Antrum: ਇਹ ਹੈ ਹਾਲੀਵੁੱਡ ਦੀ ਸਭ ਤੋਂ ਮਨਹੂਸ ਫਿਲਮ, ਜਦੋਂ ਵੀ ਰਿਲੀਜ਼ ਕੀਤੀ ਹੋਏ ਵੱਡੇ ਹਾਦਸੇ, ਹੁਣ ਤੱਕ ਹੋ ਚੁੱਕੀਆਂ 86 ਮੌਤਾਂ
Antrum Cursed Movie : ਇਸ ਫਿਲਮ ਦਾ ਨਾਮ ਹੈ 'ਐਂਟਰਮ'। ਫਿਲਮ ਦੀ ਕਹਾਣੀ ਕੈਨੇਡਾ ਦੇ ਇੱਕ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੇ ਕੁੱਤੇ ਦੀ ਮੌਤ ਹੋ ਜਾਂਦੀ ਹੈ।
Antrum Deadliest Movie In The World: ਹੌਰਰ ਫਿਲਮਾਂ ਬਣਾਉਣ 'ਚ ਹਾਲੀਵੁੱਡ ਦਾ ਕੋਈ ਜਵਾਬ ਨਹੀਂ। ਹਾਲੀਵੁੱਡ 'ਚ ਬਣੀਆਂ ਹੌਰਰ ਫਿਲਮਾਂ ਅਜਿਹੀਆਂ ਹੁੰਦੀਆਂ ਹਨ, ਕਿ ਤੁਸੀਂ ਉਨ੍ਹਾਂ ਨੂੰ ਇਕੱਲੇ ਰਾਤ ਨੂੰ ਬਿਲਕੁਲ ਨਹੀਂ ਦੇਖ ਸਕਦੇ। ਪਰ ਕੀ ਤੁਹਾਨੂੰ ਪਤਾ ਹੈ ਕਿ ਕਈ ਫਿਲਮਾਂ ਹਾਲੀਵੁੱਡ ਨੇ ਅਜਿਹੀਆਂ ਵੀ ਬਣਾਈਆਂ ਹਨ, ਜੋ ਬੇਹੱਦ ਮਨਹੂਸ ਸਾਬਤ ਹੋ ਚੁੱਕੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਹੌਰਰ ਹਾਲੀਵੁੱਡ ਮੂਵੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ 1970 ਤੋਂ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਦੇ ਵੀ ਇਹ ਫਿਲਮ ਇੱਕ ਦਿਨ ਤੋਂ ਵੱਧ ਥੀਏਟਰ 'ਚ ਚੱਲ ਨਹੀਂ ਸਕੀ, ਕਿਉਂਕਿ ਜਦੋਂ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਂਦਾ ਸੀ, ਤਾਂ ਕੋਈ ਵੱਡਾ ਹਾਦਸਾ ਹੋ ਜਾਂਦਾ ਸੀ। ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਫਿਲਮ ਦੀ ਵਜ੍ਹਾ ਕਰਕੇ ਹੁਣ ਤੱਕ 86 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਫਿਲਮ ਦਾ ਨਾਮ ਹੈ 'ਐਂਟਰਮ'। ਫਿਲਮ ਦੀ ਕਹਾਣੀ ਕੈਨੇਡਾ ਦੇ ਇੱਕ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੇ ਕੁੱਤੇ ਦੀ ਮੌਤ ਹੋ ਜਾਂਦੀ ਹੈ। ਉਹ ਲੋਕ ਆਪਣੇ ਮਰੇ ਹੋਏ ਕੁੱਤੇ ਨੂੰ ਵਾਪਸ ਲੈਕੇ ਆਉਣ ਲਈ ਤੰਤਰ-ਮੰਤਰਾਂ ਰਾਹੀਂ ਨਰਕ ਦਾ ਦਰਵਾਜ਼ਾ ਖੋਲਣਾ ਚਾਹੁੰਦੇ ਹਨ, ਪਰ ਹੋ ਕੁੱਝ ਉਲਟਾ ਜਾਂਦਾ ਹੈ। ਇਸ ਫਿਲਮ ਦੀ ਕਹਾਣੀ ਜਿੰਨੀਂ ਸਿੰਪਲ ਲਗਦੀ ਹੈ, ਉਨੀਂ ਸਿੰਪਲ ਹੈ ਨਹੀਂ। ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਤੱਕ ਇਸ ਫਿਲਮ ਨੂੰ ਕੋਈ ਪੂਰਾ ਨਹੀਂ ਦੇਖ ਸਕਿਆ ਹੈ।
ਰਿਪੋਰਟਾਂ ਮੁਤਾਬਕ ਫਿਲਮ ਨੂੰ 1970 'ਚ ਬਣਾਇਆ ਗਿਆ ਸੀ, ਪਰ ਫਿਲਮ ਨੂੰ 18 ਸਾਲਾਂ ਬਾਅਦ 1988 'ਚ ਰਿਲੀਜ਼ ਕੀਤਾ ਗਿਆ। ਜਦੋਂ ਪਹਿਲੀ ਵਾਰ '88 'ਚ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ, ਤਾਂ ਉਦੋਂ ਥੀਏਟਰ 'ਚ ਪਹਿਲੇ ਹੀ ਦਿਨ ਅੱਗ ਲੱਗ ਗਈ ਅਤੇ 56 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਸ ਫਿਲਮ ਨੂੰ ਪਰਦੇ ਤੋਂ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਲੋਕਾਂ ਦੀ ਡਿਮਾਂਡ 'ਤੇ ਇਸ ਫਿਲਮ ਨੂੰ ਦੁਬਾਰਾ 5 ਸਾਲਾਂ ਬਾਅਦ ਰਿਲੀਜ਼ ਕੀਤਾ ਗਿਆ। ਇਸ ਵਾਰ ਥੀਏੇਟਰ ਦੀ ਪੂਰੀ ਬਿਲਡਿੰਗ ਡਿੱਗ ਪਈ। ਇਸ ਤੋਂ ਬਾਅਦ ਸਰਕਾਰ ਨੇ ਇਸ ਫਿਲਮ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। ਇੱਥੋਂ ਤੱਕ ਕਿ ਇਹ ਫਿਲਮ ਕਿਸੇ ਵੀ ਓਟੀਟੀ ਪਲੇਟਫਾਰਮ 'ਤੇ ਵੀ ਮੌਜੂਦ ਨਹੀਂ ਹੈ। ਜੇ ਤੁਸੀਂ ਦੇਖਣਾ ਚਾਹੋ ਤਾਂ ਇਸ ਨੂੰ ਯੂਟਿਊਬ 'ਤੇ ਦੇਖ ਸਕਦੇ ਹੋ।
ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਅਮਿਤਾਭ ਬੱਚਨ ਹਸਪਤਾਲ ਤੋਂ ਹੋਏ ਡਿਸਚਾਰਜ, ਬਿੱਗ ਬੀ ਦੀ ਹੋਈ ਐਂਜੀਓਪਲਾਸਟੀ