ਟਾਈਗਰ ਸ਼ਰੌਫ, ਨਵਾਜ਼ੂਦੀਨ ਤੇ ਤਾਰਾ ਸੁਤਾਰੀਆ Heropanti 2 ਦੇ ਸ਼ੂਟ ਲਈ Russia ਹੋਣਗੇ ਰਵਾਨਾ
ਅਦਾਕਾਰ ਟਾਈਗਰ ਸ਼ਰੌਫ, ਨਵਾਜ਼ੂਦੀਨ ਸਿੱਦੀਕੀ ਤੇ ਅਦਾਕਾਰਾ ਤਾਰਾ ਸੁਤਾਰੀਆ ਜੁਲਾਈ ਵਿੱਚ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ 'ਹੀਰੋਪੰਤੀ 2' ਦੀ ਸ਼ੂਟਿੰਗ ਲਈ ਰੂਸ ਜਾਣਗੇ। ਅਹਿਮਦ ਖਾਨ ਦੁਆਰਾ ਡਾਇਰੈਕਟਡ 'ਹੀਰੋਪੰਤੀ 2' ਦਾ ਕੁਝ ਹਿੱਸਾ ਮਾਰਚ 'ਚ ਮੁੰਬਈ ਵਿਚ ਸ਼ੂਟ ਕੀਤਾ ਗਿਆ ਅਤੇ ਟੀਮ ਜਲਦੀ ਹੀ ਰੂਸ ਵਿਚ ਆਪਣਾ ਦੂਜਾ ਸ਼ੈਡਿਊਲ ਸ਼ੁਰੂ ਕਰੇਗੀ।

ਫਿਲਮ ਦੀ ਟੀਮ ਅਗਲੇ ਮਹੀਨੇ ਮੋਸਕੋ ਵਿੱਚ ਸ਼ੂਟਿੰਗ ਸ਼ੁਰੂ ਕਰੇਗੀ ਅਤੇ ਫਿਰ ਉਸ ਦੇ ਬਾਅਦ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਸ਼ੂਟਿੰਗ ਹੋਵੇਗੀ। ਕੁਝ ਵੱਡੇ ਐਕਸ਼ਨ ਸੀਨਜ਼ ਫਿਲਮਾਉਣ ਤੋਂ ਇਲਾਵਾ, ਟੀਮ ਰੂਸ ਵਿੱਚ ਇੱਕ ਗਾਣੇ ਦੀ ਸ਼ੂਟਿੰਗ ਵੀ ਕਰੇਗੀ। ਫਿਲਹਾਲ ਹੀਰੋਪੰਤੀ ਟੀਮ ਸਥਾਨਕ ਟੀਮ ਦੇ ਨਾਲ ਮਿਲ ਕੇ ਸਹੀ ਲੋਕੇਸ਼ਨਸ ਦੀ ਭਾਲ ਕਰ ਰਹੀ ਹੈ।
ਰਿਪੋਰਟਸ ਦੇ ਮੁਤਾਬਕ ਫਿਲਮ ਦੇ ਕਈ ਸਟੰਟ ਨੂੰ ਡਿਜ਼ਾਈਨ ਕਰਨ ਲਈ ਤੇ ਉਨ੍ਹਾਂ ਨੂੰ ਗ੍ਰੈਂਡ ਦਿਖਾਉਣ ਲਈ ਹੌਲੀਵੁੱਡ ਦੇ ਫੇਮਸ ਸਟੰਟ ਮਾਸਟਰ ਮਾਰਟਿਨ ਇਵਾਨੋ ਦੇ ਨਾਲ ਗੱਲਬਾਤ ਚੱਲ ਰਹੀ ਹੈ। ਜਿਨ੍ਹਾਂ ਨੂੰ ਸਕਾਈਫਾਲ, ਦਿ ਬੌਰਨ ਅਲਟੀਮੇਟਮ ਵਰਗੀਆਂ ਫ਼ਿਲਮਾਂ ਦੇ ਵਿਚ ਕੰਮ ਲਈ ਜਾਣਿਆ ਜਾਂਦਾ ਹੈ।
ਇਹ ਫਿਲਮ ਟਾਈਗਰ ਅਤੇ ਕ੍ਰਿਤੀ ਸੈਨਨ ਦੀ 2014 ਆਈ ਡੈਬਿਊ ਫਿਲਮ ਹੀਰੋਪੰਤੀ ਦਾ ਸੀਕੁਅਲ ਹੈ। ‘ਹੀਰੋਪੰਤੀ 2’ ਦਾ ਫਸਟ ਲੁੱਕ ਪੋਸਟਰ ਫਰਵਰੀ 2020 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਫਿਲਮ ਨੂੰ ਡਾਇਰੈਕਟ ਅਹਿਮਦ ਖਾਨ ਕਰਨਗੇ, ਜਿਨ੍ਹਾਂ ਨੇ ਟਾਈਗਰ ਸ਼ਰੌਫ ਦੀ ਲਾਸਟ ਰਿਲੀਜ਼ ਫਿਲਮ 'ਬਾਗੀ 3' ਨੂੰ ਵੀ ਡਾਇਰੈਕਟ ਕੀਤਾ ਸੀ। ਇਹ ਫਿਲਮ ਇਸ ਸਾਲ 3 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।