ਟੈਲੀਵਿਜ਼ਨ ਫ਼ਿਲਮ ਦਾ ਗੀਤ `ਜਾਨ ਨਿਕਲ ਜੇ ਜੱਟ ਦੀ` ਹੋਇਆ ਰਿਲੀਜ਼
ਟੈਲੀਵਿਜ਼ਨ ਫ਼ਿਲਮ (Television Film) ਦਾ ਇੱਕ ਹੋਰ ਗੀਤ ਰਿਲੀਜ਼ ਕੀਤਾ ਗਿਆ। ਜਿਸ ਦੇ ਬੋਲ ਹਨ `ਜਾਨ ਨਿਕਲ ਜੇ ਜੱਟ ਦੀ`। ਇਸ ਨੂੰ ਪੰਜਾਬੀ ਗਾਇਕ ਸ਼ਿਵਜੋਤ ਨੇ ਆਪਣੀ ਆਵਾਜ਼ ਦਿਤੀ ਹੈ। ਇਸ ਗੀਤ `ਚ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਨਜ਼ਰ ਆ ਰਹੇ ਹਨ।
ਟੈਲੀਵਿਜ਼ਨ ਫ਼ਿਲਮ (Television Film) ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ਦੀ ਅਲੱਗ ਕਹਾਣੀ ਤੇ ਮਜ਼ੇਦਾਰ ਟਰੇਲਰ ਤੋਂ ਬਾਅਦ ਦਰਸ਼ਕਾਂ ਨੂੰ ਬੇਸਵਰੀ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਹੈ। ਇਹ ਫ਼ਿਲਮ 24 ਜੂਨ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।
ਇਸ ਫ਼ਿਲਮ ਦਾ ਅੱਜ ਇੱਕ ਹੋਰ ਗੀਤ ਰਿਲੀਜ਼ ਕੀਤਾ ਗਿਆ ਹੈ। ਜਿਸ ਦੇ ਬੋਲ ਹਨ `ਜਾਨ ਨਿਕਲ ਜੇ ਜੱਟ ਦੀ`। ਇਸ ਨੂੰ ਪੰਜਾਬੀ ਗਾਇਕ ਸ਼ਿਵਜੋਤ ਨੇ ਆਪਣੀ ਆਵਾਜ਼ ਦਿਤੀ ਹੈ। ਇਸ ਗੀਤ `ਚ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਨਜ਼ਰ ਆ ਰਹੇ ਹਨ।
View this post on Instagram
ਗੀਤ ਦੇ ਵੀਡੀਓ `ਚ ਮੈਂਡੀ ਤੇ ਕੁਲਵਿੰਦਰ ਦੀ ਜ਼ਬਰਦਸਤ ਕੈਮਿਸਟਰੀ ਸ਼ਾਨਦਾਰ ਲਗਦੀ ਹੈ। ਗੀਤ ਦਾ ਕਾਨਸੈਪਟ ਪੁਰਾਣੇ ਜ਼ਮਾਨੇ ਦੇ ਇਰਦ ਗਿਰਦ ਘੁੰਮਦਾ ਦਿਖਾਈ ਦਿੰਦਾ ਹੈ। ਹੱਥਾਂ `ਚ ਲਾਲ ਚੂੜਾ ਪਾਏ ਮੈਂਡੀ ਘਰ ਦੀਆਂ ਸਫ਼ਾਈਆਂ ਕਰਦੀ ਨਜ਼ਰ ਆਉਂਦੀ ਹੈ।
ਗੀਤ ਸ਼ਿਵਜੋਤ ਦੀ ਆਵਾਜ਼ `ਚ ਬੇਹੱਦ ਖ਼ੂਬਸੂਰਤ ਲਗਦਾ ਹੈ। ਉਨੀਂ ਹੀ ਪਿਆਰੀ ਇਸ ਗੀਤ ਦੀ ਵੀਡੀਓ ਹੈ। ਲੋਕ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 24 ਜੂਨ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।
ਫ਼ਿਲਮ ਦੀ ਸਟਾਰਕਾਸਟ ਬਾਰੇ ਗੱਲ ਕੀਤੀ ਜਾਏ ਤਾਂ ਫ਼ਿਲਮ `ਚ ਕੁਲਵਿੰਦਰ ਬਿੱਲਾ, ਮੈਂਡੀ ਤੱਖੜ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ।