ਜਦੋਂ ਲੋਕਾਂ ਨੇ ਸੁਰਿੰਦਰ ਸ਼ਿੰਦਾ ਨੂੰ ਸਮਝ ਲਿਆ ਸੀ ਭਿਖਾਰੀ, ਸੜਕ 'ਤੇ ਖੜੇ ਸ਼ਿੰਦਾ ਨੂੰ ਦੇਣ ਲੱਗੇ ਸੀ ਭੀਖ, ਦਿਲਚਸਪ ਹੈ ਇਹ ਕਿੱਸਾ
Surinder Shinda Video: ਇਹ ਕਿੱਸਾ ਹੈ 80ਆਂ ਦੇ ਦਹਾਕਿਆਂ ਦਾ। ਜਦੋਂ ਸ਼ਿੰਦਾ ਸਾਬ੍ਹ 'ਉੱਚਾ ਦਰ ਬਾਬੇ ਨਾਨਕ ਦਾ' ਦੀ ਸ਼ੂਟਿੰਗ ਕਰ ਰਹੇ ਸੀ। ਸ਼ਿੰਦਾ ਨੇ ਖੁਦ ਇਹ ਕਿੱਸਾ ਏਬੀਪੀ ਸਾਂਝਾ ਨੂੰ ਦਿੱਤੇ ਇੰਟਰਵਿਊ 'ਚ ਸੁਣਾਇਆ ਸੀ।
Surinder Shinda Video: ਪੰਜਾਬੀ ਇੰਡਸਟਰੀ ਦੇ ਲੈਜੇਂਡ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ, ਪਰ ਉਹ ਆਪਣੇ ਗੀਤਾਂ ਦੇ ਨਾਲ ਹਮੇਸ਼ਾ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਰਹਿਣਗੇ। ਸ਼ਿੰਦਾ ਸਾਬ੍ਹ ਜਿੰਨੇ ਬੇਹਤਰੀਨ ਗਾਇਕ ਸਨ, ਉਨ੍ਹਾਂ ਹੀ ਉਮਦਾ ਉਹ ਐਕਟਰ ਵੀ ਸਨ। ਇੱਕ ਫਿਲਮ 'ਚ ਸ਼ਿੰਦਾ ਨੇ ਭਿਖਾਰੀ ਦਾ ਕਿਰਦਾਰ ਨਿਭਾਇਆ ਤਾਂ ਲੋਕ ਸਚਮੁੱਚ ਉਨ੍ਹਾਂ ਨੂੰ ਭਿਖਾਰੀ ਸਮਝ ਕੇ ਭੀਖ ਦੇਣ ਲੱਗ ਪਏ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਹ ਕਿੱਸਾ।
ਇਹ ਵੀ ਪੜ੍ਹੋ: ਰਣਜੀਤ ਬਾਵਾ ਤੇ ਨੀਰੂ ਬਾਜਵਾ ਕਰਨਗੇ ਧਮਾਕਾ, ਗਾਇਕ ਦੇ ਨਵੇਂ ਗੀਤ 'ਪੰਜਾਬ ਵਰਗੀ' 'ਚ ਨਜ਼ਰ ਆਵੇਗੀ ਨੀਰੂ
ਇਹ ਕਿੱਸਾ ਹੈ 80ਆਂ ਦੇ ਦਹਾਕਿਆਂ ਦਾ। ਜਦੋਂ ਸ਼ਿੰਦਾ ਸਾਬ੍ਹ 'ਉੱਚਾ ਦਰ ਬਾਬੇ ਨਾਨਕ ਦਾ' ਦੀ ਸ਼ੂਟਿੰਗ ਕਰ ਰਹੇ ਸੀ। ਸ਼ਿੰਦਾ ਨੇ ਖੁਦ ਇਹ ਕਿੱਸਾ ਏਬੀਪੀ ਸਾਂਝਾ ਨੂੰ ਦਿੱਤੇ ਇੰਟਰਵਿਊ 'ਚ ਸੁਣਾਇਆ ਸੀ। ਸ਼ਿੰਦਾ ਨੇ ਕਿਹਾ ਕਿ 'ਇੱਕ ਫਿਲਮ 'ਚ ਮੈਂ ਪ੍ਰਾਣ ਸਾਬ੍ਹ ਵਰਗੇ ਲੁੱਕ 'ਚ ਨਜ਼ਰ ਆਉਣਾ ਸੀ। ਇਹ ਫਿਲਮ ਸੀ 'ਉੱਚਾ ਦਰ ਬਾਬੇ ਨਾਨਕ ਦਾ'। ਮੇਕਅੱਪ ਆਰਟਿਸਟ ਨੇ ਮੈਨੂੰ ਭਿਖਾਰੀ ਦੇ ਲੁੱਕ ;ਚ ਤਿਆਰ ਕਰ ਦਿੱਤਾ। ਮੈਂ ਜਾ ਕੇ ਇੱਕ ਖੰਭੇ ਹੇਠਾਂ ਖੜ ਗਿਆ ਅਤੇ ਆਪਣੇ ਡਾਇਲੋਗ ਯਾਦ ਕਰਨ ਲੱਗ ਗਿਆ। ਮੈਂ ਆਪਣਾ ਹੱਥ ਅੱਡ ਖੜ ਗਿਆ ਅਤੇ ਇੰਨੇਂ ਨੂੰ ਉੱਥੋਂ ਇੱਕ ਕਾਰ ਆ ਰਹੀ ਸੀ, ਉਨ੍ਹਾਂ ਨੇ ਮੇਰੇ ਹੱਥ 'ਤੇ 10 ਰੁਪਏ ਰੱਖ ਦਿੱਤੇ।' ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸੁਰਿੰਦਰ ਸ਼ਿੰਦਾ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ। ਪਹਿਲਾਂ ਉਨ੍ਹਾਂ ਨੂੰ ਦੀਪ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ ਜਦ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਡੀਐੱਮਸੀ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਲਾਕਾਰ ਦੀ ਜਾਨ ਨੂੰ ਨਹੀਂ ਬਚਾਇਆ ਜਾ ਸਕਿਆ। ਦੱਸ ਦੇਈਏ ਕਿ ਪੰਜਾਬੀ ਲੋਕ ਗਾਇਕ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਆਖਰੀ ਸਾਹ ਲਏ। ਇਸ ਖਬਰ ਦ ਸਾਹਮਣੇ ਆਉਂਦੇ ਹੀ ਪੰਜਾਬੀ ਸਟਾਰ ਜਗਤ ਛਿੰਦਾ ਦੇ ਦੇਹਾਂਤ ਤੋਂ ਬਾਅਦ ਗਮਗੀਨ ਹੋ ਗਿਆ।