Sunny Malton: ਸੰਨੀ ਮਾਲਟਨ ਦਾ ਪੰਜਾਬੀ ਇੰਡਸਟਰੀ 'ਤੇ ਤਿੱਖਾ ਨਿਸ਼ਾਨਾ, ਬੋਲਿਆ- ਕਿੱਥੇ ਨੇ ਉਹ ਕਲਾਕਾਰ ਜੋ ਸਿੱਧੂ ਦੀ ਮੌਤ ਤੋਂ ਬਾਅਦ...
ਸਿੱਧੂ ਦੀ ਮੌਤ ਤੋਂ ਬਾਅਦ ਸੰਨੀ ਮਾਲਟਨ ਕਾਫੀ ਟੁੱਟ ਗਿਆ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਸਿੱਧੂ ਦੀਆਂ ਯਾਦਾਂ ਨੂੰ ਸ਼ੇਅਰ ਕਰਦਾ ਰਹਿੰਦਾ ਹੈ। ਬੀਤੇ ਦਿਨੀਂ ਮਾਲਟਨ ਨੇ ਸਿੱਧੂ ਨੂੰ ਯਾਦ ਕਰਦਿਆਂ ਪੰਜਾਬੀ ਇੰਡਸਟਰੀ 'ਤੇ ਤਿੱਖੇ ਤੰਜ ਕੱਸੇ ਸੀ।
Sunny Malton Slams Punjabi Industry: ਸੰਨੀ ਮਾਲਟਨ ਦੇ ਨਾਂ ਤੋਂ ਸਭ ਜਾਣੂ ਹਨ। ਉਹ ਪੰਜਾਬੀ ਇੰਡਸਟਰੀ 'ਚ ਆਪਣੇ ਕਮਾਲ ਦੇ ਰੈਪ ਤੇ ਸਿੱਧੂ ਮੂਸੇਵਾਲਾ ਦਾ ਦੋਸਤ ਹੋਣ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਸਿੱਧੂ ਦੀ ਮੌਤ ਤੋਂ ਬਾਅਦ ਸੰਨੀ ਮਾਲਟਨ ਕਾਫੀ ਟੁੱਟ ਗਿਆ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਸਿੱਧੂ ਦੀਆਂ ਯਾਦਾਂ ਨੂੰ ਸ਼ੇਅਰ ਕਰਦਾ ਰਹਿੰਦਾ ਹੈ। ਬੀਤੇ ਦਿਨੀਂ ਮਾਲਟਨ ਨੇ ਸਿੱਧੂ ਨੂੰ ਯਾਦ ਕਰਦਿਆਂ ਪੰਜਾਬੀ ਇੰਡਸਟਰੀ 'ਤੇ ਤਿੱਖੇ ਤੰਜ ਕੱਸੇ ਸੀ।
ਇਹ ਵੀ ਪੜ੍ਹੋ: ਹਾਲੀਵੁੱਡ ਫਿਲਮ 'ਚ ਚੱਲਿਆ ਕਰਨ ਔਜਲਾ ਦਾ ਗਾਣਾ, ਖੁਸ਼ੀ 'ਚ ਗਾਇਕ ਨੇ ਦਿੱਤਾ ਇਹ ਰਿਐਕਸ਼ਨ, ਦੇਖੋ ਵੀਡੀਓ
ਉਸ ਨੇ ਕਿਹਾ ਸੀ ਇੰਡਸਟਰੀ 'ਚ ਕੋਈ ਦੋਸਤ ਨਹੀਂ ਹੈ। ਉਸ ਨੇ ਕਿਹਾ, 'ਤੂੰ ਇੱਥੇ ਮੈਨੂੰ ਇਕੱਲਾ ਛੱਡ ਗਿਆ ਬਰੋ। ਪਹਿਲਾਂ ਅਸੀਂ ਹਰ ਲੜਾਈ ਨੂੰ ਇਕੱਠੇ ਲੜਿਆ, ਪਰ ਹੁਣ ਤੂੰ ਇਹ ਲੜਾਈਆਂ ਲੜਨ ਮੈਨੂੰ ਇਕੱਲਾ ਛੱਡ ਗਿਆ। ਜਿਹੜੇ ਲੋਕਾਂ ਨੂੰ ਆਪਾਂ ਮਿਲ ਕੇ ਗਲਤ ਸਾਬਤ ਕਰਨਾ ਸੀ, ਹੁਣ ਤੂੰ ਉਨ੍ਹਾਂ ਨੂੰ ਮੇਰੇ ਸਿਰ 'ਤੇ ਛੱਡ ਗਿਆ। ਇਸ ਦੁਨੀਆ 'ਚ ਬਹੁਤ ਕੁੱਝ ਚੱਲ ਰਿਹਾ ਹੈ, ਪਰ ਮੈਨੂੰ ਇੰਜ ਲੱਗ ਰਿਹਾ, ਜੇ ਤੂੰ ਹੁੰਦਾ ਤਾਂ ਸਭ ਸਹੀ ਹੋਣਾ ਸੀ। ਮੈਂ ਤੈਨੂੰ ਵਾਅਦਾ ਕਰਦਾ ਮੇਰੇ ਵੀਰ, ਤੇਰੀ ਹਰ ਇੱਛਾ ਮੈਂ ਪੂਰੀ ਕਰਾਂਗਾ। ਤੂੰ ਸਿਰਫ ਸੁਪਰਸਟਾਰ ਨਹੀਂ ਸੀ, ਤੂੰ ਉਸ ਤੋਂ ਬਹੁਤ ਉੱਪਰ ਸੀ।'
View this post on Instagram
ਇਸ ਤੋਂ ਬਾਅਦ ਮਾਲਟਨ ਇੱਥੇ ਹੀ ਨਹੀਂ ਰੁਕਿਆ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਹੋਰ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਪੰਜਾਬੀ ਇੰਡਸਟਰੀ ਦੇ ਗਾਇਕਾਂ 'ਤੇ ਸਿੱਧੇ ਨਿਸ਼ਾਨੇ ਲਾਏ। ਉਸ ਨੇ ਕਿਹਾ, 'ਕਿੱਥੇ ਨੇ ਉਹ ਸਾਰੇ ਗਾਇਕ, ਜਿਹੜੇ ਸਿੱਧੂ ਦੇ ਮਰਨ ਤੋਂ ਹਫਤੇ ਬਾਅਦ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਰਹੇ ਸੀ। ਕਿੱਥੇ ਨੇ ਇਹ ਸਾਰੇ। ਉਸ ਦੀ ਮੌਤ ਤੋਂ ਬਾਅਦ ਹੁਣ ਕਿਉਂ ਚੁੱਪ ਹੋ ਤੁਸੀਂ ਸਾਰੇ।'
ਇਸ ਤੋਂ ਬਾਅਦ ਮਾਲਟਨ ਨੇ ਇੱਕ ਹੋਰ ਪੋਸਟ 'ਚ ਕਿਹਾ, 'ਦੇਖੋ ਚੱਲ ਮਰਦਾਨਿਆ ਰੰਗ ਕਰਤਾਰ ਦੇ, ਆਪੀ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ।'
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਬੈਸਟ ਫਰੈਂਡ ਸੀ। ਦੋਵਾਂ ਦੀ ਜੋੜੀ ਨੇ ਜ਼ਬਰਦਸਤ ਹਿੱਟ ਗਾਣੇ ਬਣਾਏ ਹਨ। ਸਿੱਧੂ ਦੇ ਜਿਉਂਦੇ ਜੀ ਉਸ ਦਾ ਆਖਰੀ ਗੀਤ 'ਲੈਵਲਜ਼' ਵੀ ਸੰਨੀ ਮਾਲਟਨ ਨਾਲ ਹੀ ਸੀ।