Sunny Deol: ਸੰਨੀ ਦਿਓਲ ਦੀ 'ਗਦਰ-ਏਕ ਪ੍ਰੇਮ ਕਥਾ' ਨੂੰ ਲੋਕ ਸਮਝਦੇ ਸੀ ਪੰਜਾਬੀ ਫਿਲਮ, ਸਭ ਨੇ ਖਰੀਦਣ ਤੋਂ ਕੀਤਾ ਸੀ ਇਨਕਾਰ
Sunny Deol on Gadar – Ek Prem Katha: ਸੰਨੀ ਦਿਓਲ ਨੇ ਗਦਰ: ਏਕ ਪ੍ਰੇਮ ਕਥਾ ਦੇ ਪ੍ਰੀਮੀਅਰ ਦੌਰਾਨ ਦੱਸਿਆ ਕਿ ਲੋਕ ਇਸਨੂੰ ਪੰਜਾਬੀ ਫਿਲਮ ਸਮਝਦੇ ਸਨ ਅਤੇ ਕਈ ਵਿਤਰਕਾਂ ਨੇ ਇਸ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ ਸੀ।
Sunny Deol on Gadar – Ek Prem Katha: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ 'ਗਦਰ: ਏਕ ਪ੍ਰੇਮ ਕਥਾ' ਫਿਲਮ (Gadar: Ek Prem Katha) ਭਾਰਤੀ ਸਿਨੇਮਾ ਇਤਿਹਾਸ ਦੀਆਂ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਹੈ। ਰਿਲੀਜ਼ ਦੇ 22 ਸਾਲ ਬਾਅਦ ਵੀ ਇਸ ਦਾ ਕ੍ਰੇਜ਼ ਲੋਕਾਂ 'ਚ ਬਰਕਰਾਰ ਹੈ। 15 ਜੂਨ 2001 ਨੂੰ ਰਿਲੀਜ਼ ਹੋਈ ਇਹ ਸੁਪਰਹਿੱਟ ਫਿਲਮ 9 ਜੂਨ 2023 ਨੂੰ ਸਿਨੇਮਾਘਰਾਂ 'ਚ ਇਕ ਵਾਰ ਰਿਲੀਜ਼ ਹੋ ਚੁੱਕੀ ਹੈ।
ਇਹ ਵੀ ਪੜ੍ਹੋ: 'ਗਦਰ 2' ਦਾ ਧਮਾਕੇਦਾਰ ਟੀਜ਼ਰ ਆਇਆ ਸਾਹਮਣੇ, 'ਦਾਮਾਦ ਹੈ ਵੋ ਪਾਕਿਸਤਾਨ ਕਾ' ਡਾਇਲੌਗ ਨੇ ਪਾਈਆਂ ਧਮਾਲਾਂ
ਸੰਨੀ ਅਤੇ ਅਮੀਸ਼ਾ 9 ਜੂਨ ਨੂੰ ਇਸ ਫਿਲਮ ਦੇ ਪ੍ਰੀਮੀਅਰ 'ਤੇ ਪਹੁੰਚੇ ਸਨ। ਪ੍ਰੀਮੀਅਰ ਦੌਰਾਨ ਸੰਨੀ ਨੇ ਇਸ ਫਿਲਮ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਦੱਸੀਆਂ। ਸੰਨੀ ਨੇ ਦੱਸਿਆ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇੰਡਸਟਰੀ 'ਚ ਇਸ ਨੂੰ ਲੈ ਕੇ ਕਾਫੀ ਡਰ ਸੀ। ਡਿਸਟ੍ਰੀਬਿਊਟਰ ਇਸ ਫਿਲਮ ਨੂੰ ਖਰੀਦਣ ਤੋਂ ਇਨਕਾਰ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਪੰਜਾਬੀ ਫਿਲਮ ਹੈ।
ਡਿਸਟ੍ਰੀਬਿਊਟਰ ਨਹੀਂ ਖਰੀਦਣਾ ਚਾਹੁੰਦੇ ਸਨ ਫਿਲਮ
ਪ੍ਰੀਮੀਅਰ ਦੌਰਾਨ ਸੰਨੀ ਨੇ ਕਿਹਾ, ''ਜਦੋਂ ਗਦਰ: ਏਕ ਪ੍ਰੇਮ ਕਥਾ ਸ਼ੁਰੂ ਹੋਈ ਤਾਂ ਸਾਨੂੰ ਨਹੀਂ ਪਤਾ ਸੀ ਕਿ ਇਹ ਫਿਲਮ ਗਦਰ ਮਚਾ ਦੇਵੇਗੀ। ਲੋਕ ਕਹਿੰਦੇ ਸਨ ਕਿ ਇਹ ਪੰਜਾਬੀ ਫ਼ਿਲਮ ਹੈ, ਹਿੰਦੀ ਵਿੱਚ ਡੱਬ ਕਰੋ। ਕੁਝ ਵਿਤਰਕਾਂ ਨੇ ਕਿਹਾ- "ਅਸੀਂ ਇਹ ਫਿਲਮ ਨਹੀਂ ਖਰੀਦਾਂਗੇ।" ਇਸ ਲਈ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਲੋਕਾਂ ਨੇ ਇਸ ਫਿਲਮ ਨੂੰ ਇੰਨਾ ਪਸੰਦ ਕੀਤਾ ਕਿ ਉਨ੍ਹਾਂ ਸਾਰਿਆਂ ਦੇ ਮੂੰਹ ਬੰਦ ਹੋ ਗਏ। ਇਸ ਫਿਲਮ ਨੇ ਸਾਨੂੰ ਭਾਗ 2 ਬਣਾਉਣ ਦੀ ਹਿੰਮਤ ਦਿੱਤੀ ਹੈ।
View this post on Instagram
ਜਲਦ ਆ ਰਹੀ ਹੈ 'ਗਦਰ 2'
ਗੌਰਤਲਬ ਹੈ ਕਿ 'ਗਦਰ' ਪਾਰਟ 2 ਇਸ ਸਾਲ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਹਿਲੇ ਭਾਗ ਦੀ ਤਰ੍ਹਾਂ ਇਸ ਵਿੱਚ ਵੀ ਸਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ ਵਰਗੇ ਕਲਾਕਾਰ ਹਨ।
ਜੇਕਰ ਫਿਲਮ 'ਗਦਰ' ਦੀ ਗੱਲ ਕੀਤੀ ਜਾ ਰਹੀ ਹੈ ਅਤੇ ਸੰਨੀ ਦਿਓਲ ਦੇ ਆਈਕੋਨਿਕ ਹੈਂਡਪੰਪ ਸੀਨ ਦੀ ਗੱਲ ਨਾ ਕੀਤੀ ਜਾਵੇ, ਅਜਿਹਾ ਕਿਵੇਂ ਹੋ ਸਕਦਾ ਹੈ? ਪ੍ਰੀਮੀਅਰ ਦੌਰਾਨ ਜਦੋਂ ਸੰਨੀ ਦਿਓਲ ਤੋਂ ਪੁੱਛਿਆ ਗਿਆ ਕਿ "ਕੀ ਉਹ ਇਸ ਵਾਰ ਫਿਰ ਹੈਂਡ ਪੰਪ ਨੂੰ ਉਖਾੜ ਦੇਣਗੇ।" ਇਸ 'ਤੇ ਸੰਨੀ ਨੇ ਕਿਹਾ, ''ਇਸ ਵਾਰ ਇਨ੍ਹਾਂ ਲੋਕਾਂ ਨੇ ਸਾਰੇ ਹੈਂਡਪੰਪ ਲੁਕਾ ਦਿੱਤੇ ਹਨ। ਪਹਿਲਾਂ ਹੀ ਕੱਢ ਦਿੱਤੇ ਗਏ ਹਨ।"