(Source: ECI/ABP News/ABP Majha)
Sushmita Sen: ਸੁਸ਼ਮਿਤਾ ਸੇਨ ਨੇ ਮਿਸ ਇੰਡੀਆ 'ਚ ਪਹਿਨੀ ਸੀ ਪਰਦੇ ਨਾਲ ਬਣੀ ਡਰੈੱਸ, ਮਹਿੰਗੇ ਕੱਪੜੇ ਖਰੀਦਣ ਦੇ ਨਹੀਂ ਸੀ ਪੈਸੇ
ਮਿਸ ਇੰਡੀਆ ਮੁਕਾਬਲੇ 'ਚ ਸੁਸ਼ਮਿਤਾ ਸੇਨ ਨੇ ਆਪਣੀ ਵਿਰੋਧੀ ਐਸ਼ਵਰਿਆ ਰਾਏ ਨੂੰ ਹਰਾ ਕੇ ਮਿਸ ਇੰਡੀਆ ਦਾ ਤਾਜ ਪਹਿਿਨਿਆ ਸੀ। ਪਰ ਇਸ ਦੇ ਨਾਲ ਜੁੜੀ ਇੱਕ ਕਹਾਣੀ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਹੀ ਤੁਸੀਂ ਕਦੇ ਸੁਣੀ ਹੋਵੇ।
Sushmita Sen Inspirational Video: ਸੁਸ਼ਮਿਤਾ ਸੇਨ ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਅੱਜ ਉਹ ਭਾਵੇਂ ਫਿਲਮ ਇੰਡਸਟਰੀ 'ਚ ਐਕਟਿਵ ਨਹੀਂ ਹੈ, ਪਰ ਫਿਰ ਵੀ ਉਹ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਇੱਕ ਤੋਂ ਇੱਕ ਹਿੱਟ ਫਿਲਮਾਂ 'ਚ ਕੰਮ ਕੀਤਾ। ਇਸ ਦੇ ਨਾਲ ਨਾਲ ਇਹ ਵੀ ਸਭ ਜਾਣਦੇ ਹਨ ਕਿ ਉਹ ਮਿਸ ਯੂਨੀਵਰਸ 1994 ਵੀ ਰਹਿ ਚੁੱਕੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸੁਸ਼ਮਿਤਾ ਨੇ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਮਿਸ ਇੰਡੀਆ ਦਾ ਮੁਕਾਬਲਾ ਵੀ ਜਿੱਤਿਆ ਸੀ।
ਇਸ ਮੁਕਾਬਲੇ 'ਚ ਸੁਸ਼ਮਿਤਾ ਸੇਨ ਨੇ ਆਪਣੀ ਵਿਰੋਧੀ ਐਸ਼ਵਰਿਆ ਰਾਏ ਨੂੰ ਹਰਾ ਕੇ ਮਿਸ ਇੰਡੀਆ ਦਾ ਤਾਜ ਪਹਿਨਿਆ ਸੀ। ਪਰ ਇਸ ਦੇ ਨਾਲ ਜੁੜੀ ਇੱਕ ਕਹਾਣੀ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਹੀ ਤੁਸੀਂ ਕਦੇ ਸੁਣੀ ਹੋਵੇ।
ਸੁਸ਼ਮਿਤਾ ਸੇਨ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਸਫਲਤਾ ਦੀ ਕਹਾਣੀ ਨੂੰ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਸੁਸ਼ਮਿਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮਿਸ ਇੰਡੀਆ ਸੁੰਦਰਤਾ ਮੁਕਾਬਲੇ 'ਚ ਹਿੱਸਾ ਲਿਆ ਤਾਂ ਉਨ੍ਹਾਂ ਕੋਲ ਮਹਿੰਗੇ ਡਿਜ਼ਾਇਨਰ ਕੱਪੜੇ ਖਰੀਦਣ ਦੇ ਪੈਸੇ ਨਹੀਂ ਸੀ। ਮੁਕਾਬਲੇ 'ਚ ਉਨ੍ਹਾਂ ਨੇ 4 ਡਰੈੱਸਾਂ ਪਹਿਨਣੀਆਂ ਸਨ। ਹੁਣ ਸੁਸ਼ਮਿਤਾ ਸੇਨ ਦੀ ਮਾਂ ਨੇ ਉਨ੍ਹਾਂ ਲਈ ਦਿੱਲੀ ਦੀ ਸਭ ਤੋਂ ਸਸਤੀ ਸਰੋਜਨੀ ਨਗਰ ਮਾਰਕਿਟ ਤੋਂ ਖਰੀਦਦਾਰੀ ਕੀਤੀ। ਮਾਂ ਨੇ ਸੁਸ਼ਮਿਤਾ ਨੂੰ ਸਮਝਾਇਆ ਕਿ ਲੋਕਾਂ ਨੇ ਉਨ੍ਹਾਂ ਦੇ ਕੱਪੜੇ ਨਹੀਂ, ਬਲਕਿ ਉਨ੍ਹਾਂ ਦੀ ਖੂਬਸੂਰਤੀ ਤੇ ਟੈਲੇਂਟ ਨੂੰ ਦੇਖਣਾ ਹੈ।
ਇਸ ਤੋਂ ਬਾਅਦ ਸੁਸ਼ਮਿਤਾ ਦੀ ਮਾਂ ਨੇ ਉਹ ਕੱਪੜੇ ਲਿਜਾ ਕੇ ਦਰਜ਼ੀ ਨੂੰ ਦਿੱਤੇ ਅਤੇ ਕਿਹਾ ਕਿ ਇਨ੍ਹਾਂ ਕੱਪੜਿਆਂ 'ਚੋਂ ਕੁਝ ਅਲੱਗ ਤਰ੍ਹਾਂ ਦੀ ਡਰੈੱਸ ਬਣਾਓ, ਜੋ ਵਧੀਆ ਲੱਗੇ। ਉਸ ਤੋਂ ਬਾਅਦ ਦਰਜ਼ੀ ਨੇ ਉਨ੍ਹਾਂ ਸਾਰੇ ਕੱਪੜਿਆਂ ਤੋਂ ਇੱਕ ਅਲੱਗ ਡਰੈੱਸ ਬਣਾਈ। ਇਸ ਦੇ ਨਾਲ ਨਾਲ ਸੁਸ਼ਮਿਤਾ ਦੀ ਮਾਂ ਨੇ ਵੀ ਉਸ ਡਰੈੱਸ 'ਤੇ ਆਪਣੇ ਹੱਥਾਂ ਨਾਲ ਡਿਜ਼ਾਇਨ ਬਣਾਇਆ। ਉਹੀ ਡਰੈੱਸ ਪਾ ਕੇ ਸੁਸ਼ਮਿਤ ਨੇ ਮਿਸ ਇੰਡੀਆ ਦਾ ਮੁਕਾਬਲਾ ਜਿੱਤਿਆ ਸੀ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਸੁਸ਼ਮਿਤਾ ਸੇਨ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਸੁਸ਼ਮਿਤਾ ਸੇਨ ਰਿਕਵਰ ਹੋ ਕੇ ਪਹਿਲਾਂ ਵਾਂਗ ਪਰਤ ਆਈ ਹੈ। ਉਹ ਜਲਦ ਹੀ ਵੈੱਬ ਸੀਰੀਜ਼ 'ਤਾਲੀ' 'ਚ ਕਿੰਨਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੀ ਹੈ।