ਪੜਚੋਲ ਕਰੋ
Advertisement
ਰਿਲੀਜ਼ ਤੋਂ ਅਗਲੇ ਹੀ ਦਿਨ ‘ਠੱਗਸ ਆਫ਼ ਹਿੰਦੁਸਤਾਨ’ ਦਾ HD ਪ੍ਰਿੰਟ ਲੀਕ
ਮੁੰਬਈ: ਆਮਿਰ ਖ਼ਾਨ-ਅਮਿਤਾਭ ਬੱਚਨ ਦੀ ‘ਠੱਗਸ ਆਫ਼ ਹਿੰਦੁਸਤਾਨ’ ਬੀਤੇ ਦਿਨ ਰਿਲੀਜ਼ ਹੋਈ। ਹਾਲਾਂਕਿ, ਫ਼ਿਲਮ ਨੂੰ ਲੋਕ ਮਿਲਿਆ-ਜੁਲਿਆ ਹੁੰਗਾਰਾ ਦੇ ਰਹੇ ਹਨ। ਇੰਨਾ ਹੀ ਨਹੀਂ ਫ਼ਿਲਮ ਦਾ ਸੋਸ਼ਲ ਮੀਡੀਆ ‘ਤੇ ਵੀ ਖ਼ੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਪਰ ਹੁਣ ਰਿਲੀਜ਼ ਤੋਂ ਇੱਕ ਦਿਨ ਬਾਅਦ ਹੀ ਫ਼ਿਲਮ ਆਨਲਾਈਨ ਲੀਕ ਵੀ ਹੋ ਗਈ ਹੈ।
ਜੀ ਹਾਂ ‘ਠੱਗਸ ਆਫ਼ ਹਿੰਦੁਸਤਾਨ’ ਦੇ ਰਿਲੀਜ਼ ਤੋਂ ਕੁਝ ਘੰਟਿਆਂ ਬਾਅਦ ਇਹ ਤਮਿਲ ਰਾਕਰਸ ਨਾਂਅ ਦੀ ਵੈੱਬਸਾਈਟ ‘ਤੇ ਲੀਕ ਹੋ ਗਈ ਹੇ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੋਈ ਫ਼ਿਲਮ ਲੀਕ ਹੋਈ ਹੋਵੇ। ਕਈ ਫ਼ਿਲਮਾਂ ਤਾਂ ਰਿਲੀਜ਼ ਤੋਂ ਪਹਿਲਾਂ ਵੀ ਲੀਕ ਹੋ ਜਾਂਦੀਆਂ ਹਨ। ਇਸ ਤਰ੍ਹਾਂ ਫ਼ਿਲਮ ਮੇਕਰਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਜਦੋਂ ‘ਠੱਗਸ ਆਫ਼ ਹਿੰਦੁਸਤਾਨ’ ਆਨਲਾਈਨ ਲੀਕ ਹੋ ਗਈ ਹੈ ਤਾਂ ਅਜਿਹੇ ‘ਚ ਫ਼ਿਲਮ ਦੇ ਨਾਲ ਇੱਕ ਹੋ ਵਿਵਾਦ ਜੂੜ ਗਿਆ ਹੈ। ਉਂਝ ਫ਼ਿਲਮ ਨੇ ਰਿਲੀਜ਼ ਦੇ ਨਾਲ ਹੀ ਚਾਰ ਰਿਕਾਰਡ ਬਣਾ ਲਏ ਹਨ। ਜਿਨ੍ਹਾਂ ‘ਚ ਪਹਿਲਾ ਹੈ ਦੋ ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ, ਦੂਜਾ ਰਿਕਾਰਡ 7,000 ਸਕਰੀਨਸ ‘ਤੇ ਰਿਲੀਜ਼ ਹੋਣ ਦਾ, ਤੀਜਾ ਸੈਟੇਲਾਈਟ ਅਤੇ ਡਿਜਿਟਲ ਰਾਈਟ ਦਾ 150 ਕਰੋੜ ‘ਚ ਵਿਕਣਾ ਅਤੇ ਚੌਥਾ ਰਿਕਾਰਡ ਹੈ ਫ਼ਿਲਮ ਬਣਾਉਣ ਦੀ ਲਾਗਤ 240 ਕਰੋੜ ਹੋਣਾ। ਇਹ ਰਿਕਾਰਡਾਂ ਨਾਲ ਫ਼ਿਲਮ ਨਿਰਮਾਤਾ ਜ਼ਰੂਰ ਖ਼ੁਸ਼ ਹੋ ਸਕਦੇ ਹਨ, ਪਰ ਵੱਡੇ ਸਿਤਾਰਿਆਂ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਦੇ ਮਨਾਂ ਵਿੱਚ ਅਮਿੱਟ ਛਾਪ ਛੱਡਣ ਵਿੱਚ ਸਫਲ ਨਹੀਂ ਹੋ ਸਕੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਧਰਮ
Advertisement