ਕੰਗਨਾ ਦੀ ਫਿਲਮ 'ਥਲਾਈਵੀ' ਦਾ ਟ੍ਰੇਲਰ ਇਸ ਅੰਦਾਜ਼ ਨਾਲ ਹੋਵੇਗਾ ਰਿਲੀਜ਼, ਆਖਰ ਕਿਉਂ ਖਾਸ ਹੈ ਇਹ ਤਰੀਕ
ਤਾਮਿਲਨਾਡੂ ਦੀ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੀ ਬਾਇਓਪਿਕ ਫਿਲਮ 'ਥਲਾਈਵੀ' ਇਸ ਸਾਲ ਦੀ ਮੋਸਟ ਅਵੇਟੇਡ ਫਿਲਮ ਹੈ। ਫਿਲਮ 'ਚ ਜੈਲਲਿਤਾ ਦਾ ਕਿਰਦਾਰ ਕੰਗਨਾ ਰਣੌਤ ਕਰ ਰਹੀ ਹੈ। ਇਸ ਦਾ ਟ੍ਰੇਲਰ ਕੰਗਨਾ ਰਣੌਤ ਦੇ ਜਨਮਦਿਨ ਮੌਕੇ 'ਤੇ 23 ਮਾਰਚ, 2021 ਨੂੰ ਚੇਨਈ ਅਤੇ ਮੁੰਬਈ 'ਚ ਲਾਂਚ ਕੀਤਾ ਜਾਵੇਗਾ।
ਤਾਮਿਲਨਾਡੂ ਦੀ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੀ ਬਾਇਓਪਿਕ ਫਿਲਮ 'ਥਲਾਈਵੀ' ਇਸ ਸਾਲ ਦੀ ਮੋਸਟ ਅਵੇਟੇਡ ਫਿਲਮ ਹੈ। ਫਿਲਮ 'ਚ ਜੈਲਲਿਤਾ ਦਾ ਕਿਰਦਾਰ ਕੰਗਨਾ ਰਣੌਤ ਕਰ ਰਹੀ ਹੈ। ਇਸ ਦਾ ਟ੍ਰੇਲਰ ਕੰਗਨਾ ਰਣੌਤ ਦੇ ਜਨਮਦਿਨ ਮੌਕੇ 'ਤੇ 23 ਮਾਰਚ, 2021 ਨੂੰ ਚੇਨਈ ਅਤੇ ਮੁੰਬਈ 'ਚ ਲਾਂਚ ਕੀਤਾ ਜਾਵੇਗਾ। ਇਸ 'ਚ ਕੰਗਨਾ ਰਣੌਤ ਦੇ ਨਾਲ ਡਾਇਰੈਕਟਰ ਵਿਜੇ ਅਤੇ ਫਿਲਮ ਦੇ ਪ੍ਰੋਡਿਊਸਰ ਮੌਜੂਦ ਹੋਣਗੇ।
ਫਿਲਮ ਦੇ ਟ੍ਰੇਲਰ ਲਾਂਚ ਈਵੈਂਟ ਦੇ ਬਾਰੇ ਡਾਇਰੈਕਟਰ ਵਿਜੇ ਦਾ ਕਹਿਣਾ ਹੈ ਕਿ “ਥਲਾਈਵੀ'' ਫਿਲਮ ਮਸ਼ਹੂਰ, ਪ੍ਰਭਾਵਸ਼ਾਲੀ ਅਤੇ ਕਰੋੜਾਂ ਦੀ ਪ੍ਰੇਰਣਾ ਜੈਲਲਿਤਾ ਦੀ ਇਕ ਅਮਰ ਗਾਥਾ ਹੈ। ਅਸੀਂ ਚਾਹੁੰਦੇ ਸੀ ਕਿ ਟ੍ਰੇਲਰ ਵੀ ਈਵੈਂਟ ਵੀ ਗ੍ਰੈਂਡ ਕੀਤਾ ਜਾਵੇ। ਜਯਾ ਮੈਡਮ ਨਾ ਸਿਰਫ ਤਾਮਿਲਨਾਡੂ ਦੇ ਲੋਕਾਂ ਲਈ ਇਕ ਸ਼ਖਸੀਅਤ ਸੀ, ਬਲਕਿ ਉਨ੍ਹਾਂ ਦੀ ਸ਼ਵੀ ਪੂਰੇ ਭਾਰਤ 'ਚ ਫੇਮਸ ਹੈ, ਇਸ ਲਈ ਫਿਲਮ ਦਾ ਟ੍ਰੇਲਰ ਚੇਨਈ ਦੇ ਨਾਲ-ਨਾਲ ਮੁੰਬਈ 'ਚ ਵੀ ਆਯੋਜਿਤ ਕੀਤਾ ਗਿਆ ਹੈ। ਕੰਗਨਾ ਨੇ ਥਲਾਈਵੀ ਲਈ ਕਾਫੀ ਮਿਹਨਤ ਕੀਤੀ ਹੈ।
ਕੰਗਨਾ ਦਾ ਕਹਿਣਾ ਹੈ ਵਿਸ਼ਨੂੰ ਸਰ ਅਤੇ ਸ਼ੈਲੇਸ਼ ਆਰ ਸਿੰਘ ਨਾਲ ਕੰਮ ਕਰਨਾ ਇਕ ਸੁਪਨੇ ਵਰਗਾ ਹੈ, ਜਿਨ੍ਹਾਂ ਨੇ ਇੰਨੇ ਵੱਡੇ ਪ੍ਰੋਜੈਕਟ ਨੂੰ ਪੂਰਾ ਕਰਨ 'ਚ ਪੂਰਾ ਸਾਥ ਦਿੱਤਾ। ਅਸੀਂ ਸਾਰੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਸਭ ਕੁਝ ਸਹੀ ਹੋਵੇ ਅਤੇ ਫਿਲਮ ਸਿਲਵਰ ਸਕ੍ਰੀਨ 'ਤੇ ਪਹੁੰਚੇ। ਅਸੀਂ ਕੋਰੋਨਾ ਨਾਲ ਹਮੇਸ਼ਾ ਇਹਤਿਆਤ ਵਰਤੀ ਹੈ ਤੇ ਅੱਗੇ ਵੀ ਵਰਤਦੇ ਰਹਾਂਗੇ ਤਾਂ ਜੋ ਫਿਲਮ ਦੇ ਟ੍ਰੇਲਰ ਰਿਲੀਜ਼ ਤੋਂ ਲੈ ਕੇ ਰਿਲੀਜ਼ ਹੋਣ ਤੱਕ ਦੇ ਹਰ ਮੌਕੇ ਨੂੰ ਸ਼ਾਨ ਅਤੇ ਸੁਰੱਖਿਆ ਦਿੱਤੀ ਜਾ ਸਕੇ। ਫਿਲਮ 'ਥਲਾਈਵੀ' ਜ਼ੀ ਸਟੂਡੀਓਜ਼ ਦੁਆਰਾ 23 ਅਪ੍ਰੈਲ 2021 ਨੂੰ ਤਾਮਿਲ, ਤੇਲਗੂ ਅਤੇ ਹਿੰਦੀ ਭਾਸ਼ਾ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਏਗੀ।