Pauline Jessica Suicide: ਤਾਮਿਲ ਅਭਿਨੇਤਰੀ ਪੌਲਿਨ ਜੈਸਿਕਾ ਉਰਫ਼ ਦੀਪਾ ਨੇ ਫਾਹਾ ਲੈਕੇ ਕੀਤੀ ਆਤਮ ਹੱਤਿਆ, ਪਿਆਰ `ਚ ਮਿਲਿਆ ਸੀ ਧੋਖਾ
Pauline Jessica Death: ਤਾਮਿਲ ਫਿਲਮਾਂ ਦੀ ਅਦਾਕਾਰਾ ਪੌਲੀਨ ਜੈਸਿਕਾ ਉਰਫ ਦੀਪਾ ਦੀ ਮੌਤ ਦੀ ਖਬਰ ਨੇ ਦੱਖਣੀ ਸਿਨੇਮਾ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਦਾਕਾਰਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
Tamil actress Deepa aka Pauline Jessica dies: ਤਾਮਿਲ ਸਿਨੇਮਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਮਿਲ ਫਿਲਮ ਅਭਿਨੇਤਰੀ ਪੌਲੀਨ ਜੈਸਿਕਾ ਉਰਫ ਦੀਪਾ ਦੀ ਸਿਰਫ 29 ਸਾਲ ਦੀ ਉਮਰ 'ਚ ਮੌਤ ਹੋ ਗਈ। ਇਹ ਅਭਿਨੇਤਰੀ ਤਾਮਿਲ ਫਿਲਮਾਂ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਉੱਭਰਦਾ ਸਿਤਾਰਾ ਸੀ। ਜਿਸ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਸੀ। ਅਦਾਕਾਰਾ ਪੌਲੀਨ ਜੈਸਿਕਾ ਨੇ ਆਪਣਾ ਸਟੇਜ ਦਾ ਨਾਂ ਦੀਪਾ ਰੱਖਿਆ ਹੈ। ਹਾਲਾਂਕਿ ਖਬਰਾਂ ਮੁਤਾਬਕ ਅਦਾਕਾਰਾ ਨੇ ਕਥਿਤ ਤੌਰ 'ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਅਦਾਕਾਰਾ ਦੀ ਲਾਸ਼ ਉਨ੍ਹਾਂ ਦੇ ਘਰ ਦੇ ਇੱਕ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ। ਤਮਿਲ ਅਦਾਕਾਰਾ ਦੀ ਅਚਾਨਕ ਹੋਈ ਮੌਤ ਨਾਲ ਪੂਰੀ ਫਿਲਮ ਇੰਡਸਟਰੀ ਸਦਮੇ 'ਚ ਹੈ।
ਪਿਆਰ `ਚ ਮਿਲਿਆ ਸੀ ਧੋਖਾ
ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਦੀ ਨਿੱਜੀ ਜ਼ਿੰਦਗੀ 'ਚ ਕਾਫੀ ਤਣਾਅ ਸੀ। ਅਭਿਨੇਤਰੀ ਦੇ ਮਾਤਾ-ਪਿਤਾ ਉਸ ਦੀ ਮਰਜ਼ੀ ਤੋਂ ਬਗ਼ੈਰ ਉਸ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਸੀ, ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਅਦਾਕਾਰਾ ਦੀਪਾ ਨੂੰ ਕਿਸੇ ਹੋਰ ਨਾਲ ਪਿਆਰ ਸੀ। ਪਰ ਬਦਕਿਸਮਤੀ ਨਾਲ ਦੀਪਾ ਨੂੰ ਪਿਆਰ `ਚ ਧੋਖਾ ਮਿਲਿਆ। ਜਿਸ ਕਾਰਨ ਅਦਾਕਾਰਾ ਨੇ ਇਹ ਕਦਮ ਚੁੱਕਿਆ। ਹਾਲਾਂਕਿ ਦੀਪਾ ਦੀ ਮੌਤ ਤੋਂ ਬਾਅਦ ਜਾਂਚ ਏਜੰਸੀਆਂ ਮਾਮਲੇ ਦੀ ਜਾਂਚ 'ਚ ਜੁਟ ਗਈਆਂ ਹਨ। ਅਭਿਨੇਤਰੀ ਦੀਪਾ ਚੇਨਈ ਦੇ ਵਿਰੁਗਮਬੱਕਮ ਵਿੱਚ ਮਲਿਕਾਈ ਐਵੇਨਿਊ ਨਾਮ ਦੇ ਇੱਕ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਸੀ। ਅਭਿਨੇਤਰੀ ਦੀ ਉਸੇ ਅਪਾਰਟਮੈਂਟ ਵਿੱਚ ਇੱਕ ਫਲੈਟ ਵਿੱਚ ਮੌਤ ਹੋ ਗਈ।
ਦੀਪਾ ਇਨ੍ਹਾਂ ਫਿਲਮਾਂ 'ਚ ਨਜ਼ਰ ਆਈ ਸੀ
ਅਭਿਨੇਤਰੀ ਦੀਪਾ ਤਾਮਿਲ ਸਿਨੇਮਾ ਦੀ ਉਭਰਦਾ ਸਿਤਾਰਾ ਸੀ। ਜੋ ਫਿਲਮ ਵੈਦਿਆ 'ਚ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ। ਇਸ ਫਿਲਮ ਤੋਂ ਇਲਾਵਾ ਅਭਿਨੇਤਰੀ ਨੇ ਥੁਪਰੀਵਲਨ 'ਚ ਵੀ ਕੰਮ ਕੀਤਾ ਸੀ। ਖਬਰਾਂ ਦੀ ਮੰਨੀਏ ਤਾਂ ਅਭਿਨੇਤਰੀ ਦੇ ਹੱਥਾਂ 'ਤੇ ਕੁਝ ਦਿਲਚਸਪ ਪ੍ਰੋਜੈਕਟ ਵੀ ਸਨ। ਹਾਲਾਂਕਿ ਇਸ ਤੋਂ ਪਹਿਲਾਂ ਅਦਾਕਾਰਾ ਨੇ ਕਥਿਤ ਤੌਰ 'ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਦੀਪਾ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਸਦਮੇ 'ਚ ਹਨ।