ਆਖਰ ਕਿੱਧਰ ਇਸ਼ਾਰਾ? 'ਗੱਦਾਰ ਨੂੰ ਖਰੀਦੋ ਜਾ ਕੇ ਜੱਸੜ ਵਿਕਾਊ ਨਹੀਂ'
ਤਰਸੇਮ ਜੱਸੜ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੱਸੜ ਜੋ ਅਕਸਰ ਕਾਫੀ ਸ਼ਾਂਤ ਰਹਿੰਦੇ ਹਨ ਤੇ ਸੋਸ਼ਲ ਮੀਡੀਆ 'ਤੇ ਵੀ ਐਸਾ ਹੀ ਮਾਹੌਲ ਬਣਾ ਕੇ ਰੱਖਦੇ ਹਨ, ਵੱਲੋਂ ਐਸੀ ਪੋਸਟ ਨੇ ਸਭ ਨੂੰ ਹੈਰਾਨ ਕੀਤਾ ਹੈ। ਇਸ ਪੋਸਟ ਵਿੱਚ ਤਰਸੇਮ ਜੱਸੜ ਨੇ ਲਿਖਿਆ 'ਗੱਦਾਰ ਨੂੰ ਖਰੀਦੋ ਜਾ ਕੇ ਜੱਸੜ ਵਿਕਾਊ ਨਹੀਂ ਹੈ'।

ਚੰਡੀਗੜ੍ਹ: ਤਰਸੇਮ ਜੱਸੜ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੱਸੜ ਜੋ ਅਕਸਰ ਕਾਫੀ ਸ਼ਾਂਤ ਰਹਿੰਦੇ ਹਨ ਤੇ ਸੋਸ਼ਲ ਮੀਡੀਆ 'ਤੇ ਵੀ ਐਸਾ ਹੀ ਮਾਹੌਲ ਬਣਾ ਕੇ ਰੱਖਦੇ ਹਨ, ਵੱਲੋਂ ਐਸੀ ਪੋਸਟ ਨੇ ਸਭ ਨੂੰ ਹੈਰਾਨ ਕੀਤਾ ਹੈ। ਇਸ ਪੋਸਟ ਵਿੱਚ ਤਰਸੇਮ ਜੱਸੜ ਨੇ ਲਿਖਿਆ 'ਗੱਦਾਰ ਨੂੰ ਖਰੀਦੋ ਜਾ ਕੇ ਜੱਸੜ ਵਿਕਾਊ ਨਹੀਂ ਹੈ'।
ਇਹ ਵੀ ਪੜ੍ਹੋ: ਅਕਾਲੀ ਦਲ ਨੂੰ ਵੱਡਾ ਝਟਕਾ, ਨਹੀਂ ਲੜ ਸਕਦੀ DSGMC ਦੀ ਚੋਣ
ਫਿਲਹਾਲ ਤਾਂ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਜੱਸੜ ਨੂੰ ਕਿਸੇ ਐਸੀ ਕੰਪਨੀ ਤੋਂ ਕੋਈ ਪ੍ਰੋਜੈਕਟ ਆਫ਼ਰ ਹੋਇਆ ਹੈ ਜੋ ਕਿਸਾਨਾਂ ਖਿਲਾਫ ਚੱਲ ਰਹੀ ਹੈ ਜਿਸਨੂੰ ਜੱਸੜ ਨੇ ਆਪਣੀ ਪੋਸਟ ਰਹੀ ਇਨਕਾਰ ਕਰ ਦਿੱਤਾ। ਹੋਣ ਵੱਡਾ ਸਵਾਲ ਇਹ ਹੈ ਕਿ ਇਸ ਪੋਸਟ ਵਿੱਚ ਜੋ ਇਸ਼ਾਰਾ ਜੱਸੜ ਨੇ ਕੀਤਾ ਹੈ ਉਹ ਕਿਸ ਵੱਲ ਹੈ?
ਇਹ ਵੀ ਪੜ੍ਹੋ: ਕੱਲ੍ਹ ਤੋਂ ਮੁਲਾਜ਼ਮਾਂ ਨੂੰ ਝਟਕਾ, ਪਹਿਲੀ ਅਪਰੈਲ ਤੋਂ ਘਟ ਜਾਏਗੀ ਤਨਖਾਹ
ਪਿਛਲੇ ਦਿਨਾਂ ਤੋਂ ਕਈ ਪੰਜਾਬੀ ਕਲਾਕਾਰਾਂ ਨੂੰ ਐਸੀਆਂ ਕੰਪਨੀਆਂ ਨਾਲ ਕੰਮ ਕਰਨ ਲਈ ਕਾਫੀ ਟ੍ਰੋਲ ਕੀਤਾ ਗਿਆ ਜੋ ਕਿਸਾਨਾਂ ਦੇ ਖਿਲਾਫ ਚੱਲ ਰਹੀਆਂ ਹਨ ਪਰ ਹੁਣ ਜੱਸੜ ਦਾ ਗੱਦਾਰ ਸ਼ਬਦ ਇਸਤੇਮਾਲ ਕਰਨਾ ਕੀ ਉਨ੍ਹਾਂ ਕਲਾਕਾਰਾਂ ਵੱਲ ਇਸ਼ਾਰਾ ਹੈ ਜੋ ਅਜਿਹਾ ਕਰ ਰਹੇ ਹਨ, ਇਹ ਤਾਂ ਜੱਸੜ ਹੀ ਜਾਣਦਾ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਕਰਕੇ ਅਜੇ ਦੇਵਗਨ ਦੀ ਦਿੱਲੀ 'ਚ ਕੁੱਟਮਾਰ ? ਵੀਡੀਓ ਵਾਇਰਲ ਹੋਣ ਮਗਰੋਂ ਦਿੱਤੀ ਸਫਾਈ
ਵਰਕ ਫਰੰਟ ਦੀ ਗੱਲ ਕਰੀਏ ਤਾਂ ਜੱਸੜ ਫਿਲਮ 'ਗਲਵਕੜੀ' ਜਲਦ ਪੇਸ਼ ਕਰਨਗੇ ਤੇ ਨਾਲ ਹੀ ਰਣਜੀਤ ਬਾਵਾ ਦੇ ਨਾਲ 'ਖਾਓ ਪੀਓ ਐਸ਼ ਕਰੋ' ਵੀ ਸ਼ੂਟ ਕਰ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ






















