੋੜਾਂ ਦੇ ਤੋਹਫ਼ਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੋਸ਼ ਹੈ ਕਿ ਚੰਦਰਸ਼ੇਖਰ ਨੇ ਤਿਹਾੜ ਜੇਲ੍ਹ 'ਚ ਬੰਦ ਇੱਕ ਕਾਰੋਬਾਰੀ ਦੀ ਪਤਨੀ ਤੋਂ 200 ਕਰੋੜ ਰੁਪਏ ਦੀ ਫਿਰੌਤੀ ਵਸੂਲ ਕੀਤੀ ਸੀ।
ਤੋਹਫਿਆਂ ਵਿੱਚ ਹੀਰਿਆਂ ਤੋਂ ਲੈ ਕੇ ਕੀਮਤੀ ਘੋੜਿਆਂ ਤੱਕ
ਮਹਿੰਗੇ ਤੋਹਫ਼ਿਆਂ ਵਿੱਚ ਗਹਿਣੇ, ਹੀਰੇ ਜੜੇ ਗਹਿਣਿਆਂ ਦੇ ਸੈੱਟ, ਕਰੌਕਰੀ, 4 ਫਾਰਸੀ ਬਿੱਲੀਆਂ (ਇੱਕ ਬਿੱਲੀ ਦੀ ਕੀਮਤ ਲਗਪਗ 9 ਲੱਖ ਰੁਪਏ ਹੈ) ਤੇ 52 ਲੱਖ ਰੁਪਏ ਸ਼ਾਮਲ ਸਨ। ਇਸ ਤੋਂ ਇਲਾਵਾ ਲੱਖਾਂ ਰੁਪਏ ਦੀ ਕੀਮਤ ਦਾ ਘੋੜਾ ਵੀ ਸ਼ਾਮਲ ਸੀ।
ਚੇਨਈ ਦੇ ਇੱਕ ਹੋਟਲ ਵਿੱਚ ਇਕੱਠੇ
ਜਦੋਂ ਸੁਕੇਸ਼ ਚੰਦਰਸ਼ੇਖਰ ਜੇਲ 'ਚ ਸੀ ਤਾਂ ਉਹ ਜੈਕਲੀਨ ਨਾਲ ਮੋਬਾਈਲ 'ਤੇ ਗੱਲ ਕਰਦਾ ਸੀ। ਜਦੋਂ ਸੁਕੇਸ਼ ਜ਼ਮਾਨਤ 'ਤੇ ਬਾਹਰ ਆਇਆ ਤਾਂ ਉਸ ਨੇ ਚੇਨਈ ਲਈ ਚਾਰਟਰਡ ਫਲਾਈਟ ਬੁੱਕ ਕਰਵਾਈ। ਜਦਕਿ ਉਨ੍ਹਾਂ ਨੇ ਜੈਕਲੀਨ ਫਰਨਾਂਡੀਜ਼ ਲਈ ਮੁੰਬਈ ਤੋਂ ਦਿੱਲੀ ਲਈ ਚਾਰਟਰਡ ਫਲਾਈਟ ਵੀ ਬੁੱਕ ਰਵਾਈ ਸੀ। ਸੁਕੇਸ਼ ਤੇ ਜੈਕਲੀਨ ਦੋਵੇਂ ਚੇਨਈ ਦੇ ਇੱਕ ਹੋਟਲ ਵਿੱਚ ਰੁਕੇ ਸਨ।
ਨੋਰਾ ਫਤੇਹੀ ਨੂੰ BMW ਕਾਰ ਤੇ ਆਈਫੋਨ ਗਿਫਟ
ਜ਼ਮਾਨਤ 'ਤੇ ਰਹਿੰਦਿਆਂ ਸੁਕੇਸ਼ ਨੇ ਇਕ ਪ੍ਰਾਈਵੇਟ ਜੈੱਟ 'ਚ ਹਵਾਈ ਯਾਤਰਾ ਲਈ ਲਗਪਗ 8 ਕਰੋੜ ਰੁਪਏ ਖਰਚ ਕੀਤੇ। ਸੁਕੇਸ਼ ਨੇ ਜੈਕਲੀਨ ਫਰਨਾਂਡੀਜ਼ ਦੇ ਭੈਣ-ਭਰਾਵਾਂ ਨੂੰ ਵੀ ਮੋਟੀ ਰਕਮ ਭੇਜੀ ਸੀ। ਈਡੀ ਨੇ ਜੈਕਲੀਨ ਦੇ ਕਰੀਬੀ ਸਹਿਯੋਗੀਆਂ ਅਤੇ ਸਟਾਫ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਦੇ ਨਾਲ ਹੀ ਨੋਰਾ ਫਤੇਹੀ ਨੂੰ ਸੁਕੇਸ਼ ਦੁਆਰਾ ਇੱਕ BMW ਕਾਰ ਅਤੇ ਇੱਕ ਆਈਫੋਨ ਗਿਫਟ ਕੀਤਾ ਗਿਆ ਸੀ, ਜਿਸਦੀ ਕੀਮਤ ਇੱਕ ਕਰੋੜਰੁਪਏ ਤੋਂ ਵੱਧ ਸੀ।
ਇਸ ਸਾਲ ਜਨਵਰੀ ਵਿੱਚ ਸ਼ੁਰੂ ਹੋਈ ਸੀ ਗੱਲਬਾਤ
ਆਪਣੀ ਚਾਰਜਸ਼ੀਟ ਵਿੱਚ ਈਡੀ ਨੇ ਜੈਕਲੀਨ ਫਰਨਾਂਡੀਜ਼ ਦੇ ਨਾਲ-ਨਾਲ ਨੋਰਾ ਫਤੇਹੀ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ। ਫਰਨਾਂਡੀਜ਼ ਅਤੇ ਉਸ ਦੇ ਸਾਥੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਚਾਰਜਸ਼ੀਟ ਦੇ ਮੁਤਾਬਕ, ਚੰਦਰਸ਼ੇਖਰ ਅਤੇ ਫਰਨਾਂਡੀਜ਼ ਨੇ ਇਸ ਸਾਲ ਜਨਵਰੀ ਦੇ ਆਸਪਾਸ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਉਸਨੂੰ ਤੋਹਫ਼ੇ ਭੇਜਣੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ: Haryana-Punjab Weather Today: ਪੰਜਾਬ ਤੇ ਹਰਿਆਣਾ 'ਚ ਅੱਜ ਪੈ ਸਕਦਾ ਮੀਂਹ, ਕਿਤੇ ਧੁੰਦ ਤਾਂ ਕਿਤੇ ਪ੍ਰਦੂਸ਼ਣ ਦਾ ਕਹਿਰ
https://play.google.com/store/