ਟੈਕਸ ਚੋਰੀ ਦੇ ਦੋਸ਼ਾਂ ਪਿੱਛੋਂ ਸੋਨੂੰ ਸੂਦ ਦਾ ਪਹਿਲਾ ਖੁਲਾਸਾ, ਸਮਾਂ ਆਪੇ ਸਾਹਮਣੇ ਲਿਆਵੇਗਾ ਸੱਚ
ਬਾਲੀਵੁੱਡ ਅਦਾਕਾਰ ਸੋਨੂੰ ਸੂਦ 'ਤੇ ਇਨਕਮ ਟੈਕਸ ਵਿਭਾਗ ਨੇ 20 ਕਰੋੜ ਰੁਪਏ ਦੀ ਟੈਕਸ ਚੋਰੀ ਕਰਨ ਤੇ ਉਨ੍ਹਾਂ ਦੇ ਚੈਰਿਟੀ ਟਰੱਸਟ ਦੁਆਰਾ ਵਿਦੇਸ਼ੀ ਯੋਗਦਾਨ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
Sonu Sood Income Tax Survey: ਬਾਲੀਵੁੱਡ ਅਦਾਕਾਰ ਸੋਨੂੰ ਸੂਦ 'ਤੇ ਇਨਕਮ ਟੈਕਸ ਵਿਭਾਗ ਨੇ 20 ਕਰੋੜ ਰੁਪਏ ਦੀ ਟੈਕਸ ਚੋਰੀ ਕਰਨ ਤੇ ਉਨ੍ਹਾਂ ਦੇ ਚੈਰਿਟੀ ਟਰੱਸਟ ਦੁਆਰਾ ਵਿਦੇਸ਼ੀ ਯੋਗਦਾਨ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਅਜਿਹੇ ਦੋਸ਼ਾਂ ਤੋਂ ਬਾਅਦ ਸੋਨੂੰ ਸੂਦ ਨੇ ਅੱਜ ਪਹਿਲੀ ਪੋਸਟ ਪਾਈ ਹੈ। ਸੋਨੂੰ ਸੂਦ ਨੇ ਕਿਹਾ, "ਤੁਹਾਨੂੰ ਹਮੇਸ਼ਾਂ ਆਪਣੇ ਹਿੱਸੇ ਨੂੰ ਸੱਚ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ। ਸਮਾਂ ਸਭ ਕੁਝ ਦੱਸ ਦਿੰਦਾ ਹੈ।" ਸੋਨੂੰ ਸੂਦ ਨੇ ਜਿਸ ਤਰ੍ਹਾਂ ਇਹ ਪੋਸਟ ਲਿਖੀ ਹੈ, ਉਸ ਨੂੰ ਟੈਕਸ ਚੋਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਸੋਨੂੰ ਨੇ ਅੱਗੇ ਲਿਖਿਆ,"ਮੈਂ ਦੇਸ਼ ਦੇ ਲੋਕਾਂ ਦੀ ਪੂਰੀ ਈਮਾਨਦਾਰੀ ਨਾਲ ਮਦਦ ਕਰ ਰਿਹਾ ਹਾਂ। ਮੇਰੀ ਫਾਊਂਡੇਸ਼ਨ ਹਮੇਸ਼ਾ ਲੋਕਾਂ ਦੀ ਜਾਨ ਬਚਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਤਿਆਰ ਹੈ। ਮੈਂ ਪਿਛਲੇ ਚਾਰ ਦਿਨਾਂ ਤੋਂ ਕੁਝ ਮਹਿਮਾਨਾਂ ਦੀ ਸੇਵਾ ਵਿੱਚ ਰੁੱਝਿਆ ਹੋਇਆ ਸੀ, ਇਸ ਲਈ ਤੁਸੀਂ ਲੋਕ ਤੁਹਾਡੀ ਮਦਦ ਨਹੀਂ ਕਰ ਸਕਿਆ। ਹੁਣ ਮੈਂ ਤੁਹਾਡੀ ਮਦਦ ਕਰਨ ਆ ਗਿਆ ਹਾਂ। "
ਸੋਨੂੰ ਨੇ ਇੱਕ ‘ਕੋਟ’ (Quote) ਵੀ ਲਿਖਿਆ, "ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ।"
ਆਮਦਨ ਕਰ ਵਿਭਾਗ ਨੇ ਦਿੱਤੀ ਇਹ ਜਾਣਕਾਰੀ
ਇਨਕਮ ਟੈਕਸ ਵਿਭਾਗ ਅਨੁਸਾਰ, ਸੋਨੂੰ ਸੂਦ ਨੂੰ ਫਿਲਮ ਉਦਯੋਗ ਤੋਂ ਜੋ ਪੈਸਾ ਮਿਲਦਾ ਸੀ, ਉਸ ਵਿੱਚੋਂ ਉਨ੍ਹਾਂ ਆਪਣੀ ਆਮਦਨੀ ਨਾ ਦਿਖਾ ਕੇ ਬਹੁਤ ਸਾਰੀਆਂ ਫ਼ਰਜ਼ੀ ਕੰਪਨੀਆਂ ਦੁਆਰਾ ‘ਅਨਸਕਿਓਰਡ ਲੋਨ’ (ਅਸੁਰੱਖਿਅਤ ਕਰਜਾ) ਦਿਖਾਏ ਹਨ। ਵਿਭਾਗ ਦਾ ਦਾਅਵਾ ਹੈ ਕਿ ਹੁਣ ਤੱਕ ਦੀ ਜਾਂਚ ਦੌਰਾਨ 20 ਅਜਿਹੀਆਂ ਕੰਪਨੀਆਂ ਮਿਲੀਆਂ ਹਨ, ਜਿਨ੍ਹਾਂ ਤੋਂ ਸੋਨੂ ਨੇ ਅਜਿਹੇ ‘ਅਸੁਰੱਖਿਅਤ ਕਰਜ਼ੇ’ ਵਿਖਾਏ ਹਨ; ਜਦੋਂ ਕਿ ਇਹ ਪੈਸਾ ਉਨ੍ਹਾਂ ਦੀ ਆਪਣੀ ਕਮਾਈ ਦਾ ਸੀ।
ਵਿਭਾਗ ਦੇ ਉੱਚ ਅਧਿਕਾਰੀ ਅਨੁਸਾਰ, ਜਦੋਂ ਇਨ੍ਹਾਂ ਸ਼ੈਲ ਕੰਪਨੀਆਂ ਦੇ ਕਰਤਿਆਂ–ਧਰਤਿਆਂ ਤੋਂ ਪੁੱਛਗਿੱਛ ਕੀਤੀ ਗਈ, ਤਾਂ ਉਨ੍ਹਾਂ ਨੇ ਹਲਫਨਾਮੇ ਰਾਹੀਂ ਮੰਨਿਆ ਕਿ ਉਨ੍ਹਾਂ ਨੇ ਸੋਨੂੰ ਸੂਦ ਨੂੰ ‘ਬੋਗਸ ਐਂਟਰੀ’ ਦਿੱਤੀ ਸੀ। ਹੁਣ ਤੱਕ 20 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਟੈਕਸ ਚੋਰੀ ਦਾ ਪਤਾ ਲੱਗਿਆ ਹੈ। ਫਿਲਹਾਲ ਸੋਨੂੰ ਸੂਦ ਨੇ ਅੱਗੇ ਆਉਣ ਤੋਂ ਬਾਅਦ ਅਜਿਹੇ ਦੋਸ਼ਾਂ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ।